ਸਿੱਖ ਸੰਗਤਾਂ ਵੱਲੋਂ ਡੇਰਾ ਪ੍ਰੇਮੀਆਂ ਦੇ ਸਮਾਜਿਕ ਬਾਈਕਾਟ ਦਾ ਐਲਾਨ

ਸਿੱਖ ਸੰਗਤਾਂ ਵੱਲੋਂ ਡੇਰਾ ਪ੍ਰੇਮੀਆਂ ਦੇ ਸਮਾਜਿਕ ਬਾਈਕਾਟ ਦਾ ਐਲਾਨ

ਭਗਤਾ ਭਾਈਕਾ : ਵੀਰਪਾਲ ਭਗਤਾ : ਇਲਾਕੇ ਅੰਦਰ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ ਵਿੱਚ ਪੁਲਿਸ ਵੱਲੋਂ ਕਾਬੂ ਕੀਤੇ ਗਏ ਡੇਰਾ ਪ੍ਰੇਮੀਆਂ ਦਾ ਸਮਾਜਿਕ ਬਾਈਕਾਟ ਕਰਨ ਲਈ ਗੁਰਦੁਆਰਾ ਛੇਵੀਂ ਅਤੇ ਦਸਵੀਂ ਪਾਤਸਾਹੀ ਭਗਤਾ ਭਾਈ ਵਿਖੇ ਸਿੱਖ ਸੰਗਤਾਂ ਦਾ ਵੱਡਾ ਇਕੱਠ ਹੋਇਆ। ਜਿਸ ਵਿੱਚ ਵੱਖ ਵੱਖ ਧਾਰਮਿਕ ਅਤੇ ਸਮਾਜਿਕ ਧਿਰਾ ਦੇ ਆਗੂਆਂ ਤੋਂ ਇਲਾਵਾਂ ਵੱਖ ਵੱਖ ਸਿਆਸੀ ਆਗੂਆਂ ਨੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਸਮੂਲੀਅਤ ਕੀਤੀ।
ਇਸ ਮੌਕੇ ਵੱਡੀ ਗਿਣਤੀ ‘ਚ ਇਕੱਤਰ ਸਿੱਖ ਸੰਗਤਾਂ ਦੀ ਮੰਗ ‘ਤੇ ਸਰਬਸੰਮਤੀ ਨਾਲ ਡੇਰਾ ਪ੍ਰੇਮੀਆਂ ਦਾ ਸਮਾਜਿਕ ਬਾਈਕਾਟ ਕਰਨ ਦਾ ਫੈਸਲਾ ਲਿਆ ਗਿਆ। ਇਸ ਮੌਕੇ ਮਨਪ੍ਰੀਤ ਸਿੰਘ ਭਗਤਾ ਗ੍ਰੰਥੀ, ਗੁਰਚਰਨ ਸਿੰਘ ਖਾਲਸਾ, ਡਾ ਨਿਰਭੈ ਸਿੰਘ ਭਗਤਾ ਆਦਿ ਆਗੂਆਂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ ਵਿੱਚ ਕਾਬੂ ਕੀਤੇ ਗਏ ਡੇਰਾ ਪ੍ਰੇਮੀਆਂ ਨੇ ਕਿਸੇ ਵੱਡੀ ਸਾਜਿਸ ਤਹਿਤ ਸਿੱਖ ਕੌਮ ਦਾ ਭਾਰੀ ਨੁਕਸਾਨ ਕਰਨ ਦਾ ਯਤਨ ਕੀਤਾ ਹੈ। ਉਨ੍ਹਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਦੇ ਦੋਸੀਆਂ ਨੂੰ ਸਖਤ ਸਜਾਵਾਂ ਦੇਣ ਦੀ ਮੰਗ ਕਰਦਿਆ ਐਲਾਨ ਕੀਤਾ ਕਿ ਬੇਅਦਬੀ ਦੇ ਕਥਿਤ ਦੋਸੀ ਵਿਆਕਤੀਆਂ ਦੇ ਪਰਿਵਾਰਾਂ ਅਤੇ ਡੇਰੇ ਨਾਲ ਜੁੜੇ ਡੇਰਾ ਪ੍ਰੇਮੀ ਦਾ ਮੁਕੰਮਲ ਸਮਾਜਿਕ ਬਾਈਕਾਟ ਕਰਨ ਦਾ ਐਲਾਨ ਕੀਤਾ। ਉਨ੍ਹਾ ਕਿਹਾ ਕਿ ਡੇਰੇ ਨਾਲ ਜੁੜੇ ਕਿਸੇ ਵੀ ਵਿਆਕਤੀ ਨਾਲ ਕਿਸੇ ਤਰਾਂ ਦੀ ਕੋਈ ਸਾਝ ਨਾ ਰੱਖੀ ਜਾਵੇ। ਇਸ ਦੌਰਾਨ ਸਿੱਖ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਕੋਈ ਵੀ ਸਿਆਸੀ ਆਗੂ ਕਥਿਤ ਦੋਸ਼ੀਆਂ ਦੇ ਕੇਸ ਵਿੱਚ ਮੱਦਦ ਕਰਨ ਦਾ ਦੋਸੀ ਪਾਇਆ ਗਿਆ ਤਾ ਉਸਦਾ ਵੀ ਸਿੱਖ ਕੌਮ ਵੱਲੋਂ ਡਟਵਾ ਵਿਰੋਧ ਕੀਤਾ ਜਾਵੇਗਾ। ਇਸ ਬਾਈਕਾਟ ਨੂੰ ਸਫਲ ਬਣਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜਰੀ ਵਿੱਚ ਅਰਦਾਸ ਵੀ ਕੀਤੀ ਗੲ{ੀ।
ਇਸ ਮੌਕੇ ਬਲਜਿੰਦਰ ਸਿੰਘ ਖਾਲਸਾ, ਜਸਪ੍ਰੀਤ ਸਿੰਘ ਬੂਟਾ, ਬਲਜਿੰਦਰ ਸਿੰਘ ਬਾਬੇਕਾ, ਗੁਰਜੰਟ ਸਿੰਘ ਖਾਨਦਾਨ , ਬੂਟਾ ਸਿੰਘ ਭਗਤਾ, ਗੁਰਪ੍ਰੀਤ ਸਿੰਘ ਗੋਪੀ, ਸੁਲੱਖਣ ਸਿੰਘ ਵੜਿੰਗ, ਸੂਬੇਦਾਰ ਦਲਜੀਤ ਸਿੰਘ ਭਗਤਾ, ਕਰਨ ਦੂਆ, ਬਲਦੇਵ ਸਿੰਘ ਫੌਜੀ, ਪ੍ਰੇਮ ਸਿੰਘ ਖਹਿਰਾ, ਗੀਤਕਾਰ ਪੱਪਾ ਭਗਤਾ, ਜਸਮੀਤ ਸਿੰਘ ਬਰਾੜ, ਗੁਰਚਨ ਸਿੰਘ ਚੰਨਾ, ਜਸਵਿੰਦਰ ਸਿੰਘ ਪੱਪੂ, ਰਾਜਿੰਦਰ ਸਿੰਘ ਰਾਜੂ, ਰੇਸਮ ਸਿੰਘ ਸਮੇਤ ਵੱਡੀ ਗਿਣਤੀ ‘ਚ ਸਿੱਖ ਸੰਗਤਾਂ ਹਾਜਰ ਸਨ।