Copyright © 2019 - ਪੰਜਾਬੀ ਹੇਰਿਟੇਜ
ਅਮਰੀਕਾ ‘ਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਦੋ ਲੱਖ ਤੋਂ ਵੀ ਪਾਰ

ਅਮਰੀਕਾ ‘ਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਦੋ ਲੱਖ ਤੋਂ ਵੀ ਪਾਰ

ਵਾਸ਼ਿੰਗਟਨ : ਅਮਰੀਕਾ ‘ਚ ਸਾਲ 2018-19 ‘ਚ ਭਾਰਤ ਤੋਂ ਦੋ ਲੱਖ ਤੋਂ ਜ਼ਿਆਦਾ ਵਿਦਿਆਰਥੀ ਪੜ੍ਹਨ ਲਈ ਗਏ। ਇਸ ਤੋਂ ਪਹਿਲਾਂ ਵਾਲੇ ਸਾਲ ਦੇ ਮੁਕਾਬਲੇ ‘ਚ ਇਹ ਗਿਣਤੀ 2.9 ਫੀਸਦੀ ਜ਼ਿਆਦਾ ਤੇ ਅਮਰੀਕਾ ‘ਚ ਪੜ੍ਹਨ ਵਾਲੇ ਵਿਦੇਸ਼ੀ ਵਿਦਿਆਰਥੀਆਂ ਦੀ 18 ਫੀਸਦੀ ਹੈ। ਅਮਰੀਕਾ ‘ਚ ਵਿਦੇਸ਼ੀ ਵਿਦਿਆਰਥੀਆਂ ਦੇ ਮਾਮਲੇ ‘ਚ ਭਾਰਤ ਦੀ ਥਾਂ ਚੀਨ ਤੋਂ ਬਾਅਦ ਦੂਜੀ ਹੈ। ਚੀਨੀ ਵਿਦਿਆਰਥੀਆਂ ਦੀ ਗਿਣਤੀ ਸਾਢੇ ਤਿੰਨ ਲੱਖ ਤੋਂ ਜ਼ਿਆਦਾ ਹੈ। ਸੋਮਵਾਰ ਨੂੰ ਜਾਰੀ ਇਕ ਰਿਪੋਰਟ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ।
‘2019 ਓਪਨ ਡੋਰ ਰਿਪੋਰਟ ਆਨ ਇੰਟਰਨੈਸ਼ਨਲ ਐਜੂਕੇਸ਼ਨ ਐਕਸਚੇਂਜ’ ਨਾਂ ਦੀ ਰਿਪੋਰਟ ਦੇ ਮੁਤਾਬਕ ਵਿੱਦਿਅਕ ਸੈਸ਼ਨ ‘ਚ ਅਮਰੀਕਾ ‘ਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਰਹੀ। ਇਹ ਲਗਾਤਾਰ ਚੌਥਾ ਸਾਲ ਰਿਹਾ ਜਦੋਂ ਉੱਥੇ 10 ਲੱਖ ਤੋਂ ਜ਼ਿਆਦਾ ਵਿਦੇਸ਼ੀ ਵਿਦਿਆਰਥੀ ਸਿੱਖਿਆ ਹਾਸਲ ਕਰਨ ਪਹੁੰਚੇ।
ਵਿਦੇਸ਼ੀ ਵਿਦਿਆਰਥੀਆਂ ਤੋਂ ਅਮਰੀਕੀ ਅਰਥਚਾਰੇ ਨੂੰ ਉਸ ਸਾਲ 44.7 ਅਰਬ ਡਾਲਰ (ਲਗਪਗ ਤਿੰਨ ਲੱਖ ਕਰੋੜ ਰੁਪਏ) ਦਾ ਲਾਭ ਪਹੁੰਚਿਆ। ਪਿਛਲੇ ਸਾਲ ਦੇ ਮੁਕਾਬਲੇ ਇਹ ਰਕਮ 5.5 ਫੀਸਦੀ ਜ਼ਿਆਦਾ ਸੀ।
ਰਿਪੋਰਟ ਦੇ ਮੁਤਾਬਕ ਅਮਰੀਕਾ ‘ਚ ਚੀਨੀ ਵਿਦਿਆਰਥੀਆਂ ਦੀ ਗਿਣਤੀ 3,69,548 ਹੈ। ਜਦਕਿ ਭਾਰਤ ਦੇ ਵਿਦਿਆਰਥੀਆਂ ਦੀ ਗਿਣਤੀ ਦੋ ਲੱਖ ਦੋ ਹਜ਼ਾਰ ਹੈ। ਅਮਰੀਕਾ ‘ਚ ਕੁੱਲ 10,95,299 ਵਿਦੇਸ਼ੀ ਵਿਦਿਆਰਥੀ ਪੜ੍ਹਦੇ ਹਨ। ਇਸ ਵਿਚ ਇਕੱਲੇ ਭਾਰਤ ਤੇ ਚੀਨ ਦੇ ਵਿਦਿਆਰਥੀਆਂ ਦੀ ਗਿਣਤੀ 50 ਫ਼ੀਸਦੀ ਤੋਂ ਜ਼ਿਆਦਾ ਹੈ।

ਸਿੱਖਿਆ ਤੇ ਸਭਿਆਚਾਰਕ ਮਾਮਲਿਆਂ ਦੀ ਸਹਾਇਕ ਵਿਦੇਸ਼ ਮੰਤਰੀ ਮੈਰੀ ਰਾਇਸੀ ਨੇ ਕਿਹਾ ਕਿ ਅਮਰੀਕਾ ‘ਚ ਵਿਦੇਸ਼ੀ ਵਿਦਿਆਰਥੀਆਂ ਤੇ ਵਿਦੇਸ਼ ‘ਚ ਅਮਰੀਕੀ ਵਿਦਿਆਰਥੀਆਂ ਦੀ ਵਧਦੀ ਗਿਣਤੀ ਤੋਂ ਅਸੀਂ ਖੁਸ਼ ਹਾਂ।

ਵਿਦੇਸ਼ੀ ਵਿਦਿਆਰਥੀਆਂ ਦੇ ਮਾਲੇ ‘ਚ ਚੀਨ ਤੇ ਭਾਰਤ ਨੂੰ ਛੱਡ ਕੇ ਪ੍ਰਮੁੱਖ ਪੰਜ ਦੇਸ਼ਾਂ ‘ਚ ਦੱਖਣੀ ਕੋਰੀਆ (52.25 ਹਜ਼ਾਰ), ਸਾਊਦੀ ਅਰਬ (37 ਹਜ਼ਾਰ) ਤੇ ਕੈਨੇਡਾ (26 ਹਜ਼ਾਰ) ਸ਼ਾਮਲ ਹਨ। ਜਦਕਿ ਇਸ ਦੌਰਾਨ ਬੰਗਲਾਦੇਸ਼ੀ ਵਿਦਿਆਰਥੀਆਂ ਦੀ ਗਿਮਤੀ ਵਿਚ 10 ਫੀਸਦੀ ਤੋਂ ਜ਼ਿਆਦਾ, ਬ੍ਰਾਜ਼ੀਲ ਦੇ ਵਿਦਿਆਰਥੀਆਂ ‘ਚ 9.8 ਫ਼ੀਸਦੀ ਤੋਂ ਜ਼ਿਆਦਾ, ਨਾਇਜੀਰੀਆ ਦੇ 5.8 ਫੀਸਦੀ ਤੇ ਪਾਕਿਸਤਾਨੀ ਵਿਦਿਆਰਥੀਆਂ ਦੀ ਗਿਣਤੀ ‘ਚ 5.6 ਫ਼ੀਸਦੀ ਤੋਂ ਜ਼ਿਆਦਾ ਵਾਧਾ ਦਰਜ ਕੀਤਾ ਗਿਆ।