ਰੁਝਾਨ ਖ਼ਬਰਾਂ
ਕੈਨੇਡੀਅਨ ਗਦਰੀ ਯੋਧਿਆਂ ਦੀ ਗੈਲਰੀ ਦਾ ਉਦਘਾਟਨ ਸਨਿਚਰਵਾਰ 20 ਨਵੰਬਰ ਨੂੰ

ਕੈਨੇਡੀਅਨ ਗਦਰੀ ਯੋਧਿਆਂ ਦੀ ਗੈਲਰੀ ਦਾ ਉਦਘਾਟਨ ਸਨਿਚਰਵਾਰ 20 ਨਵੰਬਰ ਨੂੰ

ਸਰੀ: ਆਉਂਦੇ ਦਿਨੀ ਗੁਰਦਵਾਰਾ ਕੈਨੇਡੀਅਨ ਸਿੰਘ ਸਭਾ ਸਰੀ ਵਿਖੇ ਕੈਨੇਡੀਅਨ ਗਦਰੀ ਯੋਧਿਆਂ ਨੂੰ ਸਮਰਪਿਤ ਗੈਲਰੀ ਦਾ ਉਦਘਾਟਨ ਹੋਵੇਗਾ।ਇਹ ਗੈਲਰੀ ਉਹਨਾਂ ਕੈਨੇਡੀਅਨ ਗਦਰੀ ਯੋਧਿਆਂ ਦੀ ਯਾਦ ਨੂੰ ਸਮਰਪਿਤ ਹੋਵੇਗੀ ਜਿਹਨਾਂ ਨੇ ਕੈਨੇਡਾ ਤੋਂ ਹਿੰਦੋਸਤਾਨ ਜਾ ਕੇ ਉਥੇ ਆਜ਼ਾਦੀ ਵਾਸਤੇ ਜਦੋ ਜਹਿਦ ਕੀਤੀ ,ਫਾਂਸੀਆਂ ਦੇ ਰੱਸੇ ਚੁੰਮੇ, ਉਮਰ ਕੈਦਾਂ ਕੱਟੀਆਂ ਤੇ ਕਾਲੇ ਪਾਣੀ ਦੀਆਂ ਸਜ਼ਾਵਾਂ ਦੇ ਨਾਲ ਨਾਲ ਜਾਇਦਾਦ ਜ਼ਬਤ, ਜੂਹ ਬੰਦੀ ਤੇ ਜੇਲਾਂ ਵਿਚ ਤਸੀਹੇ ਝਲੇ। ਇਹਨਾਂ ਮਹਾਨ ਸ਼ਹੀਦਾਂ ਦੇ ਚਿਤਰ ਜੋ ਉਘੇ ਚਿਤਰਕਾਰ ਸ. ਜਰਨੈਲ ਸਿੰਘ ਨੇ ਚਿਤਰੇ ਹਨ, ਦਾ ਉਦਘਾਟਨ ਸਨਿਚਰਵਾਰ 20 ਨਵੰਬਰ ਨੂੰ, ਦਿਨੇ 2 ਵਜੇ ਹੋਵੇਗਾ।ਇਹਨਾਂ ਮਹਾਨ 30 ਸ਼ਹੀਦਾਂ ਤੇ ਦੇਸ਼ ਭਗਤਾਂ ਦੀ ਯਾਦ ਨੂੰ ਸਮਰਪਿਤ ਇਸ ਚਿਤਰ ਗੈਲਰੀ ਦੇ ਉਦਘਾਟਨ ਵਿਚ ਸ਼ਮੂਲੀਅਤ ਕਰਕੇ ਮਹਾਨ ਦੇਸ਼ ਭਗਤਾਂ ਨੂੰ ਸ਼ਰਧਾਂਜਲੀ ਪੇਸ਼ ਕਰਨ ਲਈ 20 ਨਵੰਬਰ ਨੂੰ ਗੁਰਦਵਾਰਾ ਕੈਨੇਡੀਅਨ ਸਿੰਘ ਸਭਾ , 8115 , 132 ਸਟਰੀਟ, ਸਰੀ ਵਿਖੇ ਹਾਜ਼ਰੀਆਂ ਭਰੋ ਤੇ ਇਹਨਾਂ ਗਦਰੀ ਯੋਧਿਆਂ ਦੀ ਯਾਦ ਨੂੰ ਅਪਣੇ ਮਨ ਵਿਚ ਵਸਾਓ ਤੇ ਬਚਿਆਂ ਨੂੰ ਵੀ ਇਹਨਾਂ ਨਾਲ ਸਾਂਝ ਪਵਾਓ। ਵਰਨਣਯੋਗ ਹੈ ਕਿ ਸ. ਜਰਨੈਲ ਸਿੰਘ ਦੇ ਬਣਾਏ ਇਹ ਗਦਰੀ ਯੋਧਿਆਂ ਦੇ ਚਿਤਰ ਗੁਰਦਵਾਰਾ ਕੈਨੇਡੀਅਨ ਸਿੰਘ ਸਭਾ ਦੇ ਯਤਨਾਂ ਸਦਕਾ ਕੇਂਦਰੀ ਸਿਖ ਅਜਾਇਬਘਰ, ਸ੍ਰੀ ਦਰਬਾਰ ਸਾਹਿਬ ਅਮਿੰਤਸਰ ਵਿਖੇ ਵੀ 2020 ਵਿਚ ਸਥਾਪਤ ਕੀਤੇ ਜਾ ਚੁਕੇ ਹਨ ਤੇ ਉਹਨਾਂ ਕਾਮਾਗਾਟਾਮਾਰੂ ਦੇ ਇਤਹਾਸ ਨੂੰ ਵੀ ਬਾਖੂਬੀ ਚਿਤਰਿਆ ਹੈ।