ਪੰਜਾਬ ਹੁਣ ਵੈਂਟੀਲੇਟਰ ‘ਤੇ

ਪੰਜਾਬ ਹੁਣ ਵੈਂਟੀਲੇਟਰ ‘ਤੇ

ਖੜਗ ਭਜਾ ਉਦਾਸ ਹੈ
ਹਮਲਾ ਬਾਹਰੋਂ ਹੀ ਨਹੀ ਅੰਦਰੋ ਵੀ ਹੈ

ਪੰਜਾਬ ਦੀ ਹਰਿਆਲੀ ਚ ਚਿਟਾ ਧੂਆਂ ਉਡ ਰਿਹਾ
ਅਗ ਲਾਉਣ ਵਾਲਾ ਥਾਣੇ ਦੀ
ਐਫ ਆਈ ਆਰ ਚੋਂ ਗਾਇਬ ਹੈ

ਇਥੋਂ ਦੇ ਪਾਣੀ ਸਿਆਸਤ ਪੀ ਰਹੀ ਹੈ
ਪਿਆਸ ਜਨਤਾ ਦੇ ਗਲ ਤੋਂ
ਦਿਮਾਗ ਤਕ ਪਹੁੰਚ ਗਈ

ਜਵਾਨੀ ਚੋਂ ਪੋਰਸ ਗਾਇਬ ਹੋ ਗਿਆ
ਸਿਕੰਦਰ ਦਾ ਕਾਬਿਜ ਹੋਣਾ ਤੈਅ ਹੈ
ਪੰਜਾਬ ਹੁਣ ਵੈਂਟੀਲੇਟਰ ਤੇ ਹੈ
ਇਹ ਤਮਾਸ਼ਾ ਪੂਰਾ ਹਿੰਦੋਸਤਾਨ ਦੇਖ ਰਿਹਾ

ਗੁਰਦਿੱਤ ਸਿੰਘ ਸੇਖੋਂ, ਮਾਨਸਾ