Copyright © 2019 - ਪੰਜਾਬੀ ਹੇਰਿਟੇਜ
ਈਰਾਨ ਸਮਝਦਾਰੀ ਤੋਂ ਕੰਮ ਲਵੇ : ਬੋਰਿਸ ਜਾਨਸਨ

ਈਰਾਨ ਸਮਝਦਾਰੀ ਤੋਂ ਕੰਮ ਲਵੇ : ਬੋਰਿਸ ਜਾਨਸਨ

ਲੰਡਨ- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਇਰਾਕ ਵਿਚ ਅਮਰੀਕਾ ਦੀ ਅਗਵਾਈ ਵਾਲੀ ਗਠਜੋੜ ਫੌਜ ਦੇ ਅੱਡਿਆਂ ‘ਤੇ ਈਰਾਨ ਦੇ ਮਿਜ਼ਾਇਲ ਹਮਲੇ ਦੀ ਬੁੱਧਵਾਰ ਨੂੰ ਨਿੰਦਾ ਕੀਤੀ ਤੇ ਪੱਛਮ ਏਸ਼ੀਆ ਵਿਚ ਤੁਰੰਤ ਜੰਗਬੰਦੀ ਦਾ ਸੱਦਾ ਦਿੱਤਾ। ਬ੍ਰਿਟੇਨ ਦੇ ਹਾਊਸ ਆਫ ਕਾਮਨਸ ਨੂੰ ਸੰਬੋਧਿਤ ਕਰਦੇ ਹੋਏ ਉਹਨਾਂ ਨੇ ਈਰਾਨ ਨੂੰ ਅੱਗੇ ਅਜਿਹੇ ਬੇਵਕੂਫਾਨਾ ਤਾਂ ਖਤਰਨਾਕ ਹਮਲਿਆਂ ਤੋਂ ਬਚਣ ਦੀ ਚਿਤਾਵਨੀ ਦਿੱਤੀ।
ਬੋਰਿਸ ਨੇ ਕਿਹਾ ਕਿ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਗੈਰ-ਜ਼ਰੂਰੀ ਬ੍ਰਿਟਿਸ਼ ਕਰਮਚਾਰੀਆਂ ਨੂੰ ਖੇਤਰ ਵਿਚੋਂ ਹਟਾ ਲਿਆ ਗਿਆ ਹੈ। ਕ੍ਰਿਸਮਸ ਦੀਆਂ ਛੁੱਟੀਆਂ ਤੋਂ ਬਾਅਦ ਆਪਣੇ ਪੀ.ਐਮ.ਕਿਊ. ਸੈਸ਼ਨ ਦੌਰਾਨ ਜਾਨਸਨ ਨੇ ਕਿਹਾ ਕਿ ਗਠਜੋੜ ਫੌਜ ਦੀ ਮੌਜੂਦਗੀ ਵਾਲੇ ਇਰਾਕੀ ਫੌਜ ਅੱਡਿਆਂ ‘ਤੇ ਹਮਲੇ ਦੀ ਅਸੀਂ ਜ਼ਾਹਿਰ ਤੌਰ ‘ਤੇ ਨਿੰਦਾ ਕਰਦੇ ਹਾਂ। ਉਹਨਾਂ ਕਿਹਾ ਕਿ ਈਰਾਨ ਨੂੰ ਅਜਿਹੇ ਬੇਵਕੂਫਾਨਾ ਤੇ ਖਤਰਨਾਕ ਹਮਲਿਆਂ ਨੂੰ ਨਹੀਂ ਦੁਹਰਾਉਣਾ ਚਾਹੀਦਾ ਬਲਕਿ ਇਸ ਦੀ ਬਜਾਏ ਨਿਸ਼ਚਿਤ ਰੂਪ ਨਾਲ ਤੁਰੰਤ ਜੰਗਬੰਦੀ ਕਰਨੀ ਚਾਹੀਦੀ ਹੈ। ਈਰਾਨੀ ਰਿਵੋਲਿਊਸ਼ਨਰੀ ਗਾਰਡ ਨੇ ਕਿਹਾ ਕਿ ਰਾਤ ਦੇ ਹਮਲੇ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਦਾ ਬਦਲਾ ਹਨ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੁਕਮ ‘ਤੇ ਸ਼ੁੱਕਰਵਾਰ ਨੂੰ ਬਗਦਾਦ ਹਵਾਈ ਅੱਡੇ ਦੇ ਬਾਹਰ ਮਿਜ਼ਾਇਲ ਹਮਲੇ ਵਿਚ ਸੁਲੇਮਾਨੀ ਦੀ ਮੌਤ ਹੋ ਗਈ ਸੀ। ਜਾਨਸਨ ਨੇ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਜਿਥੋਂ ਤੱਕ ਸਾਨੂੰ ਜਾਣਕਾਰੀ ਹੈ ਮਿਜ਼ਾਇਲ ਹਮਲੇ ਵਿਚ ਹੁਣ ਤੱਕ ਬ੍ਰਿਟੇਨ ਦਾ ਕੋਈ ਵੀ ਨਾਗਰਿਕ ਮਾਰਿਆ ਨਹੀਂ ਗਿਆ ਹੈ। ਉਹਨਾਂ ਕਿਹਾ ਕਿ ਅਸੀਂ ਹਰ ਮੁਮਕਿਨ ਕੋਸ਼ਿਸ਼ ਕਰ ਰਹੇ ਹਾਂ। ਖੇਤਰ ਵਿਚ ਬ੍ਰਿਟੇਨ ਦੇ ਹਿੱਤਾਂ ਦੀ ਰੱਖਿਆ ਦੇ ਲਈ ਅਸੀਂ ਲੋਕ ਹਰ ਕੋਸ਼ਿਸ਼ ਕਰਾਂਗੇ। ਖਾੜੀ ਵਿਚ ਜਹਾਜ਼ ਦੀ ਰੱਖਿਆ ਦੇ ਲਈ ਐਚ.ਐਮ.ਐਸ. ਡਿਫੈਂਡਰ ਤੇ ਐਚ.ਐਮ.ਐਸ. ਮਾਨਟ੍ਰੋਸ ਨੂੰ ਤਿਆਰ ਰੱਖਿਆ ਹੈ। ਵਿਰੋਧੀ ਧਿਰ ਦੇ ਨੇਤਾ ਜੇਰੇਮੀ ਕਾਰਬਿਨ ਨੇ ਪੱਛਮ ਏਸ਼ੀਆ ਦੇ ਹਾਲਾਤ ਨੂੰ ਜੰਗ ਦੀ ਦਿਸ਼ਾ ਵਿਚ ਪੈਦਾ ਹੋ ਰਿਹਾ ਅਸਲੀ ਖਤਰਾ ਦੱਸਿਆ ਹੈ। ਬਾਅਦ ਵਿਚ ਜਾਨਸਨ ਨੇ 10 ਡਾਊਨਿੰਗ ਸਟ੍ਰੀਟ ‘ਤੇ ਬ੍ਰੈਗਜਿਟ ਗੱਲਬਾਤ ਦੌਰਾਨ ਯੂਰਪੀ ਸੰਘ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵੋਨ ਡੇਰ ਲੇਨ ਨਾਲ ਈਰਾਨ ਸੰਕਟ ‘ਤੇ ਚਰਚਾ ਕੀਤੀ। ਬ੍ਰਿਟੇਨ ਦੇ 31 ਜਨਵਰੀ ਨੂੰ ਯੂਰਪੀ ਸੰਘ ਤੋਂ ਵੱਖ ਹੋਣ ਦੀ ਸੰਭਾਵਨਾ ਹੈ।