ਪ੍ਰੋਗਰੈਸਿਵ ਨਾਰੀ ਕਲਚਰਲ ਐਸੋਸੀਏਸ਼ਨ ਵੱਲੋਂ ਹੋਲੀਡੇਅ ਸੀਜ਼ਨ ਡਿੱਨਰ 1 ਦਸੰਬਰ ਨੂੰ ਸਰੀ ‘ਚ

ਪ੍ਰੋਗਰੈਸਿਵ ਨਾਰੀ ਕਲਚਰਲ ਐਸੋਸੀਏਸ਼ਨ ਵੱਲੋਂ ਹੋਲੀਡੇਅ ਸੀਜ਼ਨ ਡਿੱਨਰ 1 ਦਸੰਬਰ ਨੂੰ ਸਰੀ ‘ਚ

ਇਸ ਪਾਰਟੀ ਵਿੱਚ ਸਿਰਫ਼ ਮਹਿਲਾਵਾਂ ਹੀ ਹੋ ਸਕਣਗੀਆਂ ਸ਼ਾਮਲ

ਵੈਨਕੂਵਰ :-(ਬਰਾੜ-ਭਗਤਾ ਭਾਈ ਕਾ) ਸਰੀ ‘ਚ ਮਹਿਲਾਵਾਂ ਵੱਲੋਂ ਸਥਾਪਿਤ ‘ਪ੍ਰੋਗਰੈਸਿਵ ਨਾਰੀ ਕਲਚਰਲ ਐਸੋਸੀਏਸ਼ਨ’ ਨਾਂ ਦੀ ਸੰਸਥਾ ਵੱਲੋਂ ਸਮੂਹ ਮਹਿਲਾਵਾਂ ਦੇ ਆਪਸ ਵਿੱਚ ਮਿਲ ਬੈਠਣ ਲਈ ਪਹਿਲੀ ਦਸੰਬਰ ਦਿਨ ਸ਼ਨੀਵਾਰ ਨੂੰ 132 ਸਟਰੀਟ ‘ਤੇ ਸਥਿੱਤ 8580 ਤਾਜ ਪਾਰਕ ਕਨਵੈਂਸ਼ਨ ਸੈਂਟਰ ਸਰੀ ਵਿਖੇ ਹੋਲੀ ਡੇਅ ਸੀਜ਼ਨ ਡਿਨਰ (ਰਾਤਰੀ ਖਾਣਾ) ਅਤੇ ਡਾਨਸ ਪਾਰਟੀ ਦਾ ਅਯੋਜਿਨ ਕੀਤਾ ਗਿਆ ਹੈ। ਇਸ ਪ੍ਰੋਗਰਾਮ ਲਈ ਇੱਕ ਮੇਲੇ ਦੀ ਤਰਾਂ ਪ੍ਰਬੰਧ ਕੀਤਾ ਗਿਆ ਹੈ ਜਿਸ ਵਿੱਚ ਗਿੱਧਾ ਭੰਗੜਾ, ਬੋਲੀਆਂ, ਗੀਤ ਅਤੇ ਕਈ ਤਰਾਂ ਦੇ ਸਟੇਜ਼ੀ ਪ੍ਰੋਗਰਾਮ ਵੀ ਸ਼ਾਮਲ ਕੀਤੇ ਜਾਣਗੇ। ਇਸ ਤੋਂ ਇਲਾਵਾ ਇਸ ਮੌਕੇ ਇੱਕ ਨਵੇਕਲੀ ਕਿਸਮ ਦਾ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ। ਇਹ ਪ੍ਰੋਗਰਾਮ ਸ਼ਾਮ ਨੂੰ 6 ਵਜੇ ਸ਼ੁਰੂ ਹੋ ਕੇ ਰਾਤ ਦੇਰ ਤੱਕ ਚੱਲਦਾ ਰਹੇਗਾ ਜਿਸ ਵਿੱਚ ਰਾਤਰੀ ਖਾਣਾ ਵੀ ਦਿੱਤਾ ਜਾਵੇਗਾ। ਇਸ ਪ੍ਰੋਗਰਾਮ ‘ਚ ਸ਼ਾਮਲ ਹਰ ਇੱਕ ਨੂੰ ਇਸ ਮੌਕੇ ਆਪਣੀ ਖੁਸ਼ੀ ਸਾਂਝੀ ਕਰਨ ਲਈ ਪ੍ਰੋਗਰਾਮ ‘ਚ ਹਿੱਸਾ ਲੈਣ ਦਾ ਮੌਕਾ ਦਿੱਤਾ ਜਾਵੇਗਾ। ਇਸ ਡਿਨਰ ਪਾਰਟੀ ਵਿੱਚ ਸਿਰਫ਼ ਮਹਿਲਾਵਾਂ ਹੀ ਸ਼ਾਮਲ ਹੋ ਸਕਣਗੀਆਂ। ਹੋਰ ਵਧੇਰੇ ਜਾਣਕਾਰੀ ਲਈ ਮਨਜੀਤ ਕੌਰ ਕੰਗ ਨਾਲ 604-619-3574 ਜਾਂ ਨਵਦੀਪ ਕੌਰ ਗਿੱਲ ਨਾਲ 604-809-6081 ਫ਼ੋਨ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।