ਮੁਖਬਰ

ਮੁਖਬਰ

ਸਮੇਂ ਦੇ ਥੇਹ ਅੰਦਰ ਧੱਸੀਆਂ
ਮੁਖਬਰ ਦੀਆਂ ਪੈੜਾਂ,
ਵਿੱਥਾਂ ਦੇ ਪਾੜੇ ਬਣਾਉਂਦੀਆਂ
ਕੋਝੀਆਂ ਚਾਲਾਂ,
ਗੱਠਜੋੜ ‘ਚ ਰੁੱਝੀਆਂ
ਇਨਸਾਨੀ ਗਿਰਝਾਂ
ਮਨਮਰਜ਼ੀ ਨਾਲ
ਨੋਚ ਰਹੀਆਂ ਨੇ ਸਾਨੂੰ ਹੁਣ..!

ਵਕਤ ਦੀ ਹੇਰਾ-ਫੇਰੀ ‘ਚ
ਭਰੇ ਸੁਪਨਿਆਂ ਨੂੰ
ਬੀਆਬਾਨ ਵੱਲ ਨੂੰ ਧੱਕ ਕੇ
ਕੋਸ ਰਹੀਆਂ ਨੇ ਸਾਨੂੰ ਹੁਣ..!

ਤੇਰੇ ਗੀਤ ਦਾ ਮੁਖੜਾ
ਮੇਰੀ ਕਵਿਤਾ ਦਾ ਚਿਹਰਾ
ਆਪਣੇ ਮਖੌਟਿਆਂ ‘ਚ ਲਪੇਟ ਕੇ
ਦਬੋਚ ਰਹੀਆਂ ਨੇ ਸਾਨੂੰ ਹੁਣ..!
-ਭਿੰਦਰ ਜਲਾਲਾਬਾਦੀ, ਯੂ ਕੇ