ਰੁਝਾਨ ਖ਼ਬਰਾਂ
ਖ਼ਾਲਸਾ ਏਡ ਨੇ ਕਿਸਾਨਾਂ ਦੀ ਰਿਹਾਇਸ਼ ਲਈ ਬਣਾਇਆ ਰੈਣ ਬਸੇਰਾ

ਖ਼ਾਲਸਾ ਏਡ ਨੇ ਕਿਸਾਨਾਂ ਦੀ ਰਿਹਾਇਸ਼ ਲਈ ਬਣਾਇਆ ਰੈਣ ਬਸੇਰਾ

ਚੰਡੀਗੜ੍ਹ : ਕਿਸਾਨ ਅੰਦੋਲਨ ਦੌਰਾਨ ਵੱਖ-ਵੱਖ ਸੇਵਾਵਾਂ ਨਿਭਾਅ ਰਹੀ ਖ਼ਾਲਸਾ ਏਡ ਸੰਸਥਾ ਵਲੋਂ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਧਿਆਨ ‘ਚ ਰੱਖਦੇ ਹੋਏ ਅੱਜ ਨਿਵੇਕਲਾ ਉਪਰਾਲਾ ਕਰਦਿਆਂ ਸਿੰਘੂ ਸਰਹੱਦ ਵਿਖੇ ਰੈਣ ਬਸੇਰਾ ਤਿਆਰ ਕੀਤਾ ਗਿਆ ਹੈ, ਜਿਸ ‘ਚ 800 ਵਿਅਕਤੀਆਂ ਦੇ ਠਹਿਰਣ ਦਾ ਪ੍ਰਬੰਧ ਕੀਤਾ ਗਿਆ ਹੈ।
ਮੌਸਮ ਨੂੰ ਧਿਆਨ ‘ਚ ਰੱਖਦਿਆਂ ਜਿੱਥੇ ਗ਼ਰਮ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ, ਉੱਥੇ ਸੁਰੱਖਿਆ ਪੱਖੋਂ ਸੀ.ਸੀ.ਟੀ.ਵੀ. ਕੈਮਰੇ ਵੀ ਲਗਾਏ ਗਏ ਹਨ। ਇਸ ਸਬੰਧੀ ਖ਼ਾਲਸਾ ਏਡ ਦੇ ਡਾਇਰੈਕਟਰ ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਸੰਸਥਾ ਵਲੋਂ ਕਿਸਾਨ ਅੰਦੋਲਨ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਖ਼ਾਸ ਕਰਕੇ ਬਜ਼ੁਰਗਾਂ ਤੇ ਬੀਬੀਆਂ ਲਈ ਰੈਣ ਬਸੇਰਾ ਬਣਵਾਇਆ ਗਿਆ ਹੈ, ਤਾਂ ਜੋ ਕਿਸੇ ਵੀ ਪ੍ਰਦਰਸ਼ਨਕਾਰੀ ਕਿਸਾਨ ਨੂੰ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।