ਰੁਝਾਨ ਖ਼ਬਰਾਂ
ਲੋਅਰਮੇਨ ਲੈਂਡ ਅਤੇ ਫਰੇਜ਼ਰ ਵੈਲੀ ਦੇ ਵੱਖ ਵੱਖ ਗੁਰਦੁਆਰਾ ਸਾਹਿਬਾਨ ਵਲੋਂ ਹੜ੍ਹਾਂ ਪੀੜ੍ਹਤ ਲੋਕਾਂ ਦੀ ਮਦਦ ਲਈ ਲੰਗਰ ਭੇਜਿਆ ਗਿਆ

ਲੋਅਰਮੇਨ ਲੈਂਡ ਅਤੇ ਫਰੇਜ਼ਰ ਵੈਲੀ ਦੇ ਵੱਖ ਵੱਖ ਗੁਰਦੁਆਰਾ ਸਾਹਿਬਾਨ ਵਲੋਂ ਹੜ੍ਹਾਂ ਪੀੜ੍ਹਤ ਲੋਕਾਂ ਦੀ ਮਦਦ ਲਈ ਲੰਗਰ ਭੇਜਿਆ ਗਿਆ

ਸਰੀ, (ਪਰਮਜੀਤ ਸਿੰਘ): ਐਬਟਸਫੋਰਡ, ਲੋਅਰ ਮੇਨਲੈਂਡ, ਫਰੇਜ਼ਰ ਵੇਲੀ ਸਮੇਤ ਕਈ ਇਲਾਕਿਆਂ ‘ਚ ਭਾਰੀ ਮੀਂਹ ਤੋਂ ਬਾਅਦ ਆਏ ਹੜ੍ਹਾਂ ਕਾਰਨ ਘਰਾਂ ‘ਚ ਫੱਸੇ ਲੋਕਾਂ ਦੀ ਮਦਦ ਲਈ ਸਰੀ ਦੇ ਵਲੰਟੀਅਰਜ਼ ਮਦਦ ਨਾਲ  ਲੋਅਰਮੇਨ ਲੈਂਡ ਅਤੇ ਫਰੇਜ਼ਰ ਵੈਲੀ ਦੇ ਵੱਖ ਵੱਖ ਗੁਰਦੁਆਰਾ ਸਾਹਿਬਾਨ, ਜਿਨ੍ਹਾਂ ‘ਚ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ-ਡੈਲਟਾ, ਗੁਰਦੁਆਰਾ ਦੁਖ ਨਿਵਾਰਨ ਸਾਹਿਬ, ਦਸ਼ਮੇਸ਼ ਦਰਬਾਰ, ਐਬਟਸਫੋਰਡ ਦੇ ਗੁਰਦੁਆਰਾ ਸਾਹਿਬਾਨ ਅਤੇ ਕਈ ਸਿੱਖ ਸੰਸਥਾਵਾਂ ਵਲੋਂ  ਸੰਗਤਾਂ ਦੇ ਸਹਿਯੋਗ ਨਾਲ ਲੰਗਰ ਤਿਆਰ ਕਰਕੇ ਹੈਲੀਕਾਪਟਰ ਦੀ ਮਦਦ ਨਾਲ ਹੜ੍ਹ ਪੀੜ੍ਹਤਾਂ ਨੂੰ ਭੇਜਿਆ ਗਿਆ।  ਜ਼ਿਕਰਯੋਗ ਹੈ ਕਿ  ਬੀ.ਸੀ. ਵਿਚ ਸਟੇਟ ਆਫ ਐਮਰਜੈਂਸੀ ਐਲਾਨੀ ਜਾ ਚੁੱਕੀ ਹੈ। ਬੀ.ਸੀ. ਦੇ ਪਬਲਿਕ ਸੇਫਟੀ ਮੰਤਰੀ ਅਤੇ ਸੌਲੀਸਿਟਰ ਜਨਰਲ, ਮਾਈਕ ਫਾਰਨਵਰਥ ਨੇ ਕਿਹਾ ਹੈ ਕਿ ਸਟੇਟ ਆਫ ਐਮਰਜੈਂਸੀ ਐਲਾਨੇ ਜਾਣ ਤੋਂ ਬਾਅਦ ਪ੍ਰਭਾਵਿਤ ਲੋਕਾਂ ਤਕ ਖਾਣਾ, ਪਾਣੀ ਅਤੇ ਜ਼ਰੂਰੀ ਸਮਗਰੀ ਦੀ ਸਪਲਾਈ ਨੂੰ ਜਾਰੀ ਰੱਖਣਾ ਸਾਡੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਸੈਂਕੜੇ ਲੋਕਾਂ ਨੂੰ ਆਪਣਾ ਘਰ ਬਾਰ ਛੱਡ ਕੇ ਹੋਰਨਾਂ ਥਾਵਾਂ ਤੇ ਸ਼ਰਨ ਲੈਣ ਲਈ ਮਜ਼ਬੂਰ ਹੋਣਾ ਪਿਆ ਹੈ। ਉਨ੍ਹਾਂ ਸੂਬੇ ਦੇ ਲੋਕਾਂ ਨੂੰ ਗੈਰ-ਜਰੂਰੀ ਯਾਤਰਾ ਤੋਂ ਗੁਰੇਜ਼ ਕਰਨ ਦੀ ਅਪਲ ਕੀਤੀ ਹੈ।