Copyright © 2019 - ਪੰਜਾਬੀ ਹੇਰਿਟੇਜ
ਆਸਟ੍ਰੇਲੀਆ ਦੇ ਜੰਗਲਾਂ ‘ਚ ਲੱਗੀ ਭਿਆਨਕ ਅੱਗ ਨਾਲ 50 ਕਰੋੜ ਜਾਨਵਰਾਂ ਦੀ ਮੌਤ

ਆਸਟ੍ਰੇਲੀਆ ਦੇ ਜੰਗਲਾਂ ‘ਚ ਲੱਗੀ ਭਿਆਨਕ ਅੱਗ ਨਾਲ 50 ਕਰੋੜ ਜਾਨਵਰਾਂ ਦੀ ਮੌਤ

ਸਿਡਨੀ ਦੱਖਣ-ਪੂਰਬੀ ਆਸਟ੍ਰੇਲੀਆ ਦੇ ਜੰਗਲਾਂ ‘ਚ ਭਿਆਨਕ ਅੱਗ ਲੱਗਣ ਕਾਰਨ ਤੀਜੀ ਵਾਰ ਐਮਰਜੈਂਸੀ ਦੀ ਘੋਸ਼ਣਾ ਕੀਤੀ ਹੈ। ਜੰਗਲੀ ਇਲਾਕੇ ਨੇੜੇ ਰਹਿਣ ਵਾਲੀ ਆਬਾਦੀ ਨੂੰ ਭਾਰੀ ਨੁਕਸਾਨ ਹੋਇਆ ਹੈ। ਗਰਮ ਹਵਾਵਾਂ ਅਤੇ ਜ਼ਹਿਰੀਲੇ ਧੂੰਏਂ ਕਾਰਨ ਕਸਬੇ-ਸ਼ਹਿਰਾਂ ‘ਚ ਰਹਿਣਾ ਮੁਸ਼ਕਿਲ ਹੋ ਗਿਆ ਹੈ। ਲੋਕ ਘਰ ਛੱਡ ਕੇ ਭੱਜ ਰਹੇ ਹਨ। ਮ੍ਰਿਤਕਾਂ ਦੀ ਗਿਣਤੀ 24 ਤਕ ਪਹੁੰਚ ਗਈ ਹੈ। ਲਗਭਗ 50 ਕਰੋੜ ਜਾਨਵਰਾਂ ਅਤੇ ਪੰਛੀਆਂ ਦੀ ਮੌਤ ਹੋ ਚੁੱਕੀ ਹੈ।

ਯੂਨੀਵਰਸਿਟੀ ਆਫ ਸਿਡਨੀ ਦੇ ਇਕੋਲਾਜਿਸਟ ਮੁਤਾਬਿਕ ਹੁਣ ਤਕ 48 ਕਰੋੜ ਜਾਨਵਰਾਂ ਦੀ ਮੌਤ ਅੱਗ ‘ਚ ਝੁਲਸਣ ਕਾਰਨ ਹੋਈ ਹੈ। ਇਨ੍ਹਾਂ ‘ਚ ਦੁਧਾਰੂ ਪਸ਼ੂ, ਪੰਛੀ ਅਤੇ ਰੇਂਗਣ ਵਾਲੇ ਜੀਵ ਸਾਰੇ ਸ਼ਾਮਿਲ ਹਨ।

ਇਹ ਅੱਗ ਆਸਟ੍ਰੇਲੀਆ ਦੇ ਵਿਕਟੋਰੀਆ ਅਤੇ ਨਿਊ ਸਾਊਥ ਵੇਲਜ਼ ਦੇ ਤਟੀ ਇਲਾਕਿਆਂ ‘ਚ ਸੱਭ ਤੋਂ ਵੱਧ ਫੈਲੀ ਹੋਈ ਹੈ। ਵਿਕਟੋਰੀਆ ਦਾ ਹਾਲ ਸੱਭ ਤੋਂ ਵੱਧ ਭਿਆਨਕ ਹੈ। ਤੇਜ਼ ਹੋਈ ਹਵਾ ਨੇ ਅੱਗ ਨੂੰ ਹੋਰ ਭੜਕਾ ਦਿੱਤਾ ਹੈ। ਵਧੇ ਤਾਪਮਾਨ ਅਤੇ ਹਰਮ ਹਵਾ ਕਾਰਨ ਫਾਇਰ ਬ੍ਰਿਗੇਡ ਟੀਮ ਨੂੰ ਅੱਗ ਬੁਝਾਉਣ ‘ਚ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਥਾਵਾਂ ‘ਤੇ ਤਾਪਮਾਨ 45 ਡਿਗਰੀ ਤਕ ਪਹੁੰਚ ਗਿਆ ਹੈ।

ਆਸਟ੍ਰੇਲੀਆ ਦੇ ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਪਿਛਲੇ ਕਈ ਦਿਨਾਂ ਤੋਂ ਅੱਗ ‘ਤੇ ਕਾਬੂ ਪਾਉਣ ਲਈ ਡਟੇ ਹਨ, ਜਿਨ੍ਹਾਂ ਦੀ ਮਦਦ ਲਈ ਕਈ ਸਮਾਜਸੇਵੀ ਵੀ ਅੱਗੇ ਆਏ ਹਨ। ਮੌਕੇ ‘ਤੇ ਹਾਜ਼ਰ ਫਾਇਰ ਬ੍ਰਿਗੇਡ ਅਧਿਕਾਰੀਆਂ ਅਨੁਸਾਰ ਸਾਊਥ ਆਸਟ੍ਰੇਲੀਆ ਦੇ ਕੇਂਗਰੂ ਆਇਰਲੈਂਡ ‘ਚ ਦੋ ਵਿਅਕਤੀਆਂ ਦੀਆਂ ਜਾਨਾਂ ਬਚਾਉਣ ਵਿੱਚ ਉਹ ਅਸਫਲ ਰਹੇ, ਜਿਸ ਲਈ ਉਨ੍ਹਾਂ ਮੁਆਫੀ ਵੀ ਮੰਗੀ। ਦੋ ਵਿਅਕਤੀਆਂ ਦੀਆਂ ਲਾਸ਼ਾਂ ਪਲੇਅ ਫੋਰਡ ਹਾਈਵੇਅ ਪਾਰਨਦਾਨਾ ਵਿਖੇ ਮਿਲੀਆਂ ਸਨ।