ਰੁਝਾਨ ਖ਼ਬਰਾਂ
ਜ਼ਿਆਦਾਤਰ ਕੈਨੇਡੀਅਨ ਮਹਾਂਮਾਰੀ ਨਾਲ ਸਬੰਧਤ ਸਹੂਲਤਾਂ ਖ਼ਤਮ ਕਰਨ ਦੇ ਹੱਕ ‘ਚ

ਜ਼ਿਆਦਾਤਰ ਕੈਨੇਡੀਅਨ ਮਹਾਂਮਾਰੀ ਨਾਲ ਸਬੰਧਤ ਸਹੂਲਤਾਂ ਖ਼ਤਮ ਕਰਨ ਦੇ ਹੱਕ ‘ਚ

ਔਟਵਾ : ਇੱਕ ਤਾਜ਼ਾ ਕੀਤੇ ਗਏ ਸਰਵੇ ਅਨੁਸਾਰ ਜ਼ਿਆਦਾ ਕੈਨੇਡੀਅਨ ਲੋਕਾਂ ਦਾ ਮੰਨਣਾ ਹੈ ਕਿ ਫੈਡਰਲ ਸਰਕਾਰ ਦੇ ਮਹਾਂਮਾਰੀ ਨਾਲ ਸਬੰਧਤ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਜਾਂ ਤਾਂ ਘੱਟ ਕਰ ਕਰ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਜਾਂ ਪੂਰੀ ਤਰ੍ਹਾਂ ਖ਼ਤਮ ਕਰ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਸਰਵੇਖਣ ਅਨੁਸਾਰ 36 ਫੀਸਦੀ ਦੇ ਕਰੀਬ ਕੈਨੇਡੀਅਨ ਨਾਗਰਿਕਾਂ ਦਾ ਮੰਨਣਾ ਹੈ ਕਿ ਮਹਾਂਮਾਰੀ ਦਰਮਿਆਨ ਕੈਨੇਡੀਅਨਜ਼ ਨੂੰ ਦਿੱਤੀ ਜਾ ਰਹੀ ਸਰਕਾਰੀ ਮਦਦ ਘਟਾ ਦਿੱਤੀ ਜਾਣੀ ਚਾਹੀਦੀ ਹੈ ਜਦਕਿ 31 ਫੀ ਸਦੀ ਦਾ ਮੰਨਣਾ ਹੈ ਕਿ ਇਸ ਨੂੰ ਖ਼ਤਮ ਕਰ ਦਿੱਤਾ ਜਾਣਾ ਚਾਹੀਦਾ ਹੈ। 7 ਫੀਸਦੀ ਦਾ ਮੰਨਣਾ ਹੈ ਕਿ ਇਸ ਵਿੱਚ ਵਾਧਾ ਹੋਣਾ ਚਾਹੀਦਾ ਹੈ ਤੇ 21 ਫੀਸਦੀ ਦਾ ਕਹਿਣਾ ਹੈ ਕਿ ਇਸ ਨੂੰ ਮੌਜੂਦਾ ਪੱਧਰ ਉੱਤੇ ਹੀ ਚੱਲਦਾ ਰਹਿਣਾ ਚਾਹੀਦਾ ਹੈ। ਪੰਜ ਫੀਸਦੀ ਵੱਲੋਂ ਇਸ ਸਬੰਧ ਵਿੱਚ ਕੋਈ ਰਾਇ ਨਹੀਂ ਪ੍ਰਗਟਾਈ ਗਈ। ਇਸ ਸਰਵੇਖਣ ਵਿੱਚ ਹਿੱਸਾ ਲੈਣ ਵਾਲੇ ਬ੍ਰਿਟਿਸ਼ ਕੋਲੰਬੀਆਂ ਅਤੇ ਓਨਟਾਰੀਓ ਦੇ ਨਿਵਾਸੀਆਂ ਵੱਲੋਂ ਇਸ ਸਰਕਾਰੀ ਇਮਦਾਦ ਵਿੱਚ ਵਾਧਾ ਕੀਤੇ ਜਾਣ ਜਾ ਇਸ ਨੂੰ ਮੌਜੂਦਾ ਪੱਧਰ ਉੱਤੇ ਚੱਲਦਾ ਰੱਖਣ ਦੀ ਗੱਲ ਕੀਤੀ ਗਈ ਜਦਕਿ ਕਿਊਬਿਕ ਤੇ ਐਟਲਾਂਟਿਕ ਕੈਨੇਡਾ ਵਾਸੀਆਂ ਨੇ ਇਸ ਇਮਦਾਦ ਨੂੰ ਘਟਾਉਣ ਜਾਂ ਖ਼ਤਮ ਕਰਨ ਦੀ ਗੱਲ ਆਖੀ। 21 ਅਕਤੂਬਰ ਨੂੰ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਐਲਾਨ ਕੀਤਾ ਸੀ ਕਿ ਮੌਜੂਦਾ ਆਮਦਨ ਤੇ ਬਿਜ਼ਨਸ ਕੋਵਿਡ-19 ਬੈਨੇਫਿਟਸ ਖ਼ਤਮ ਕਰ ਦਿੱਤੇ ਜਾਣਗੇ ਤੇ ਉਨ੍ਹਾਂ ਦੀ ਥਾਂ ਟਾਰਗੈੱਟ ਦੇ ਹਿਸਾਬ ਨਾਲ ਅਜਿਹੇ ਪ੍ਰੋਗਰਾਮ ਚਲਾਏ ਜਾਣਗੇ। ਇਸ ਤਬਦੀਲੀ ਉੱਤੇ ਸਰਕਾਰ ਵੱਲੋਂ 7.4 ਬਿਲੀਅਨ ਡਾਲਰ ਖਰਚੇ ਜਾਣ ਦੀ ਵੀ ਸੰਭਾਵਨਾ ਪ੍ਰਗਟਾਈ ਗਈ ਸੀ।