Copyright © 2019 - ਪੰਜਾਬੀ ਹੇਰਿਟੇਜ
ਗਾਇਕ ਅਮਨ ਆਪਣਾ ਗੀਤ ”ਰਾਤਾਂ ਨੂੰ” ਲੈ ਕੇ ਸਰੋਤਿਆ ਦੇ ਰੂ ਬ ਰੂ

ਗਾਇਕ ਅਮਨ ਆਪਣਾ ਗੀਤ ”ਰਾਤਾਂ ਨੂੰ” ਲੈ ਕੇ ਸਰੋਤਿਆ ਦੇ ਰੂ ਬ ਰੂ

ਭਗਤਾ ਭਾਈਕਾ, (ਵੀਰਪਾਲ ਸਿੰਘ ਭਗਤਾ): ਜੇ ਸਟਾਰ ਪ੍ਰੋਡੈਕਸ਼ਨਜ਼ ਰਾਹੀ ਉਭਰਦੇ ਪੰਜਾਬੀ ਲੋਕ ਗਾਇਕ ਅਮਨ ਆਪਣਾ ਪਹਿਲਾ ਸਿੰਗਲ ਗੀਤ “ਰਾਤਾਂ ਨੂੰ” ਲੈ ਕੇ ਜੇ ਸਟਾਰ ਪ੍ਰੋਡੂਕਸ਼ਨਜ਼ ਰਾਹੀ ਸਰੋਤਿਆ ਦੇ ਰੂ ਬ ਰੂ ਹੋਇਆ ਹੈ। ਗੀਤ ਨੂੰ ਸਰੋਤਿਆ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।  ਜਾਣਕਾਰੀ ਅਨੁਸਾਰ ਨੌਜਵਾਨ ਗਾਇਕ ਅਮਨ ਵਲੋਂ “ਰਾਤਾਂ ਨੂੰ” ਗੀਤ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਗੀਤ ਨੂੰ ਬੀਤੇ ਕੱਲ੍ਹ 5 ਨਵੰਬਰ ਨੂੰ ਰਿਲੀਜ ਕੀਤਾ ਗਿਆ ਹੈ। ਗਾਇਕ ਅਮਨ ਦੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੀਤ ਨੂੰ ਜੇ ਸਟਾਰ ਵੱਲੋਂ ਮਿਊਜ਼ਿਕ ਦਿੱਤਾ ਗਿਆ ਹੈ। ਆਰ ਸਵਾਮੀ ਵਲੋਂ ਗੀਤ ਦਾ ਫਿਲਮਾਣ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਅੰਦਰ ਗੀਤਾਂ ਰਾਂਹੀ ਨਸ਼ੇ, ਹਥਿਆਰਾਂ ਆਦਿ ਦੀ ਵਰਤੋਂ ਤੋਂ ਹਮੇਸ਼ਾ ਗੁਰੇਜ਼ ਹੀ ਕਰਨਗੇ। ਉਨ੍ਹਾਂ ਕਿਹਾ ਕਿ ਉਹ ਨੌਜਵਾਨ ਪੀੜੀ ਨੂੰ ਨਿਰੋਏ ਸਮਾਜ ਦੀ ਸਿਰਜਣਾ ਕਰਨ ਲਈ ਹਮੇਸ਼ਾ ਚੰਗਾ ਰੋਲ ਅਦਾ ਕਰਦੇ ਹੋਏ ਸੱਭਿਆਚਾਰਕ ਗੀਤਾਂ ਰਾਂਹੀ ਸਰੋਤਿਆ ਦਾ ਮੰਨੋਰੰਜਨ ਕਰਨਗੇ। ਉਨ੍ਹਾਂ ਸਰੋਤਿਆ ਵਲੋਂ ਗੀਤ ਨੂੰ ਦਿੱਤੇ ਜਾ ਰਹੇ ਪਿਆਰ ਲਈ ਤਹਿ ਦਿਲੋਂ ਧੰਨਵਾਦ ਕੀਤਾ।