ਰੁਝਾਨ ਖ਼ਬਰਾਂ
ਹੈਲਥ ਕੈਨੇਡਾ ਵਲੋਂ ਜਲਦ 5 ਤੋਂ 11 ਸਾਲ ਦੇ ਬੱਚਿਆਂ ਲਈ ਫਾਈਜ਼ਰ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਜਾਵੇਗੀ

ਹੈਲਥ ਕੈਨੇਡਾ ਵਲੋਂ ਜਲਦ 5 ਤੋਂ 11 ਸਾਲ ਦੇ ਬੱਚਿਆਂ ਲਈ ਫਾਈਜ਼ਰ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਜਾਵੇਗੀ

ਸਰੀ: (ਪਰਮਜੀਤ ਸਿੰਘ): ਹੈਲਥ ਕੈਨੇਡਾ ਵਲੋਂ ਸ਼ੁੱਕਰਵਾਰ ਨੂੰ  5 ਤੋਂ 11 ਸਾਲ ਤੱਕ ਦੇ ਬੱਚਿਆਂ ਲਈ ਵੀ ਫਾਈਜ਼ਰ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਟਰਾਂਟੋ ਦੀਆਂ ਮੀਡੀਆਂ ਰਿਪੋਰਟਾਂ  ਅਨੁਸਾਰ ਜੇਕਰ ਹੈਲਥ ਕੈਨੇਡਾ ਵਲੋਂ ਸ਼ੁੱਕਰਵਾਰ ਨੂੰ ਇਹ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਕੈਨੇਡਾ ਦੇ ਤਕਰੀਬਨ 30 ਲੱਖ ਦੇ ਕਰੀਬ ਸੈਂਟਰਾਂ ‘ਚ ਖੁਰਾਕਾਂ ਪਹੁੰਚਾਈਆਂ ਜਾਣਗੀਆਂ ਜੋ ਕਿ 5 ਤੋਂ 11 ਸਾਲ ਤੱਕ ਦੀ ਉਮਰ ਦੇ ਬੱਚਿਆਂ ਲਈ ਪਹਿਲੀ ਖੁਰਾਕ ਲਈ ਕਾਫੀ ਹੋਣਗੀਆਂ। ਫਾਈਜ਼ਰ ਕੰਪਨੀ ਵਲੋਂ 18 ਅਕਤੂਬਰ ਨੂੰ ਵੈਕਸੀਨ ਦੇ ਕੀਤੇ ਗਏ ਟ੍ਰਾਈਲਾਂ ਦਾ ਵੇਰਵਾ ਹੈਲਥ ਕੈਨੇਡਾ ਨੂੰ ਸੋਂਪਿਆ ਜਾਵੇਗਾ। ਜਿਸ ਦੀ ਸਮੀਖੀਆ ਕਰਨ ਤੋਂ ਬਾਅਦ  ਹੈਲਥ ਕੈਨੇਡਾ ਵਲੋਂ ਮਨਜ਼ੂਰੀ ਦਿੱਤੀ ਜਾਵੇਗੀ। ਕੰਪਨੀ ਦੇ ਵਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਕੰਪਨੀ ਦੇ ਦਾਅਵਾ ਕੀਤਾ ਕਿ ਵੈਕਸੀਨ 5 ਤੋਂ 11 ਸਾਲ ਦੇ ਬੱਚਿਆਂ ‘ਤੇ 91 ਫੀਸਦੀ ਪ੍ਰਭਾਵਿਤ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਕੈਨੇਡਾ ਵਲੋਂ ਬੱਚਿਆਂ ਲਈ ਕੋਵਿਡ-19 ਵੈਕਸੀਨ ਦੀਆਂ 2.9 ਮਿਲੀਅਨ ਖੁਰਾਕਾਂ ਸੁਰੱਖਿਅਤ ਕਰਨ ਲਈ ਫਾਈਜ਼ਰ ਕੰਪਨੀ ਨਾਲ ਇੱਕ ਸੌਦਾ ਕੀਤਾ ਸੀ ਜਿਸ ਨੂੰ ਹੈਲਥ ਕੈਨੇਡਾ ਦੀ ਮਨਜ਼ੂਰੀ ਮਿਲਣੀ ਬਾਕੀ ਹੈ। ਕੈਬਨਿਟ ਮੰਤਰੀ ਅਨੀਤਾ ਅਨੰਦ ਦੱਸਿਆ ਕਿ 2.9 ਮਿਲੀਅਨ ਖੁਰਾਕਾਂ ਕੈਨੇਡੀਅਨ ਬੱਚਿਆਂ ਨੂੰ ਪਹਿਲੀ ਖੁਰਾਕ ਦੇਣ ਲਈ ਕਾਫੀ ਹਨ। ਜ਼ਿਕਰਯੋਗ ਹੈ ਕਿ ਫਾਈਜ਼ਰ ਵੈਕਸੀਨ ਉਹੀ ਤਕਨੀਕ ਇਸ ਵੈਕਸੀਨ ‘ਚ ਵਰਤ ਰਿਹਾ ਹੈ ਜੋ ਕਿ 12 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ ਵਰਤਦਾ ਹੈ ਪਰ 5 ਤੋਂ 11 ਸਾਲ ਤੱਕ ਬੱਚਿਆਂ ਨੂੰ 1 ਤਿਹਾਈ ਖੁਰਾਕ ਹੀ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਹਫ਼ਤੇ ਦੀ ਸ਼ੁਰੂਆਤੀ ਦਿਨਾਂ ‘ਚ ਹੈਲਥ ਕੈਨੇਡਾ ਤੋਂ ਮੌਰਡਰਨਾ ਕੰਪਨੀ ਨੇ ਵੀ 6 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ ਵੈਕਸੀਨ ਲਈ ਮਨਜ਼ੂਰੀ ਮੰਗੀ ਹੈ।