ਰੁਝਾਨ ਖ਼ਬਰਾਂ
ਕੈਨੇਡੀਅਨ ਨਾਗਰਿਕਾਂ ਨੂੰ ਛੋਟੀ ਯਾਤਰਾ ਸਮੇਂ ਕੋਵਿਡ-19 ਟੈਸਟ ਕਰਵਾਉਣ ਤੋਂ ਮਿਲੇਗੀ ਛੋਟ

 

ਕੈਨੇਡੀਅਨ ਨਾਗਰਿਕਾਂ ਨੂੰ ਛੋਟੀ ਯਾਤਰਾ ਸਮੇਂ ਕੋਵਿਡ-19 ਟੈਸਟ ਕਰਵਾਉਣ ਤੋਂ ਮਿਲੇਗੀ ਛੋਟ

ਵੈਨਕੂਵਰ, (ਪਰਮਜੀਤ ਸਿੰਘ): ਕੈਨੇਡਾ ਸਰਕਾਰ ਵਲੋਂ ਕੋਵਿਡ-19 ਦੇ ਮੱਦੇ ਨਜ਼ਰ ਯਾਤਰਾ ਸਬੰਧੀ ਲੱਗੀਆਂ ਹੋਲੀ ਹੋਲੀ ਲਗਾਤਾਰ ਘੱਟ ਕੀਤੀਆਂ ਜਾ ਰਹੀ ਹਨ। ਬੀਤੇ ਹਫ਼ਤੇ ਅਮਰੀਕਾ-ਕੈਨੇਡਾ ਸਰਹੱਦ ਖੁਲ੍ਹਣ ਤੋਂ ਬਾਅਦ ਹੁਣ ਇਸ ਹਫ਼ਤੇ ਕੈਨੇਡਾ ਸਰਕਾਰ ਛੋਟੀਆਂ ਯਾਤਰਾ ਕਰਨ ਵਾਲੇ ਕੈਨੇਡੀਅਨਜ਼ ਨੂੰ ਕੋਵਿਡ-19 ਟੈਸਟ ਤੋਂ ਮੁਕਤ ਕਰਨ ਜਾ ਰਹੀ ਹੈ। ਸੀ.ਬੀ.ਸੀ. ਦੀ ਰਿਪੋਰਟ ਅਨੁਸਾਰ ਫੈਡਰਲ ਸਰਕਾਰ ਸ਼ੁੱਕਰਵਾਰ ਨੂੰ ਇਹ ਘੋਸ਼ਣਾ ਕਰਨ ਲਈ ਤਿਆਰ ਹੈ ਕਿ ਜਿਹੜੇ ਕੈਨੇਡੀਅਨ ਨਾਗਰਿਕਾਂ ਪੂਰੀ ਤਰ੍ਹਾਂ ਵੈਕਸੀਨੇਟ ਹਨ ਉਨ੍ਹਾਂ ਨੂੰ ਨੇਗੇਟਿਵ ਮੌਲੀਕਿਊਲਰ ਟੈਸਟ ਸਬੂਤ ਪੇਸ਼ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ ਪਰ ਇਹ ਨਿਯਮ ਸਿਰਫ਼ ਉਨ੍ਹਾਂ ਯਾਤਰੀਆਂ ਲਈ ਹੀ ਹੋਵੇਗਾ ਜੋ 72 ਘੰਟਿਆਂ ਦੇ ਅੰਦਰ-ਅੰਦਰ ਕੈਨੇਡਾ ਵਾਪਸ ਪਰਤ ਆਉਣਗੇ। ਯਾਨੀ ਕਿ ਹੁਣ 3 ਦਿਨਾਂ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਜਿਹੜੇ ਕਿ ਪੂਰੀ ਤਰ੍ਹਾਂ ਵੈਕਸੀਨੇਟ ਹਨ ਉਨ੍ਹਾਂ ਨੂੰ ਕੋਵਿਡ-19 ਦੀ ਨੈਗੇਟਿਵ ਰਿਪੋਰਟ ਦਿਖਾਉਣ ਲਈ ਟੈਸਟ ਹਰ ਵਾਰ ਨਹੀਂ ਕਰਵਾਉਣਾ ਪਵੇਗਾ। ਇਹ ਛੋਟ ਮਿਲਣ ਨਾਲ ਕੈਨੇਡਾ ਦੇ ਸੈਰ-ਸਪਾਟਾ ਕਾਰੋਬਾਰ ਨੂੰ ਹੁੰਗਾਰਾ ਮਿਲੇਗਾ ਅਤੇ ਪਿਛਲੇ ਕਈ ਹਫ਼ਤਿਆਂ ਤੋਂ ਪੀਸੀਆਰ ਟੈਸਟਾਂ ‘ਚ ਛੋਟ ਦੇਣ ਦੀ ਮੰਗ ਵੀ ਲੋਕਾਂ ਵਲੋਂ ਕੀਤੀ ਜਾ ਰਹੀ ਸੀ।