Copyright & copy; 2019 ਪੰਜਾਬ ਟਾਈਮਜ਼, All Right Reserved
ਇਰਾਨ ‘ਚ ਜਹਾਜ਼ ਕਰੈਸ਼, 176 ਯਾਤਰੀਆਂ ਦੀ ਮੌਤ

ਇਰਾਨ ‘ਚ ਜਹਾਜ਼ ਕਰੈਸ਼, 176 ਯਾਤਰੀਆਂ ਦੀ ਮੌਤ

ਹਾਦਸੇ ‘ਚ ਮਾਰੇ ਗਏ 63 ਕੈਨੇਡੀਅਨ ਯਾਤਰੀ ‘ਚੋਂ 13 ਬ੍ਰਿਟਿਸ਼ ਕੋਲੰਬੀਆ ਦੇ

ਤਿਹਰਾਨ : ਈਰਾਨ ਦੀ ਰਾਜਧਾਨੀ ਤਿਹਰਾਨ ਨੇੜੇ ਵੱਡਾ ਜਹਾਜ਼ ਹਾਦਸਾ ਹੋ ਗਿਆ ਹੈ। ਇਸ ਜਹਾਜ਼ ‘ਚ ਕਰੂ ਮੈਂਬਰਾਂ ਸਮੇਤ 170 ਯਾਤਰੀ ਸਵਾਰ ਸਨ। ਹਾਦਸੇ ‘ਚ ਸਾਰੇ ਯਾਤਰੀ ਮਾਰੇ ਗਏ ਹਨ।

ਯੂਕ੍ਰੇਨ ਦੇ ਵਿਦੇਸ਼ ਮੰਤਰੀ ਨੇ ਟਵੀਟ ਕਰ ਕੇ ਦੱਸਿਆ ਕਿ ਹਾਦਸੇ ‘ਚ ਮਾਰੇ ਗਏ ਲੋਕਾਂ ‘ਚੋਂ 82 ਈਰਾਨੀ, 63 ਕੈਨੇਡਾਈ, 11 ਯੂਕ੍ਰੇਨ, 4 ਅਫ਼ਗਾਨੀ, 3 ਜਰਮਨੀ ਤੇ ਤਿੰਨ ਬ੍ਰਿਟਨ ਦੇ ਨਾਗਰਿਕ ਸ਼ਾਮਲ ਸਨ। ਈਰਾਨੀ ਆਈਆਰਆਈਬੀ ਏਜੰਸੀ ਅਨੁਸਾਰ, ਬਚਾਅ ਮੁਲਾਜ਼ਮਾਂ ਨੂੰ ਹਾਦਸਾਗ੍ਰਸਤ ਯੂਕ੍ਰੇਨੀ ਜਹਾਜ਼ ਤੋਂ ਇਕ ਬਲੈਕ ਬਾਕਸ ਮਿਲਿਆ ਹੈ। ਉਮੀਦ ਹੈ ਕਿ ਇਸ ਤੋਂ ਹਾਦਸੇ ਦੀ ਅਸਲੀ ਵਜ੍ਹਾ ਦਾ ਪਤਾ ਚੱਲ ਸਕਦਾ ਹੈ।

ਉਡਾਨ ਭਰਨ ਦੇ ਕੁਝ ਹੀ ਸਮੇਂ ਬਾਅਦ ਹੋਇਆ ਸੀ ਹਾਦਸਾ ਬੋਇੰਗ 737 ਜੈੱਟ ਇਕ ਤਕਨੀਕੀ ਸਮੱਸਿਆ ਕਾਰਨ ਉਡਾਨ ਭਰਨ ਦੇ ਕੁਝ ਹੀ ਸਮੇਂ ਬਾਅਦ ਹਾਦਸਾਗ੍ਰਸਤ ਹੋ ਗਿਆ। ਈਰਾਨੀ ਨਿਊਜ਼ ਏਜੰਸੀ ISNA ਨੇ ਇਹ ਜਾਣਕਾਰੀ ਦਿੱਤੀ ਹੈ। ਸ਼ੁਰੂਆਤੀ ਜਾਣਕਾਰੀ ਅਨੁਸਾਰ, ਈਰਾਨ ਸਥਿਤ ਖੁਮੈਨੀ ਹਵਾਈ ਅੱਡੇ ਨੇੜੇ ਯਾਤਰੀਆਂ ਨਾਲ ਭਰਿਆ ਜਹਾਜ਼ ਕ੍ਰੈਸ਼ ਹੋ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਇਹ ਜਹਾਜ਼ ਯੂਕ੍ਰੇਨ ਦਾ ਸੀ। ਜਹਾਜ਼ ‘ਚ ਕਰੂ ਮੈਂਬਰਾਂ ਸਮੇਤ ਕਰੀਬ 170 ਯਾਤਰੀ ਸਵਾਰ ਸਨ।

 

ਜਹਾਜ਼ ਹਾਦਸੇ ‘ਚ ਮਾਰੇ ਗਏ ਲੋਕਾਂ ਪ੍ਰਤੀ ਟਰੰਪ ਨੇ ਟਰੂਡੋ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ

 

ਔਟਵਾ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਗੱਲ ਕੀਤੀ। ਕੈਨੇਡਾ ਦੇ ਪ੍ਰਧਾਨ ਮੰਤਰੀ ਦਫਤਰ ਨੇ ਇਸ ਦੀ ਜਾਣਕਾਰੀ ਦਿੱਤੀ। ਦੋਹਾਂ ਨੇਤਾਵਾਂ ਨੇ ਗੱਲਬਾਤ ਦੌਰਾਨ ਬੁੱਧਵਾਰ ਨੂੰ ਦੁਰਘਟਨਾਗ੍ਰਸਤ ਹੋਏ ਯੁਕਰੇਨ ਦੇ ਜਹਾਜ਼ ਦੀ ਜਾਂਚ ਦੀ ਜ਼ਰੂਰਤ ‘ਤੇ ਚਰਚਾ ਕੀਤੀ।

ਟਰੂਡੋ ਅਤੇ ਟਰੰਪ ਨੇ ਇਰਾਕ ਦੀ ਸਥਿਤੀ ਅਤੇ ਈਰਾਨ ਨਾਲ ਸਬੰਧ ‘ਚ ਅਗਲੇ ਕਦਮਾਂ ‘ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਅਤੇ ਖੇਤਰ ‘ਚ  ਹਥਿਆਰਬੰਦ ਫੌਜਾਂ ਅਤੇ ਡਿਪਲੋਮੈਟਿਕ ਕਰਮਚਾਰੀਆਂ ਦੀ ਸੁਰੱਖਿਆ ਲਈ ਚਿੰਤਾਵਾਂ ਨੂੰ ਸਾਂਝਾ ਕੀਤਾ। ਪ੍ਰਧਾਨ ਮੰਤਰੀ ਦਫਤਰ ਮੁਤਾਬਕ ਉਨ੍ਹਾਂ ਨੇ ਡੀ-ਐਸਕੇਲੇਸ਼ਨ ਦੀ ਜ਼ਰੂਰਤ ‘ਤੇ ਚਰਚਾ ਕੀਤੀ ਅਤੇ ਇਰਾਕ ‘ਚ ਸਥਿਰਤਾ ਲਈ ਸਮਰਥਨ ਜਾਰੀ ਰੱਖਣ ਅਤੇ ਇਸਲਾਮਕ ਸਟੇਟ ਖਿਲਾਫ ਜਾਰੀ ਲੜਾਈ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਦੋਹਾਂ ਨੇਤਾਵਾਂ ਨੇ ਇਸ ਖੇਤਰ ‘ਚ ਸੁਰੱਖਿਆ ਅਤੇ ਸਥਿਰਤਾ ਨੂੰ ਵਧਾਉਣ ਲਈ ਕੌਮਾਂਤਰੀ ਭਾਈਚਾਰੇ ਦੇ ਹੋਰ ਮੈਂਬਰਾਂ ਨਾਲ ਸੰਪਰਕ ‘ਚ ਰਹਿਣ ਅਤੇ ਕੰਮ ਜਾਰੀ ਰੱਖਣ ‘ਤੇ ਸਹਿਮਤੀ ਪ੍ਰਗਟਾਈ।