Copyright & copy; 2019 ਪੰਜਾਬ ਟਾਈਮਜ਼, All Right Reserved
ਠੱਗ ਟਰੈਵਲ ਏਜੰਟਾਂ ਨੇ ਹੁਣ ਸ਼ੋਸ਼ਲ ਮੀਡੀਆ ਨੂੰ ਬਣਾਇਆ ਆਪਣਾ ਹਥਿਆਰ

ਠੱਗ ਟਰੈਵਲ ਏਜੰਟਾਂ ਨੇ ਹੁਣ ਸ਼ੋਸ਼ਲ ਮੀਡੀਆ ਨੂੰ ਬਣਾਇਆ ਆਪਣਾ ਹਥਿਆਰ

ਆਰ.ਸੀ.ਐਮ.ਪੀ. ਨੇ ਠੱਗ ਏਜੰਟਾਂ ਤੋਂ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ

ਸਰੀ : (ਬਰਾੜ-ਭਗਤਾ ਭਾਈ ਕਾ) ਜਿਉਂ ਹੀ ਭਾਰਤੀ ਲੋਕਾਂ ਦੇ ਆਪਣੇ ਦੇਸ਼ ਜਾਣ ਦਾ ਸਮਾਂ ਆਉਂਦਾ ਹੈ ਤਾਂ ਟਰੈਵਲ ਏਜੰਟ ਸਸਤੀਆਂ ਟਿੱਕਟਾਂ ਦਾ ਹੋਕਾ ਦੇ ਕੇ ਲੋਕਾਂ ਨੂੰ ਠੱਗਣ ਦੇ ਢੰਗ ਤਰੀਕੇ ਵਰਤਣੇ ਸ਼ੁਰੂ ਕਰ ਦਿੰਦੇ ਹਨ। ਬੀਤੇ ਕੁਝ ਦਿਨਾਂ ਤੋਂ ਸਰੀ ਅਤੇ ਐਬਟਸਫੋਰਡ ‘ਚ ਲਗਾਤਾਰ ਸ਼ੋਸ਼ਲ ਮੀਡੀਆ ਰਾਹੀਂ ਸਸਤੀਆਂ ਹਵਾਈ ਟਿਕਟਾਂ ਵੇਚਣ ਦੇ ਬਹਾਨੇ ਲੋਕਾਂ ਨਾਲ ਠੱਗੀ ਮਾਰੀ ਜਾ ਰਹੀ ਹੈ। ਇਸ ਮਾਮਲੇ ‘ਚ ਪੁਲਿਸ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਹਨ ਪਰ ਅਜੇ ਇਸ ਮਾਮਲੇ ਦਾ ਕੋਈ ਹੱਲ ਨਹੀਂ ਹੋਇਆ।
ਉਨ੍ਹਾਂ ਦਾ ਕਹਿਣਾ ਹੈ ਕਿ ਸ਼ੋਸ਼ਲ ਨੈੱਟਵਰਕਿੰਗ ਅਤੇ ਵੱਟਸਐਪ ਦੀ ਮਦਦ ਨਾਲ ਕਈ ਅਖ਼ਬਾਰਾਂ ਅਤੇ ਟੀ.ਵੀ ਚੈਨਲਾਂ ‘ਤੇ ਇਸ਼ਤਿਹਾਰ ਦੇ ਕੇ ਲੋਕਾਂ ਨੂੰ ਕਈ ਟਰੈਵਲ ਏਜੰਟ ਮਾਰਕਿਟ ਨਾਲੋਂ ਘੱਟ ਕੀਮਤ ‘ਤੇ ਟਿਕਟ ਦੇਣ ਦਾ ਦਾਅਵਾ ਕਰਦੇ ਹਨ ਅਤੇ ਜਿਸ ਦਾ ਭੁਗਤਾਨ ਕ੍ਰੈਡਿਟ ਕਾਰਡ ਨਾਲ ਕਰਵਾ ਕੇ ਰਫੂਚੱਕਰ ਹੋ ਜਾਂਦੇ ਹਨ। ਬਹੁਤੇ ਪੰਜਾਬੀ ਵੀ ਸਸਤੀਆਂ ਟਿਕਟਾਂ ਦੇ ਲਾਲਚ ‘ਚ ਕ੍ਰੇਡਿਟ ਕਾਰਡ ਦੀ ਦੁਰਵਰਤੋਂ ਅਤੇ ਲੁੱਟ ਦਾ ਸ਼ਿਕਾਰ ਹੋ ਰਹੇ ਹਨ । ਲਗਾਤਾਰ ਸ਼ਿਕਾਇਤਾਂ ਮਿਲਣ ਤੋਂ ਬਾਅਦ ਜਦੋਂ ਪੁਲਿਸ ਨੇ ਇਸ ਮਾਮਲੇ ‘ਤੇ ਜਾਂਚ ਸ਼ੁਰੂ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਭਾਵੇਂ ਇਸ ਧੋਖੇਧੜੀ ਦੀ ਸ਼ੁਰੂਆਤ ਟੀ.ਵੀ. ਚੈਨਲਾਂ ਅਤੇ ਕਈ ਅਖਬਾਰਾਂ ਤੋਂ ਸ਼ੁਰੂ ਹੋਈ ਹੈ, ਉਨ੍ਹਾਂ ਦਾ ਤਾਂ ਇਹ ਵਪਾਰ ਹੈ ਕਿ ਅਖ਼ਬਾਰਾਂ ਅਤੇ ਟੀਵੀ ਚੈਨਲਾਂ ਨੇ ਆਪਣਾ ਵਪਾਰ ਕਰਕੇ ਉਨ੍ਹਾਂ ਕੋਲੋਂ ਇਸ਼ਤਿਹਾਰ ਦੀ ਕੀਮਤ ਚਾਰਜ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਸਤੀਆਂ ਟਿਕਟਾਂ ਦੇਣ ਦੇ ਝੂਠੇ ਦਾਅਵਿਆਂ ਰਾਹੀਂ ਗਾਹਕਾਂ ਤੋਂ ਕ੍ਰੈਡਿਟ ਕਾਰਡ ਲੈ ਕੇ ਪੈਸੇ ਵਸੂਲ ਕਰ ਲਏ ਜਾਂਦੇ ਹਨ ਅਤੇ ਬਾਅਦ ਵਿੱਚ ਜਾਂ ਤਾਂ ਟਿੱਕਟਾਂ ਰੱਦ ਕਰ ਦਿੱਤੀਆਂ ਜਾਂਦੀਆਂ ਹਨ ਜਾਂ ਫਿਰ ਰਫੂਚੱਕਰ ਹੋ ਜਾਂਦੇ ਹਨ। ਜਦੋਂ ਗਾਹਕ ਹਵਾਈ ਅੱਡੇ ‘ਤੇ ਪਹੁੰਚਦੇ ਹਨ ਤਾਂ ਉੱਥੇ ਉਨ੍ਹਾਂ ਦੀ ਟਿੱਕਟ ਸੰਬੰਧੀ ਕੋਈ ਵੇਰਵਾ ਹੀ ਨਹੀਂ ਹੁੰਦਾ। ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਅਜਿਹੇ ਏਜੰਟਾਂ ਜਾਂ ਧੋਖੇਬਾਜ਼ ਕੰਪਨੀਆਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਕਿਸੇ ਅਣਜਾਣ ਏਜੰਟ ਜਾਂ ਫਰਜੀ ਟਰੈਵਲ ਕੰਪਨੀ ਨੂੰ ਮੋਬਾਇਲ ਐਪਲੀਕੇਸ਼ਨਾਂ ਰਾਹੀਂ ਕਦੇ ਵੀ ਨਿੱਜੀ ਜਾਣਕਾਰੀ ਜਾਂ ਕ੍ਰੈਡਿਟ ਕਾਰਡ ਦੀ ਜਾਣਕਾਰੀ ਸਾਂਝੀ ਜਾ ਕਰੇ। ਸਿਰਫ਼ ਸੁਰੱਖਿਅਤ ਅਤੇ ਲਾਇਸੰਸਸ਼ੁਦਾ ਟਰੈਵਲ ਏਜੰਟਾਂ ਵਲੋਂ ਹੀ ਏਅਰ ਟਿਕਟਾਂ ਦੀ ਬੁਕਿੰਗ ਕਰਵਾਈ ਜਾਵੇ। ਪੁਲਿਸ ਵਲੋਂ ਕਿਹਾ ਗਿਆ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਅਜਿਹਾ ਕੋਈ ਫ਼ੋਨ ਜਾਂ ਮੈਸਜ਼ ਆਉਂਦਾ ਹੈ ਤਾਂ ਉਹ ਤਰੁੰਤ 604-599-0502 ਤੇ ਸੰਪਰਕ ਕਰ ਸਕਦਾ ਹੈ।