ਰੁਝਾਨ ਖ਼ਬਰਾਂ
ਸਰਦਾਰਨੀ ਜਗੀਰ ਕੌਰ ਰਾਏ ਸੁਰਗਵਾਸ

ਸਰਦਾਰਨੀ ਜਗੀਰ ਕੌਰ ਰਾਏ ਸੁਰਗਵਾਸ

ਸਰੀ, (ਹਰਦਮ ਮਾਨ): ਬੜੇ ਦੁੱਖ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਰਦਾਰਨੀ ਜਗੀਰ ਕੌਰ ਰਾਏ ਸੁਪਤਨੀ ਸ. ਸਾਧੂ ਸਿੰਘ ਰਾਏ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਕੇ 8 ਨਵੰਬਰ 2021 ਨੂੰ ਸੁਰਗਵਾਸ ਹੋ ਗਏ ਹਨ। ਉਨ੍ਹਾਂ ਦੇ ਪੰਜ ਭੂਤਕ ਸਰੀਰ ਦਾ ਅੰਤਿਮ ਸੰਸਕਾਰ 19 ਨਵੰਬਰ 2021 ਨੂੰ ਬਾਅਦ ਦੁਪਹਿਰ ਇਕ ਵਜੇ ਰਿਵਰਸਾਈਡ ਫਿਊਨਰਲ ਹੋਮ (7410 ਹੌਪਕੌਟ ਰੋਡ) ਡੈਲਟਾ ਬੀ.ਸੀ. ਵਿਖੇ ਕੋਵਿਡ-19 ਦੀਆਂ ਪਾਬੰਦੀਆਂ ਤਹਿਤ ਹੋਵੇਗਾ ਅਤੇ ਬਾਅਦ ਵਿਚ ਉਨ੍ਹਾਂ ਦੀ ਆਤਮਿਕ ਸ਼ਾਤੀ ਲਈ ਰੱਖੇ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, (8115, 132 ਸਟਰੀਟ) ਸਰੀ ਵਿਖੇ ਹੋਵੇਗੀ। ਪਰਿਵਾਰ ਅਤੇ ਸ. ਸਾਧੂ ਸਿੰਘ ਰਾਏ ਨਾਲ ਦੁੱਖ ਸਾਂਝਾ ਕਰਨ ਲਈ ਫੋਨ ਨੰਬਰ 604-599-7224 ਜਾਂ 604-704-9334 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।