Copyright & copy; 2019 ਪੰਜਾਬ ਟਾਈਮਜ਼, All Right Reserved
ਇਰਾਨ ਜਹਾਜ਼ ਕਰੈਸ਼ ਦੀ ਜਾਂਚ ਵੱਡੇ ਪੱਧਰ ‘ਤੇ ਕਰਵਾਈ ਜਾਵੇਗੀ : ਜਸਟਿਨ ਟਰੂਡੋ

ਇਰਾਨ ਜਹਾਜ਼ ਕਰੈਸ਼ ਦੀ ਜਾਂਚ ਵੱਡੇ ਪੱਧਰ ‘ਤੇ ਕਰਵਾਈ ਜਾਵੇਗੀ : ਜਸਟਿਨ ਟਰੂਡੋ

ਔਟਵਾ : ਪ੍ਰਧਾਨ ਮੰਤਰੀ ਟਰੂਡੋ ਨੇ ਪ੍ਰੈਸ ਕਾਨਫਰੰਸ ਕਰਕੇ ਆਖਿਆ ਹੈ ਕਿ ਯੂਕਰੇਨ ਦਾ ਜਹਾਜ਼ ਇਰਾਨੀ ਮਿਜ਼ਾਈਲ ਵੱਜਣ ਕਾਰਨ ਡਿਗਣ ਦੇ ਸਬੂਤ ਮਿਲ ਰਹੇ ਹਨ।
ਉਨ੍ਹਾਂ ਕਿਹਾ ਕਿ ਸਾਡੇ ਆਪਣੇ ਖੁਫੀਆ ਸੂਤਰਾਂ ਤੋਂ ਇਲਾਵਾ ਅਮਰੀਕਾ ਸਮੇਤ ਕਈ ਹੋਰ ਦੋਸਤ ਸੂਤਰਾਂ ਨੇ ਖੁਫੀਆ ਜਾਣਕਾਰੀ ਸਾਂਝੀ ਕੀਤੀ ਹੈ, ਜਿਸਤੋਂ ਇਹ ਸੰਕੇਤ ਮਿਲ ਰਹੇ ਹਨ।
ਯਾਦ ਰਹੇ ਕਿ ਇਸ ਹਾਦਸੇ ‘ਚ ਜਹਾਜ਼ ਦੇ ਅਮਲੇ ਸਮੇਤ 176 ਜਾਣੇ ਮਾਰੇ ਗਏ ਸਨ, ਜਿਨ੍ਹਾਂ ਵਿੱਚੋਂ 63 ਕੈਨੇਡੀਅਨ ਸਨ। ਵੈਸੇ ਜਹਾਜ਼ ‘ਚ ਸਵਾਰ 138 ਜਣੇ ਕੈਨੇਡਾ ਆ ਰਹੇ ਸਨ।
ਇਰਾਨ ਨੇ ਵੀ ਕੈਨੇਡਾ ਨੂੰ ਹਾਦਸੇ ਦੀ ਜਾਂਚ ‘ਚ ਸ਼ਾਮਲ ਹੋਣ ਦੀ ਆਗਿਆ ਦੇ ਦਿੱਤੀ ਹੈ ਪਰ ਹਾਲੇ ਇਰਾਨੀ ਮੰਨ ਨਹੀਂ ਰਹੇ ਕਿ ਇਹ ਜਹਾਜ਼ ਉਨ੍ਹਾਂ ਦੀ ਮਿਜ਼ਾਈਲ ਵੱਜਣ ਨਾਲ ਡਿਗਿਆ ਹੈ। ਟਰੂਡੋ ਨੇ ਕਿਹਾ ਕਿ ਤਹਿਰਾਨ ਤੋਂ ਕੀਵ ਜਾ ਰਹੇ ਯੂਕ੍ਰੇਨ ਇੰਟਰਨੈਸ਼ਨਲ ਏਅਰ ਲਾਈਨਜ਼ ਬੋਇੰਗ 737 ਵਿਚ ਸਵਾਰ 176 ਵਿਅਕਤੀਆਂ ਵਿਚੋਂ 138 ਦਾ ਕਨੇਡਾ ਨਾਲ ਸਬੰਧ ਸੀ , ਜਹਾਜ਼ ਦੇ ਟੇਕਅਫਟ ਤੋਂ ਤੁਰੰਤ ਬਾਅਦ ਕਰੈਸ਼ ਹੋਣ ‘ਤੇ ਇਸ ਵਿਚ ਸਵਾਰ ਸਾਰਿਆਂ ਦੀ ਮੌਤ ਹੋ ਗਈ , ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਮਾਮਲੇ ਦੇ ਉੱਤੇ ਆਪਣੀ ਹਮਦਰਦੀ ਪ੍ਰਗਟ ਕੀਤੀ ਹੈ।