ਅਮਰੀਕਾ ‘ਚ ਪੈਦਾ ਹੋਏ ਬੱਚਿਆਂ ਨੂੰ ਨਹੀਂ ਮਿਲੇਗੀ ਜਮਾਂਦਰੂ ਨਾਗਰਿਕਤਾ : ਟਰੰਪ

ਵਾਸ਼ਿੰਗਟਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਵਾਰ ਫੇਰ ਅਪਣਾ ਕਟੜ ਪੰਥੀ ਦਾ ਰੁੱਖ ਜ਼ਾਹਰ ਕੀਤਾ ਹੈ ਉਨ੍ਹਾਂ ਨੇ ਦੇਸ਼ ਵਿਚ ਜਨਮ ਲੈਣ ਵਾਲੇ ਅਜਿਹੇ ਬੱਚਿਆਂ ਦੀ ਜਮਾਂਦਰੂ ਨਾਗਰਿਕਤਾ ਦੇ ਅਧਿਕਾਰ ਨੂੰ ਖ਼ਤਮ ਕਰਨ ਦਾ ਫੈਸਲਾ ਲਿਆ ਹੈ ਜਿਨ੍ਹਾਂ ਦੇ ਮਾਤਾ-ਪਿਤਾ ਅਮਰੀਕੀ ਨਾਗਰਿਕ ਨਹੀਂ ਹਨ।ਇਸ ਲਈ ਰਾਸ਼ਟਰਪਤੀ ਨੇ ਸ਼ਾਸਕੀ ਆਦੇਸ਼ ਲਿਆਉਣ ਦੀ ਗੱਲ ਕਹੀ ਹੈ, ਜਿਸ ਦੀ ਤਿੱਖੀ ਆਲੋਚਨਾ ਹੋ ਰਹੀ ਹੈ। ਖੁਦ ਟਰੰਪ ਦੀ ਰੀਪਬਲਿਕਨ ਪਾਰਟੀ ਤੋਂ ਵੀ ਅਲੋਚਨਾ ਦੀਆਂ ਆਵਾਜਾਂ ਉੱਠ ਰਹੀਆਂ ਹਨ। ਜਾਣਕਾਰੀ ਮੁਤਾਬਕ ਟਰੰਪ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਜਮਾਂਦਰੂ ਨਾਗਰਿਕਤਾ ਨੂੰ ਖਤਮ ਕਰਨਾ ਹੋਵੇਗਾ ਅਤੇ ਇਹ ਕੰਮ ਸ਼ਾਸਕੀ ਆਦੇਸ਼ ਜ਼ਰੀਏ ਹੋਵੇਗਾ। ਅਮਰੀਕੀ ਪ੍ਰਤੀਨਿਧੀ ਸਭਾ ਦੇ ਸਪੀਕਰ, ਕਾਂਗਰਸ ਮੈਂਬਰ ਪੌਲ ਰਯਾਨ ਨੇ ਕਿਹਾ,”ਤੁਸੀਂ ਸ਼ਾਸਕੀ ਆਦੇਸ਼ ਜ਼ਰੀਏ ਜਮਾਂਦਰੂ ਨਾਗਰਿਕਤਾ ਨੂੰ ਖਤਮ ਨਹੀਂ ਕਰ ਸਕਦੇ। ਜਾਣਕਾਰੀ ਮੁਤਾਬਕ ਅਮਰੀਕਾ ਵਿਚ ਜਨਮ ਲੈਣ ਵਾਲਾ ਕੋਈ ਵੀ ਬੱਚਾ ਅਮਰੀਕੀ ਨਾਗਰਿਕ ਹੁੰਦਾ ਹੈ ਫਿਰ ਭਾਵੇਂ ਉਸ ਦੇ ਮਾਤਾ-ਪਿਤਾ ਅਮਰੀਕਾ ਦੇ ਨਾਗਰਿਕ ਹੋਣ ਜਾਂ ਨਹੀਂ।
ਟਰੰਪ ਨੇ ਕਿਹਾ ਕਿ ਅਮਰੀਕਾ ਵਿਚ ਜਨਮ ਲੈਣ ਵਾਲੇ ਕਿਸੇ ਵੀ ਬੱਚੇ ਨੂੰ ਨਾਗਰਿਕਤਾ ਦੇਣਾ ਹਾਸੋਹੀਣਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਦੁਨੀਆ ਵਿਚ ਇਕੱਲੇ ਦੇਸ਼ ਹਾਂ ਜਿੱਥੇ ਕੋਈ ਆਉਂਦਾ ਹੈ ਅਤੇ ਬੱਚੇ ਨੂੰ ਜਨਮ ਦਿੰਦਾ ਹੈ ਅਤੇ ਫਿਰ ਬੱਚਾ 85 ਸਾਲਾਂ ਲਈ ਅਮਰੀਕਾ ਦਾ ਲੋੜੀਂਦਾ ਨਾਗਰਿਕ ਬਣ ਜਾਂਦਾ ਹੈ। ਨਾਲ ਹੀ ਉਸ ਨੂੰ ਹਰ ਤਰ੍ਹਾਂ ਦੇ ਲਾਭ ਮਿਲਦੇ ਹਨ। ਇਹ ਹਾਸੋਹੀਣਾ ਹੈ ਅਤੇ ਇਸ ਨੂੰ ਖਤਮ ਕਰਨਾ ਹੋਵੇਗਾ।
ਸੈਨੇਟ ਦੀ ਸ਼ਕਤੀਸ਼ਾਲੀ ਨਿਆਂਪਾਲਿਕਾ ਕਮੇਟੀ ਦੇ ਪ੍ਰਧਾਨ ਰੀਪਬਲਿਕ ਸੰਸਦ ਮੈਂਬਰ ਚੱਕ ਗ੍ਰਾਸਲੇ ਨੇ ਕਿਹਾ ਕਿ ਅਜਿਹਾ ਕਰਨਾ ਲਈ ਸੰਵਿਧਾਨ ਵਿਚ ਸੋਧ ਕਰਨੀ ਹੋਵੇਗੀ। ਡੈਮੋਕ੍ਰੈਟਿਕ ਪਾਰਟੀ ਦੀ ਨੇਤਾ ਨੈਂਸੀ ਪੇਲੋਸੀ ਨੇ ਟਰੰਪ ਦੇ ਇਸ ਕਦਮ ਦੀ ਆਲੋਚਨਾ ਕੀਤੀ ਹੈ। ਅਮਰੀਕੀ ਇਮੀਗ੍ਰੇਸ਼ਨ ਕੌਂਸਲ ਦੇ ਕਾਰਜਕਾਰੀ ਨਿਦੇਸ਼ਕ ਬੇਥ ਵਰਲਿਨ ਨੇ ਕਿਹਾ,”ਕੋਈ ਵੀ ਰਾਸ਼ਟਰਪਤੀ ਪਣੀ ਕਲਮ ਨਾਲ ਸੰਵਿਧਾਨ ਨਹੀਂ ਬਦਲ ਸਕਦਾ। ਜਮਾਂਦਰੂ ਨਾਗਰਿਕਤਾ ਦੀ ਵਿਵਸਥਾ ਨੂੰ ਸੰਵਿਧਾਨ ਵਿਚ ਇਕ ਨਵੀਂ ਸੋਧ ਜ਼ਰੀਏ ਹੀ ਖਤਮ ਕੀਤਾ ਜਾ ਸਕਦਾ ਹੈ।

ਪ੍ਰਵਾਸੀਆਂ ਨੂੰ ਰੋਕਣ ਲਈ ਸਰਹੱਦ ‘ਤੇ ਵੀ ਵਧਾਈ ਚੌਕਸੀ
ਵਾਸ਼ਿੰਗਟਨ : ਮੱਧ ਵਰਗੀ ਚੋਣਾਂ ਤੋਂ ਪਹਿਲਾਂ ਇਮੀਗ੍ਰੇਸ਼ਨ ਦੇ ਮਸਲੇ ਨੂੰ ਫਿਰ ਤੋਂ ਚੁੱਕਦੇ ਹੋਏ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਹੈ ਕਿ ਦੇਸ਼ ਵਿਚ ਲੈਟਿਨ ਅਮਰੀਕੀ ਦੇਸ਼ਾਂ ਦੇ ਪ੍ਰਵਾਸੀਆਂ ਨੂੰ ਰੋਕਣ ਲਈ ਉਹ ਦੱਖਣੀ ਸਰਹੱਦ ‘ਤੇ 15000 ਫੌਜੀਆਂ ਨੂੰ ਭੇਜ ਸਕਦੇ ਹਨ। ਫਿਲਹਾਲ ਅਮਰੀਕੀ ਰਾਸ਼ਟਰਪਤੀ ਨੇ ਉਨ੍ਹਾਂ ਦੋਸ਼ਾਂ ਨੂੰ ਰੱਦ ਕਰ ਦਿੱਤਾ ਕਿ ਉਹ ਮੁੱਦੇ ‘ਤੇ ਡਰ ਦਾ ਮਾਹੌਲ ਬਣਾ ਰਹੇ ਹਨ। ਟਰੰਪ ਨੇ ਤਿੰਨ ਲੈਟਿਨ ਅਮਰੀਕੀ ਦੇਸ਼ਾਂ-ਅਲ ਸਲਵਾਡੋਰ, ਗਵਾਟੇਮਾਲਾ ਅਤੇ ਹੋਂਡੁਰਾਸ ਦੇ ਲੋਕਾਂ ਦੇ ਕਾਫਲੇ ਨੂੰ ਅਮਰੀਕਾ ਵਿਚ ਦਾਖਲ ਨਾ ਹੋਣ ਦੇਣ ਦਾ ਤਹੱਈਆ ਜਤਾਇਆ ਹੈ। ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਟਰੰਪ ਨੇ ਕਿਹਾ ਕਿ ਅਸੀਂ ਤਕਰੀਬਨ 5800 ਫੌਜੀਆਂ (ਫੌਜੀਆਂ ਨੂੰ ਸਰਹੱਦ ‘ਤੇ) ਤਾਇਨਾਤ ਕਰ ਦਿੱਤਾ ਹੈ। ਸਰਹੱਦ ‘ਤੇ ਗਸ਼ਤ, ਇਮੀਗ੍ਰੇਸ਼ਨ ਅਤੇ ਸਰਹੱਦੀ ਟੈਕਸ ਅਤੇ ਕਾਨੂੰਨਾਂ ਨੂੰ ਲਾਗੂ ਕਰਨ ਲਈ 10 ਹਜ਼ਾਰ ਤੋਂ 15000 ਦਰਮਿਆਨ ਫੌਜੀਆਂ ਨੂੰ ਭੇਜਣਗੇ। ਉਨ੍ਹਾਂ ਨੇ ਕਿਹਾ ਕਿ ਕੋਈ ਨਹੀਂ ਆਉਣ ਵਾਲਾ।