Copyright © 2019 - ਪੰਜਾਬੀ ਹੇਰਿਟੇਜ
ਫਰਿਜ਼ਨੋ ਵਿੱਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ ‘ਤੇ 6 ਜਖਮੀਂ

ਫਰਿਜ਼ਨੋ ਵਿੱਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ ‘ਤੇ 6 ਜਖਮੀਂ

ਫਰਿਜ਼ਨੋ (ਕੈਲੇਫੋਰਨੀਆਂ): ਇੱਥੇ ਇਕ ਮਕਾਨ ਦੇ ਪਿੱਛੇ ਦੇ ਵਿਹੜੇ ਵਿਚ ਫੁੱਟਬਾਲ ਮੈਚ ਦੇਖ ਰਹੇ ਲੋਕਾਂ ‘ਤੇ ਐਤਵਾਰ ਨੂੰ ਕੁਝ ਸ਼ੱਕੀਆਂ ਨੇ ਗੋਲੀਬਾਰੀ ਕੀਤੀ। ਇਸ ਗੋਲੀਬਾਰੀ ਵਿਚ ਘੱਟੋ-ਘੱਟ ੪ ਲੋਕਾਂ ਦੀ ਮੌਤ ਹੋ ਗਈ ਅਤੇ ੬ ਹੋਰ ਜ਼ਖਮੀ ਹੋ ਗਏ। ਪੁਲਸ ਮੁਤਾਬਿਕ ਗੋਲੀਬਾਰੀ ਮੌਕੇ ਘਰ ਵਿੱਚ ਤਕਰੀਬਨ ੩੫ ਲੋਕਾਂ ਮਜੂਦ ਸਨ।
ਫਰਿਜ਼ਨੋ ਪੁਲਸ ਨੇ ਕਿਹਾ ਕਿ ਐਤਵਾਰ ਰਾਤ ਤਕਰੀਬਨ ੮.੩੦ ਵਜੇ ਸੀਜਰ ਐਵੀਨਿਊ ਨੇੜੇ ਈਸਟ ਲਾਮੋਨਾ ਐਵੀਨਿਊ ਦੇ ੫੩੦੦ ਬਲਾਕ ‘ਤੇ ਇਕ ਘਰ ਦੇ ਪਿਛਲੇ ਹਿੱਸੇ ਵਿਚ ੧੦ ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ। ਫਰਿਜ਼ਨੋ ਦੇ ਉਪ ਪੁਲਸ ਪ੍ਰਮੁੱਖ ਮਾਈਕਲ ਰੀਡ ਨੇ ਪੱਤਰਕਾਰਾਂ ਨੂੰ ਕਿਹਾ,”੩ ਲੋਕਾਂ ਦੀ ਘਟਨਾਸਥਲ ‘ਤੇ ਹੀ ਮੌਤ ਹੋ ਗਈ। ਚੌਥੇ ਵਿਅਕਤੀ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੇ ਦਮ ਤੋੜ ਦਿੱਤਾ। ਗੋਲੀਬਾਰੀ ਵਿਚ ਜ਼ਖਮੀ ਹੋਏ ੬ ਲੋਕਾਂ ਦਾ ਇਲਾਜ ਜਾਰੀ ਹੈ।” ਰੀਡ ਨੇ ਦੱਸਿਆ ਕਿ ਸਾਰੇ ਜ਼ਖਮੀਆਂ ਦੀ ਉਮਰ ੨੫ ਤੋਂ ੩੫ ਸਾਲ ਦੇ ਵਿਚਕਾਰ ਹੈ, ਅਤੇ ਸਾਰੇ ਲੋਕ ਏਸ਼ੀਅਨ ਮੂਲ ਨਾਲ ਸਬੰਧਤ ਹਨ। ਉਨ੍ਹਾਂ ਨੇ ਕਿਹਾ,”ਸਾਡੀ ਹਮਦਰਦੀ ਪੀੜਤਾਂ ਦੇ ਨਾਲ ਹੈ। ਅਸੀਂ ਅਪਰਾਧੀਆਂ ਨੂੰ ਨਿਆਂ ਦੇ ਦਾਇਰੇ ਵਿਚ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ।
ਰੀਡ ਨੇ ਕਿਹਾ ਇਹ ਸਪੱਸ਼ਟ ਨਹੀਂ ਹੈ ਕਿ ਗੋਲੀਬਾਰੀ ਵਿਚ ਕਿੰਨੇ ਲੋਕ ਸ਼ਾਮਲ ਸਨ। ਉਨ੍ਹਾਂ ਨੇ ਦੱਸਿਆ ਕਿ ਇਸ ਗੱਲ ਦਾ ਕੋਈ ਸੰਕੇਤ ਨਹੀਂ ਹੈ ਕਿ ਇਹ ਹਮਲਾ ਗਿਰੋਹ ਨਾਲ ਸਬੰਧਤ ਸੀ। ਪੁਲਸ ਬੁਲਾਰੇ ਬਿਲ ਡੂਲੇ ਨੇ ਦੱਸਿਆ ਕਿ ਅਧਿਕਾਰੀ ਸ਼ੱਕੀਆਂ ਦਾ ਪਤਾ ਲਗਾਉਣ ਲਈ ਸੀ.ਸੀ.ਟੀ.ਵੀ. ਫੁਟੇਜ ਅਤੇ ਗਵਾਹਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਰਕ ਰਹੇ ਹਨ।
ਫਰਿਜ਼ਨੋ ਪੁਲਸ ਲੈਫਟੀਨੈਂਟ ਬਿਲ ਡੂਲੇ ਨੇ ਕਿਹਾ ਕਿ ਇਹ ਇਕ ਵੱਡੇ ਹਾਦਸੇ ਵਾਲੀ ਘਟਨਾ ਸੀ। ਉਨ੍ਹਾਂ ਨੇ ਦੱਸਿਆ ਕਿ ਜਦੋਂ ਅਧਿਕਾਰੀ ਮੌਕੇ ‘ਤੇ ਪਹੁੰਚੇ ਤਾਂ ਉਨ੍ਹਾਂ ਨੇ ਕਈ ਲੋਕ ਮ੍ਰਿਤਕ ਪਾਏ। ਡੂਲੇ ਨੇ ਕਿਹਾ ਕਿ ਅਣਪਛਾਤੇ ਸ਼ੱਕੀ ਗੋਲੀਬਾਰੀ ਕਰਨ ਬਾਅਦ ਮੌਕੇ ਤੋਂ ਫਰਾਰ ਹੋ ਗਏ। ਘਟਨਾਸਥਲ ਦੇ ਨੇੜੇ ਰਹਿਣ ਵਾਲੇ ਚੌਆ ਕਾਂਗ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਵਿਚ ਇੱਥੇ ਗੋਲੀਬਾਰੀ ਦੀ ਇਹ ਦੂਜੀ ਘਟਨਾ ਹੈ।