ਦੁਨੀਆਂ ਇੱਕ ਭੁਲੇਖਾ

ਦੁਨੀਆਂ ਇੱਕ ਭੁਲੇਖਾ

ਅਸੀਂ ਚੜ੍ਹ ਕੇ ਪੱਕੀਆਂ ਸੜਕਾਂ ‘ਤੇ,
ਮੂੰਹ ਕੱਚਿਆਂ ਵੱਲ ਫਿਰ ਮੋੜ ਲਿਆ।
ਰਾਹ ਛੱਡ ਕੁਰਾਹੇ ਪੈ ਗਏ ਹਾਂ,
ਮੋਹ ਵਿਰਸੇ ਨਾਲੋਂ ਤੋੜ ਲਿਆ।

ਅਸੀਂ ਆਪਣੇ ਕੁਰਸੀਨਾਮੇਂ ‘ਤੇ,
ਆ ਗਏ ਹਾਂ ਮਾਰ ਝਰੀਟਾਂ ਨੂੰ,
ਛੱਡ ਮੰਜ਼ਲਾਂ ਮਿਲੀਆਂ ਵਿਰਸੇ ‘ਚੋਂ,
ਅਸੀਂ ਭੁੱਲ ਗਏ ਜਨਮ ਤਾਰੀਖਾਂ ਨੂੰ।

ਦੋ ਟਕਿਆਂ ਖ਼ਾਤਰ ਪਿੰਡ ਛੱਡ ‘ਭਗਤਾ’,
ਅਸੀਂ ਆਪਣਾ ਆਪ ਗੁਆ ਬੈਠੇ।
ਨਾਲੇ ਛੱਡ ਸ਼ਰੀਕਾ ਭਾਈਚਾਰਾ,
ਅਸੀਂ ਬੇ-ਗਰਜਿਆਂ ਵਿੱਚ ਆ ਬੈਠੇ।

ਕੀ ਵਸ ਗਏ ਆ ਪ੍ਰਦੇਸਾਂ ਵਿੱਚ ,
ਨਾ ਜਾਣੀਏੰ ਆਂਢ ਗੁਆਂਢਾਂ ਨੂੰ।
ਦਿਲ ਹੌਂਕੇ ਭਰ ਭਰ ਰੋਂਦਾ ਰਹੇ,
ਪਿੰਡ ਜਾਣ ਦੀਆਂ ਨਿੱਤ ਤਾਂਘਾਂ ਨੂੰ।

-ਸੁਖਮੰਦਰ ਸਿੰਘ ਬਰਾੜ ‘ਭਗਤਾ ਭਾਈ ਕਾ’
604-751-1113