ਰੁਝਾਨ ਖ਼ਬਰਾਂ
ਨੋਟਾਂ ‘ਤੇ ਪ੍ਰਕਾਸ਼ਤ ਹੋਣ ਵਾਲੇ ਕਿਸਾਨ ਸੜ੍ਹਕਾਂ ‘ਤੇ ਸੰਘਰਸ ਕਰਨ ਲਈ ਮਜ਼ਬੂਰ

ਨੋਟਾਂ ‘ਤੇ ਪ੍ਰਕਾਸ਼ਤ ਹੋਣ ਵਾਲੇ ਕਿਸਾਨ ਸੜ੍ਹਕਾਂ ‘ਤੇ ਸੰਘਰਸ ਕਰਨ ਲਈ ਮਜ਼ਬੂਰ

ਭਗਤਾ ਭਾਈਕਾ, (ਵੀਰਪਾਲ ਭਗਤਾ): ਕੋਈ ਸਮਾਂ ਹੁੰਦਾ ਸੀ ਜਦੋਂ ਦੇਸ਼ ਦਾ ਅੰਨਦਾਤਾ ਕਹੇ ਜਾਣ ਵਾਲੇ ਕਿਸਾਨਾ ਦੀਆਂ ਤਸਵੀਰਾਂ ਭਾਰਤੀ ਨੋਟਾਂ ‘ਤੇ ਪ੍ਰਕਾਸ਼ਤ ਹੁੰਦੀਆਂ ਹਨ। ਅੱਜ ਵੀ ਹਰ ਕੋਈ ਮਾਣ ਨਾਲ ਕਿਸਾਨਾਂ ਨੂੰ ਪੂਰੇ ਦੇਸ਼ ਵਾਸੀਆਂ ਦਾ ਪੇਟ ਭਰਨ ਵਾਲਾ ਇਨਸਾਨ ਮੰਨਦਾ ਹੈ। ਕਿਸਾਨ ਵਰਗ ਦੀ ਹੱਡ ਭੰਨਵੀਂ ਮਿਹਨਤ ਤੋਂ ਬਾਅਦ ਪੈਦਾ ਹੋਣ ਵਾਲਾ ਦੁਨੀਆਂ ਭਰ ਦੇ ਅਮੀਰ ਤੋਂ ਅਤੇ ਗਰੀਬ ਤੋਂ ਗਰੀਬ ਇਨਸਾਨ ਦਾ ਪੇਟ ਭਰਦਾ ਹੈ। ਪ੍ਰੰਤੂ ਅੱਜ ਕੱਲ੍ਹ ਸਾਡੇ ਦਾ ਦੇਸ਼ ਅੰਨਦਾਤਾ ਅਖਵਾਉਣ ਵਾਲਾ ਕਿਸਾਨ ਪਿਛਲੇ ਕੁਝ ਮਹੀਨਿਆਂ ਆਪਣੀਆਂ ਹੱਕੀ ਮੰਗਾਂ ਨੂੰ ਦਿਨ-ਰਾਤ ਸੜ੍ਹਕਾ ‘ਤੇ ਸੰਘਰਸ ਕਰਨ ਲਈ ਮਜਬੂਰ ਹੈ। ਪੰਜਾਬ ਵਿਚ ਕਰੀਬ ਤਿੰਨ ਮਹੀਨੇ ਸੰਘਰਸ ਕਰਨ ਤੋਂ ਬਾਅਦ ਹੁਣ ਫਿਰ ਕਈ ਤੋ ਦਿਨਾਂ ਤੋਂ ਦਿੱਲੀ ਵਿਖੇ ਦਿਨ ਰਾਤ ਦੇ ਧਰਨੇ ‘ਤੇ ਹੈ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਅਵਤਾਰ ਸਿੰਘ ਤਾਰੀ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਕੜਾਕੇ ਦੀ ਠੰਡ ਵਿਚ ਸੰਘਰਸ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਕਰਨ ਦੀ ਬਜਾਏ ਕੇਂਦਰ ਸਰਕਾਰ ਖੇਤੀ ਕਾਨੂੰਨ ਰੱਦ ਨਾ ਕਰਨ ਦੀ ਜਿੱਦ ਕਰ ਰਹੀ ਹੈ।
ਸ੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਕੇਂਦਰ ਸਰਕਾਰ ਆਪਣਾ ਅੜੀਅਲ ਵਤੀਰਾ ਤਿਆਗ ਕੇ ਦੇਸ਼ ਦੇ ਅੰਨਦਾਤਾ ਨੂੰ ਤਬਾਹ ਕਰਨ ਵਾਲੇ ਕਾਨੂੰਨ ਤਰੁੰਤ ਵਾਪਿਸ ਲਵੇ। ਉਨ੍ਹਾ ਕਿਹਾ ਕਿ ਅਕਾਲੀ ਦਲ ਨੇ ਕੇਂਦਰ ਸਰਕਾਰ ‘ਤੇ ਦਬਾਅ ਬਣਾਉਣ ਲਈ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਆਹੁਦੇ ਤੋਂ ਅਸਤੀਫਾ ਦਿੱਤਾ ਅਤੇ ਅਕਾਲੀ ਦਲ ਨੇ ਭਾਜਪਾ ਨਾਲੋਂ ਸਿਆਸੀ ਨਾਤਾ ਤੋੜਿਆ ਹੈ। ਜਦ ਕਿ ਹੋਰ ਕਿਸੇ ਵੀ ਸਿਆਸੀ ਆਗੂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਆਪਣੇ ਆਹੁਦੇ ਤੋਂ ਅਸਤੀਫਾ ਦੇਣ ਦੀ ਹਿੰਮਤ ਨਹੀ ਵਿਖਾਈ। ਉਨ੍ਹਾ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕੜਾਕੇ ਦੀ ਠੰਡ ਵਿਚ ਸੜ੍ਹਕਾ ਤੇ ਰੁਲ ਰਹੇ ਕਿਸਾਨਾਂ ਦੀ ਮੰਗ ਨੂੰ ਪ੍ਰਵਾਨ ਕਰਦੇ ਖੇਤੀ ਕਾਨੂੰਨ ਰੱਦ ਕੀਤੇ ਜਾਣ।