ਐਬਟਸਫੋਰਡ ਦੀ ਪੱਤਰਕਾਰ ਅਨੀਤਾ ਬੇਥ ਸੀ.ਬੀ.ਸੀ. ਵੈਨਕੂਵਰ-ਨਿਊਜ਼ ‘ਚ ਕੋ-ਹੋਸਟ ਨਿਯੁਕਤ

ਐਬਟਸਫੋਰਡ ਦੀ ਪੱਤਰਕਾਰ ਅਨੀਤਾ ਬੇਥ ਸੀ.ਬੀ.ਸੀ. ਵੈਨਕੂਵਰ-ਨਿਊਜ਼ ‘ਚ ਕੋ-ਹੋਸਟ ਨਿਯੁਕਤ

ਐਬਟਸਫੋਰਡ : ਅਨੀਤਾ ਬੇਥ ਨਾਂ ਦੀ ਭਾਰਤੀ ਮੂਲ ਦੀ ਪੱਤਰਕਾਰ ਨੂੰ ਮਸ਼ਹੂਰ ਨਿਊਜ਼ ਨੈਟਵਰਕ ਸੀਬੀਸੀ ਵੈਨਕੂਵਰ-ਨਿਊਜ਼ ਵਿਚ ਕੋ-ਹੋਸਟ ਵੱਜੋਂ ਸੇਵਾ ਕਰਨ ਦੀ ਜ਼ਿੰਮੇਵਾਰੀ ਮਿਲੀ ਹੈ। ਰੋਜ਼ਾਨਾ 6 ਵਜੇ ਦੇ ਨਿਊਜ਼ ਬੁਲੇਟਿਨ ਵਿਚ ਉਹ ਆਪਣੇ ਕੁਲੀਗ ਪੱਤਰਕਾਰ ਮਾਈਕ ਕਿਲੀਨ ਨਾਲ ਸਹਾਹਿਕ ਦੇ ਤੌਰ ‘ਤੇ ਖਬਰਾਂ ਪੇਸ਼ ਕਰਿਆ ਕਰੇਗੀ। ਐਬਟਸਫੋਰਡ ਦੇ ਪੈਦਾ ਹੋਈ ਇਸ ਪੱਤਰਕਾਰ ਨੂੰ ਸੀਬੀਸੀ ਵੈਨਕੂਵਰ ਨਿਊਜ਼ ਦੇ ਸਹਿ-ਮੇਜ਼ਬਾਨ ਦਾ ਵਕਾਰੀ ਅਹੁਦਾ ਦਿੱਤਾ ਗਿਆ ਹੈ।
ਸੀਬੀਸੀ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਹ ਕਦਮ ”ਇੱਕ ਨਵੀਂ ਮੇਜ਼ਬਾਨ ਟੀਮ ਦੀ ਸ਼ੁਰੂਆਤ” ਹੈ।
ਪ੍ਰੈਸ ਰਿਲੀਜ਼ ਮੁਤਾਬਕ ਅਨੀਤਾ ਬਾਥੇ ਖਬਰ ਸਲੌਟ ਦੀ ਮੇਜ਼ਬਾਨੀ ਦੇ ਨਾਲ-ਨਾਲ ਅਦਾਰੇ ਦੇ ਮੂਹਰਲੀ ਕਤਾਰ ਦੇ ਖੋਜੀ ਰਿਪੋਰਟਰ ਵਜੋਂ ਵੀ ਕੰਮ ਕਰਨਗੇ।
ਐਬਟਸਫੋਰਡ ਵਿਚ ਉਹ ਇੱਕ ਮਸ਼ਹੂਰ ਪੱਤਰਕਾਰ ਵੱਜੋਂ ਜਾਣੀ ਜਾਂਦੀ ਹੈ। ਉਹ ਨੂੰ ਆਮ ਨਾਗਰਿਕਾਂ ਦੀ ਅਵਾਜ਼ ਨੂੰ ਚੁੱਕਣ ਵਾਲੀ ਪੱਤਰਕਾਰ ਦੇ ਤੌਰ ‘ਤੇ ਸਥਾਪਤ ਹੈ।
ਉਸਨੇ ‘ਬੀਸੀ ਵਿਲਡਫਾਇਰ-2017 ‘ ਵਰਗੀਆਂ ਖਬਰਾਂ ਕੱਢਣ ਵਿਚ ਮੁੱਖ ਭੂਮਿਕਾ ਨਿਭਾਈ ਹੈ। ਪਿਛਲੇ ਸਾਲ ਜਹੌਨ ਡੇਵਿਡਸਨ ਦੀ ਗੋਲੀਬਾਰੀ ਵਿਚ ਮੌਤ ਅਤੇ 2017 ਦੀਆਂ ਬੀਸੀ. ਸੂਬਾਈ ਚੋਣਾਂ ਵਿਚ ਉਸ ਨੇ ਉਮਦਾ ਰਿਪੋਰਟਿੰਗ ਕੀਤੀ ਸੀ।
ਉਸ ਦਾ ਪੱਤਰਕਾਰੀ ਦਾ ਕਾਰਜਕਾਲ 10 ਸਾਲ ਤੋਂ ਵੱਧ ਸਮੇਂ ਦਾ ਹੈ, ਜਿਸ ਵਿਚ ਰੇਡੀਓ ਉਤੇ ਪ੍ਰਿੰਸ ਜੌਰਜ, ਸਕੂਆਮਿਸ਼, ਵਿਕਟੋਰੀਆ, ਮੈਟਰੋ ਵੈਨਕੂਵਰ ਅਤੇ ਫਰੇਜ਼ਰ ਵੈਲੀ ਵਰਗੇ ਖੇਤਰਾਂ ਵਿਚ ਸਥਾਨਕ ਖਬਰਾਂ ਪ੍ਰਸਾਰਿਤ ਕਰਨ ਤੋਂ ਲੈ ਕੇ ਰੇਡੀਓ-ਟੈਲੀਵਿਜ਼ਨ ਡਿਜੀਟਲ ਨਿਊਜ਼ ਐਸੋਸੀਏਸ਼ਨ ਅਤੇ ਬੀਸੀ. ਦੀ ਐਸੋਸੀਏਸ਼ਨ ਆਫ ਬਰਾਡਕਾਸਟਰਜ਼ ਤੋਂ 2015 ਵਿਚ ਫੈਲੋਸ਼ਿਪ ਪੁਰਸਕਾਰ ਪ੍ਰਾਪਤ ਕਰਨਾ ਵੀ ਸ਼ਾਮਿਲ ਹਨ।