Copyright © 2019 - ਪੰਜਾਬੀ ਹੇਰਿਟੇਜ
ਚਿੱਤਰਕਾਰ ਜਰਨੈਲ ਸਿੰਘ ਨਾਲ ਰੂ-ਬ-ਰੂ ਸਮਾਗਮ

ਚਿੱਤਰਕਾਰ ਜਰਨੈਲ ਸਿੰਘ ਨਾਲ ਰੂ-ਬ-ਰੂ ਸਮਾਗਮ

ਕੋਟਕਪੂਰਾ?: ਕਲਾ ਅਤੇ ਸਾਹਿਤ ਨੂੰ ਸਮਰਪਿਤ ਮੰਚ ‘ਸ਼ਬਦ-ਸਾਂਝ ਕੋਟਕਪੂਰਾ’ ਵੱਲੋਂ ਵਿਸ਼ਵ ਪ੍ਰਸਿੱਧ ਚਿੱਤਰਕਾਰ ਜਰਨੈਲ ਸਿੰਘ ਨਾਲ ਸਰਕਾਰੀ ਐਲੀਮੈਂਟਰੀ ਸਕੂਲ, ਪੁਰਾਣਾ ਕਿਲ੍ਹਾ ਵਿੱਚ ਇੱਕ ਵਿਸ਼ੇਸ਼ ਰੂ-ਬ-ਰੂ ਸਮਾਗਮ ਕਰਵਾਇਆ ਗਿਆ, ਜਿਸ ‘ਚ ਤਹਿਸੀਲਦਾਰ ਅਤੇ ਸ਼ਾਇਰ ਪਵਨ ਗੁਲਾਟੀ, ਡਾ. ਦੇਵਿੰਦਰ ਸੈਫ਼ੀ, ਕਹਾਣੀਕਾਰਾ ਵਿਸ਼ਵਜੋਤੀ ਧੀਰ ਅਤੇ ਗੁਰਿੰਦਰ ਸਿੰਘ ਮਹਿੰਦੀਰੱਤਾ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ। ਮੰਚ ਦੇ ਪ੍ਰਧਾਨ ਪ੍ਰੀਤ ਭਗਵਾਨ ਸਿੰਘ ਆਰਟਿਸਟ ਨੇ ਆਏ ਹੋਏ ਮਹਿਮਾਨਾਂ, ਸਾਹਿਤਕਾਰਾਂ, ਕਲਾਕਾਰਾਂ ਅਤੇ ਕਲਾ-ਪ੍ਰੇਮੀਆਂ ਦਾ ਸਵਾਗਤ ਕਰਦਿਆਂ ਜਰਨੈਲ ਸਿੰਘ ਦੀ ਕਲਾ ਬਾਰੇ ਗੱਲ ਕੀਤੀ। ਉਪਰੰਤ ਜਰਨੈਲ ਸਿੰਘ ਦਰਸ਼ਕਾਂ ਦੇ ਰੂ-ਬ-ਰੂ ਹੋਏ। ਉਨ੍ਹਾਂ ਪੰਜਾਬ ਵਿਚਲੇ ਆਪਣੇ ਮੁੱਢਲੇ ਜੀਵਨ, ਸਿੱਖਿਆ, ਸੇਵਾਵਾਂ, ਚਿੱਤਰਕਾਰੀ ਦੀ ਸ਼ੁਰੂਆਤ ਅਤੇ ਕੈਨੇਡਾ ਵਿੱਚ ਉਨ੍ਹਾਂ ਦੁਆਰਾ ਕੀਤੀਆਂ ਜਾ ਰਹੀਆਂ ਕਲਾਤਮਿਕ ਗਤੀਵਿਧੀਆਂ ਸਬੰਧੀ ਗੱਲਬਾਤ ਕੀਤੀ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕਲਾ ਉੱਪਰ ਉਨ੍ਹਾਂ ਦੇ ਪਿਤਾ ਕਿਰਪਾਲ ਸਿੰਘ ਆਰਟਿਸਟ ਦਾ ਖਾਸ ਪ੍ਰਭਾਵ ਹੈ। ਉਨ੍ਹਾਂ ਨੇ ਕਲਾ ਦੀਆਂ ਬਰੀਕੀਆਂ ਆਪਣੇ ਪਿਤਾ ਤੋਂ ਹੀ ਸਿੱਖੀਆਂ। ਇੱਕ ਹੋਰ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਵੱਖ-ਵੱਖ ਰੰਗਾਂ ਦੀ ਸਹੀ ਵਰਤੋਂ ਅਤੇ ਆਰਟ ਦੀਆਂ ਬਰੀਕ ਤਕਨੀਕਾਂ ਬਾਰੇ ਵੀ ਸਰੋਤਿਆਂ ਨਾਲ ਜਾਣਕਾਰੀ ਸਾਂਝੀ ਕੀਤੀ। ਡਾ. ਦੇਵਿੰਦਰ ਸੈਫ਼ੀ ਨੇ ਕਲਾ-ਜਗਤ ਵਿੱਚ ਉਨ੍ਹਾਂ ਦੇ ਪਾਏ ਗਏ ਵਡਮੁੱਲੇ ਯੋਗਦਾਨ, ਕੰਮਾਂ ਅਤੇ ਕੈਨੇਡਾ ਵਿੱਚ ਉਨ੍ਹਾਂ ਦੁਆਰਾ ਅੰਤਰਰਾਸ਼ਟਰੀ ਪੱਧਰ ‘ਤੇ ਕਰਵਾਏ ਜਾਂਦੇ ਕਲਾ-ਸਮਾਗਮਾਂ ਸਬੰਧੀ ਜਾਣਕਾਰੀ ਦਿੱਤੀ। ਮੰਚ ਵੱਲੋਂ ਜਰਨੈਲ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ