ਰੁਝਾਨ ਖ਼ਬਰਾਂ
ਬੀ ਸੀ ਸੂਬੇ ‘ਚ ਆਏ ਹੜ੍ਹਾਂ ‘ਚ ਫਸੇ ਲੋਕਾਂ ਲਈ ਪੰਜਾਬੀ ਭਾਈਚਾਰੇ ਵੱਲੋਂ ਹੈਲੀਕਾਪਟਰਾਂ ਰਾਹੀਂ ਲੰਗਰ ਸੇਵਾ ਸ਼ੁਰੂ

 

ਬੀ ਸੀ ਸੂਬੇ ‘ਚ ਆਏ ਹੜ੍ਹਾਂ ‘ਚ ਫਸੇ ਲੋਕਾਂ ਲਈ ਪੰਜਾਬੀ ਭਾਈਚਾਰੇ ਵੱਲੋਂ ਹੈਲੀਕਾਪਟਰਾਂ ਰਾਹੀਂ ਲੰਗਰ ਸੇਵਾ ਸ਼ੁਰੂ

 

ਐਬਟਸਫੋਰਡ, ਮਿਸ਼ਨ, ਚਿਲੀਵੈਕ  ਸ਼ਹਿਰਾਂ ਦੇ ਸਟੋਰਾਂ ‘ਚ ਰਾਸ਼ਨ ਦਾ ਸਮਾਨ ਮੁੱਕਿਆ

 

ਵੈਨਕੂਵਰ : (ਬਰਾੜ-ਭਗਤਾ ਭਾਈ ਕਾ) ਬੀ ਸੀ ਸੂਬੇ ‘ਚ ਆਏ ਹੜ੍ਹਾਂ ਕਾਰਨ ਐਬਟਸਫੋਰਡ, ਮਿਸ਼ਨ, ਚਿਲੀਵੈਕ ਅਤੇ ਹੋਰ ਸ਼ਹਿਰਾਂ ‘ਚ ਮੁਸਲਾਧਾਰ ਹੋਏ ਮੀਂਹ ਕਾਰਨ ਪਾਣੀ ਹੜ੍ਹ ਦਾ ਰੂਪ ਧਾਰਨ ਕਰ ਗਿਆ ਜਿਸ ਕਰਕੇ ਨੀਵੇਂ ਥਾਂਵਾਂ ‘ਤੇ ਪਾਣੀ ਭਰ ਜਾਣ ਕਰਕੇ ਲੋਕ ਪਾਣੀ ‘ਚ ਘਿਰ ਗਏ ਜਿੰਨਾਂ ਨੂੰ ਖਾਣ ਪੀਣ ਅਤੇ ਨਿੱਤ ਦੀਆਂ ਵਰਤੋਂ ‘ਚ ਆਉਣ ਵਾਲੀ ਵਸਤਾਂ ਪਹੁੰਚਾਉਣ ਲਈ ਪੰਜਾਬੀ ਭਾਈਚਾਰੇ ਵੱਲੋਂ ਹੈਲੀਕਾਪਟਰ ਕਿਰਾਏ ‘ਤੇ ਕਰਕੇ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਈ ਲੰਗਰ ਸੇਵਾ ਨੂੰ ਬਰਕਰਾਰ ਰੱਖਦੇ ਹੋਏ ਮੁਫਤ ਸੇਵਾ ਕੀਤੀ ਜਾ ਰਹੀ ਹੈ। ਸਰੀ ਅਤੇ ਲੈਂਗਲੀ ਤੋਂ ਹੈਲੀਕਾਪਟਰਾਂ ਰਾਹੀਂ ਹਰ ਰੋਜ ਕਈ ਕਈ ਗੇੜੇ ਲਾਏ ਜਾ ਰਹੇ ਹਨ ਜਿੰਨਾਂ ਰਾਹੀਂ ਲੋਕਾਂ ਨੂੰ ਲੰਗਰ ਪਹੁੰਚਾਇਆ ਜਾ ਰਿਹਾ ਹੈ।

ਇਸ ਤੋਂ ਇਲਾਵਾ ਵੱਖ ਵੱਖ ਫ਼ਾਰਮਾਂ ਵਿੱਚ ਹੜ੍ਹਾਂ ਕਾਰਨ ਫਸੀਆਂ 45 ਹਜ਼ਾਰ ਤੋਂ ਵੱਧ ਗਾਵਾਂ ਨੂੰ ਸੁਰੱਖਿਆ ਥਾਂਵਾਂ ਦੇ ਪਹੁੰਚਾਉਣ ਵਿੱਚ ਵੀ ਪੰਜਾਬੀਆਂ ਨੇ ਪਹਿਲ ਕਦਮੀ ਕੀਤੀ ਹੈ। ਗਾਊਆਂ ਦੇ ਹੜ੍ਹਾਂ ‘ਚ ਫਸ ਜਾਣ ਕਰਕੇ ਦੁੱਧ ਵਿੱਚ ਵੀ ਖੜੋਤ ਆਈ ਹੈ ਜਿਸ ਕਰਕੇ ਬਹੁਤ ਸਾਰੇ ਸ਼ਹਿਰਾਂ ਦੇ ਸਟੋਰਾਂ ‘ਚ ਦੁੱਧ ਖਤਮ ਹੋ ਚੁੱਕਾ ਹੈ। ਇਸ ਦੇ ਨਾਲ ਹੀ ਰਾਸ਼ਨ ‘ਚ ਵਰਤੇ ਜਾਣ ਵਾਲੇ ਸਮਾਨ ਦੀ ਵੀ ਸਟੋਰਾਂ ਵੱਡੀ ਕਮੀ ਆਈ ਹੋਈ ਹੈ ਕਿਉਂਕਿ ਬੀ ਸੀ ਵਿੱਚਦੀ ਲੰਘਦਾ ਹਾਈਵੇ ਨੰਬਰ ਇੱਕ ਅਤੇ ਹੋਰ ਮੇਨ ਸੜਕਾਂ ਹੜ੍ਹਾਂ ਕਾਰਨ ਬੰਦ ਕਰ ਦਿੱਤੇ ਹਨ ਜਿਸ ਕਰਕੇ ਬਾਹਰੋਂ ਆਉਣ ਵਾਲੇ ਸਮਾਨ ‘ਚ ਵੱਡੀ ਖੜੋਤ ਆਈ ਹੋਈ ਹੈ।