ਰੁਝਾਨ ਖ਼ਬਰਾਂ
ਫੈਡਰਲ ਸਰਕਾਰ 2030 ਤੱਕ ਕੋਲੇ ਦਾ ਨਿਰਯਾਤ ਕਰਨ ਉੱਤੇ ਰੋਕ ਲਗਾਉਣ ਲਈ ਲਿਆਏਗੀ ਪਾਲਿਸੀ

ਫੈਡਰਲ ਸਰਕਾਰ 2030 ਤੱਕ ਕੋਲੇ ਦਾ ਨਿਰਯਾਤ ਕਰਨ ਉੱਤੇ ਰੋਕ ਲਗਾਉਣ ਲਈ ਲਿਆਏਗੀ ਪਾਲਿਸੀ

ਔਟਵਾ : ਬੀਤੇ ਦਿਨੀਂ ਸਕਾਟਲੈਂਡ ਵਿੱਚ ਹੋਈ ਕੌਪ 26 ਕਲਾਈਮੇਟ ਸਿਖਰ ਵਾਰਤਾ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵਾਤਾਵਰਣ ਸਬੰਧੀ ਆਪਣੀ ਯੋਜਨਾ ਦੇ ਕੀਤੇ ਗਏ ਕਈ ਐਲਾਨਾਂ ਤੋਂ ਬਹੁਤੇ ਕੈਨੇਡੀਅਨ ਸਹਿਮਤ ਹਨ, ਇਸ ਦਾ ਖੁਲਾਸਾ ਇੱਕ ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ।
ਲੈਜਰ ਐਂਡ ਦੇ ਐਸੋਸਿਏਸ਼ਨ ਫੌਰ ਕੈਨੇਡੀਅਨ ਸਟੱਡੀਜ਼ ਵੱਲੋਂ ਕਰਵਾਏ ਗਏ ਆਨਲਾਈਨ ਸਰਵੇਖਣ ਵਿੱਚ ਹਿੱਸਾ ਲੈਣ ਵਾਲੇ 69 ਫੀਸਦੀ ਕੈਨੇਡੀਅਨਜ਼ ਨੇ ਆਖਿਆ ਕਿ ਉਹ ਇਸ ਸਿਖਰ ਵਾਰਤਾ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਕੀਤੇ ਗਏ ਇਸ ਐਲਾਨ ਦਾ ਸਮਰਥਨ ਕਰਦੇ ਹਨ ਕਿ ਉਹ ਪ੍ਰਦੂਸ਼ਣ ਘਟਾਉਣ ਲਈ ਤੇਲ ਤੇ ਗੈਸ ਸੈਕਟਰ ਉੱਤੇ ਪਾਬੰਦੀਆਂ ਲਾਉਣਗੇ। ਇਸ ਦੇ ਨਾਲ ਹੀ ਟਰੂਡੋ ਵੱਲੋਂ ਗ੍ਰੀਨ ਹਾਊਸ ਗੈਸਾਂ ਦੇ ਰਿਸਾਅ ਨੂੰ 2050 ਤੱਕ ਘਟਾਉਣ ਦਾ ਤਹੱਈਆ ਵੀ ਪ੍ਰਗਟਾਇਆ ਗਿਆ ਹੈ।
65 ਫੀਸਦੀ ਦੇ ਕਰੀਬ ਕੈਨੇਡੀਅਨਜ਼ ਦਾ ਇਹ ਵੀ ਕਹਿਣਾ ਹੈ ਕਿ ਉਹ 2030 ਤੱਕ ਸਰਕਾਰ ਦੀ ਕੋਇਲੇ ਦਾ ਐਕਸਪੋਰਟ ਕਰਨ ਉੱਤੇ ਰੋਕ ਲਾਉਣ ਦੀ ਨਵੀਂ ਪਾਲਿਸੀ ਦੇ ਹੱਕ ਵਿੱਚ ਵੀ ਹਨ। ਇਸ ਸਮੇਂ ਦੇਸ਼ 60 ਫੀਸਦੀ ਕੋਇਲੇ ਦਾ ਉਤਪਾਦਨ ਕਰਦਾ ਹੈ ਤੇ ਲਿਬਰਲ ਸਰਕਾਰ ਦੇ ਵਾਅਦੇ ਮੁਤਾਬਕ 36 ਮਿਲੀਅਨ ਟੰਨ ਦਾ ਟਰੇਡ ਬੰਦ ਕਰਕੇ ਉਹ ਆਪਣਾ ਇਹ ਟੀਚਾ ਹਾਸਲ ਕਰ ਸਕਦੀ ਹੈ।