ਰੁਝਾਨ ਖ਼ਬਰਾਂ
ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ ਅਕਤੂਬਰ ‘ਚ ਵੱਧ ਕੇ 4.7% ਹੋਈ

 

ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ ਅਕਤੂਬਰ ‘ਚ ਵੱਧ ਕੇ 4.7% ਹੋਈ

 

ਵੈਨਕੂਵਰ : ਸਟੈਟਿਸਟਿਕਸ ਕੈਨੇਡਾ ਅਨੁਸਾਰ ਮਈ ਤੋਂ ਬਾਅਦ ਅਕਤੂਬਰ 2020 ਤੋਂ ਬਾਅਦ ਮਈ 2021 ਤੱਕ ਕੈਨੇਡਾ ‘ਚ ਮਹਿੰਗਾਈ ਦੀ ਦਰ ਸਭ ਤੋਂ ਵੱਧ ਤੇਜ਼ੀ ਨਾਲ ਵੱਧੀ ਹੈ। ਅਕਤੂਬਰ ‘ਚ ਮਹਿੰਗਾਈ ਦੀ ਸਾਲਾਨਾ ਰਫ਼ਤਾਰ 4.7% ਹੋ ਗਈ ਹੈ ਕਿਉਂਕਿ ਸੀਪੀਆਈ ਫਰਵਰੀ 2003 ਤੋਂ ਬਾਅਦ ਸਭ ਤੋਂ ਵੱਧ ਦਰਜ ਕੀਤਾ ਗਿਆ ਹੈ। ਸਤੰਬਰ ‘ਚ ਸੀਪੀਆਈ  ਸਾਲ-ਦਰ-ਸਾਲ ਵਾਧਾ 4.4 ਫੀਸਦੀ ਸੀ। ਸਟੈਟਿਸਟਿਕਸ ਕੈਨੇਡਾ ਅਨੁਸਾਰ ਮਹਿੰਗਾਈ ਦੇ ਤੇਜ਼ੀ ਨਾਲ ਵੱਧਣ ਦੇ ਕਈ ਕਾਰਨ ਹਨ। ਕੈਨੇਡਾ ਦੇ ਕਈ ਸੂਬਿਆਂ ‘ਚ ਸਪਲਾਈ ਚੇਨ ‘ਚ ਗਿਰਾਵਟ, ਪੰਪ ਦੀਆਂ ਕੀਮਤਾਂ ‘ਚ ਉਤਰਾਅ-ਚੜਾਅ ਆਦਿ। ਸਟੈਟਿਸਟਿਕਸ ਕੈਨੇਡਾ ਅਨੁਸਾਰ ਅਕਤੂਬਰ 2020 ਦੇ ਮੁਕਾਬਲੇ ਗੈਸੋਲੀਨ ਦੀਆਂ ਕੀਮਤਾਂ ‘ਚ 41.7 ਫੀਸਦੀ ਵਾਧਾ ਹੋਇਆ ਹੈ ਜੋ ਕਿ ਪਿਛਲੇ ਮਈ ਮਹੀਨੇ ਤੋਂ ਤੇਜ਼ੀ ਨਾਲ ਵਧੀਆਂ ਹਨ। ਬੈਂਕ ਆਫ਼ ਕੈਨੇਡਾ ਵਲੋਂ  ਕਿਹਾ ਗਿਆ ਹੈ ਕਿ ਮਹਿੰਗਾਈ ਰੀਡਿੰਗ ਲੰਬੇ ਸਮੇਂ ਤੱਕ ਇਸ ਤਰ੍ਹਾਂ ਬਣੀ ਰਹਿ ਸਕਦੀ ਹੈ ਅਤੇ ਸਾਲਾਨਾ ਦਰ ਇਸ ਸਾਲ ਦੇ ਅੰਤ ਤੱਕ ਪੰਜ ਫੀਸਦੀ ਦੇ ਨਜ਼ਦੀਕ ਪਹੁੰਚਣ ਦੀ ਸੰਭਾਵਨਾ ਜਤਾਈ ਹੈ।