Copyright © 2019 - ਪੰਜਾਬੀ ਹੇਰਿਟੇਜ
ਨਿਕੀ ਹੈਲੀ ਨੇ ਆਪਣੀ ਕਿਤਾਬ ਵਿੱਚ ਰਾਸ਼ਟਰਪਤੀ ਟਰੰਪ ਦੇ ਬਾਰੇ ਕਈ ਖੁਲਾਸੇ ਕੀਤੇ

ਨਿਕੀ ਹੈਲੀ ਨੇ ਆਪਣੀ ਕਿਤਾਬ ਵਿੱਚ ਰਾਸ਼ਟਰਪਤੀ ਟਰੰਪ ਦੇ ਬਾਰੇ ਕਈ ਖੁਲਾਸੇ ਕੀਤੇ

ਵਾਸ਼ਿੰਗਟਨ- ਯੂ ਐੱਨ ਓ ਵਿੱਚ ਅਮਰੀਕਾ ਦੀ ਰਾਜਦੂਤ ਨਿਕੀ ਹੈਲੀ ਨੇ ਆਪਣੀ ਕਿਤਾਬ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਬਾਰੇ ਕਈ ਖੁਲਾਸੇ ਕੀਤੇ ਅਤੇ ਦੱਸਿਆ ਹੈ ਕਿ ਕਿਵੇਂ ਵਾਈਟ ਹਾਊਸ ਵਿੱਚ ਟਰੰਪ ਦੇ ਸਹਿਯੋਗੀ ਮੰਤਰੀਆਂ ਨੇ ਰਾਸ਼ਟਰਪਤੀ ਨੂੰ ਦੇਸ਼-ਵਿਦੇਸ਼ ਨਾਲ ਜੁੜੇ ਕੰਮਾਂ ਵਿੱਚ ਅਣਗੌਲੇ ਕੀਤਾ ਹੈ। ਹੈਲੀ ਦੀ ਕਿਤਾਬ ਦਾ ਨਾਂ ”ਵਿਦ ਆਲ ਡਿਊ ਰਿਸਪੈਕਟ” ਹੈ, ਜਿਸ ਵਿੱਚ ਉਨ੍ਹਾਂ ਨੇ ਇਹ ਖੁਲਾਸੇ ਕੀਤੇ ਹਨ।
ਇਸ ਕਿਤਾਬ ਵਿੱਚ ਨਿਕੀ ਹੈਲੀ ਨੇ ਦੱਸਿਆ ਕਿ ਵਿਦੇਸ਼ ਮੰਤਰੀ ਰੇਕਸ ਟਿਲਰਸਨ ਤੇ ਵਾਈਟ ਹਾਊਸ ਦੇ ਚੀਫ ਆਫ ਸਟਾਫ ਰਹੇ ਜਾਨ ਕੈਲੀ ਨੇ ਉਨ੍ਹਾਂ ਨੂੰ ਕੁਝ ਮੁੱਦਿਆਂ ਉੱਤੇ ਟਰੰਪ ਨੂੰ ਅਣਸੁਣਿਆ ਕਰਨ ਨੂੰ ਕਿਹਾ ਸੀ। ਵਰਨਣ ਯੋਗ ਕਿ ਭਾਰਤੀ ਮੂਲ ਦੀ ਅਮਰੀਕੀ ਆਗੂ ਨਿਕੀ ਹੈਲੀ ਨੇ ਪਿਛਲੇ ਸਾਲ ਅਕਤੂਬਰ ਵਿੱਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਹ ਜਨਵਰੀ 2017 ਵਿੱਚ ਯੂ ਐੱਨ ਵਿੱਚ ਅਮਰੀਕੀ ਰਾਜਦੂਤ ਬਣਾਈ ਗਈ ਸੀ। ਡੋਨਾਲਡ ਟਰੰਪ ਨੇ ਉਨ੍ਹਾਂ ਨੂੰ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਸਨ। ਨਿਕੀ ਹੈਲੀ ਦੇ ਮੁਤਾਬਕ ਕੈਲੀ ਤੇ ਟਿਲਰਸਨ ਨੇ ਉਨ੍ਹਾਂ ਨੂੰ ਇਸ ਭਰੋਸੇ ਵਿੱਚ ਲਿਆ ਸੀ ਕਿ ਟਰੰਪ ਦੀ ਗੱਲ ਨਹੀਂ ਮੰਨੀ ਜਾਣੀ ਚਾਹੀਦੀ। ਉਨ੍ਹਾਂ ਨੇ ਤਰਕ ਦਿੰਦੇ ਹੋਏ ਕਿਹਾ ਸੀ ਕਿ ਇਸ ਦਾ ਭਾਵ ਰਾਸ਼ਟਰਪਤੀ ਨੂੰ ਟਾਲਣਾ ਨਹੀਂ, ਸਗੋਂ ਦੇਸ਼ ਨੂੰ ਬਚਾਉਣਾ ਹੈ। ਦੋਵੇਂ ਕਿਹਾ ਕਰਦੇ ਸਨ ਕਿ ਉਨ੍ਹਾਂ ਦੇ ਫੈਸਲੇ ਟਰੰਪ ਦੇ ਨਹੀਂ, ਅਮਰੀਕਾ ਦੇ ਹਿੱਤ ਵਿੱਚ ਹਨ। ਟਰੰਪ ਜਾਣਦੇ ਹੀ ਨਹੀਂ ਕਿ ਕੀ ਕਹਿ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਇਕ ਮੌਕੇ ਉੱਤੇ ਟਿਲਰਸਨ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਜੇ ਬਿਨਾਂ ਦੇਖ-ਰੇਖ ਦੇ ਟਰੰਪ ਨੂੰ ਛੱਡ ਦਿੱਤਾ ਗਿਆ ਤਾਂ ਲੋਕ ਮਾਰੇ ਜਾਣਗੇ। ਸਾਬਕਾ ਰਾਜਦੂਤ ਨਿਕੀ ਹੈਲੀ ਨੇ ਕਿਹਾ ਕਿ ਮੈਂ ਦੋਵਾਂ ਮੰਤਰੀਆਂ ਦੀ ਗੱਲ ਨੂੰ ਮੰਨਣ ਤੋਂ ਮਨ੍ਹਾ ਕਰ ਦਿੱਤਾ ਅਤੇ ਇਸ ਨੂੰ ਖਤਰਨਾਕ ਕਿਹਾ।