ਰੁਝਾਨ ਖ਼ਬਰਾਂ
ਬੀ.ਸੀ. ਚੋਣਾਂ ਦੌਰਾਨ ਐਨ.ਡੀ.ਪੀ. ਨੇ ਲਿਬਰਲ ਪਾਰਟੀ ਤੋਂ ਦੁਗਣਾ ਚੋਣ ਫੰਡ ਇਕੱਠਾ ਕੀਤਾ

ਬੀ.ਸੀ. ਚੋਣਾਂ ਦੌਰਾਨ ਐਨ.ਡੀ.ਪੀ. ਨੇ ਲਿਬਰਲ ਪਾਰਟੀ ਤੋਂ ਦੁਗਣਾ ਚੋਣ ਫੰਡ ਇਕੱਠਾ ਕੀਤਾ

ਸਰੀ, (ਪਰਮਜੀਤ ਸਿੰਘ): ਬ੍ਰਿਟਿਸ਼ ਕੋਲੰਬੀਆ ‘ਚ ਹੋਈਆਂ ਚੋਣਾਂ ‘ਚ ਐਨ.ਡੀ.ਪੀ. ਪਾਰਟੀ ਆਪਣੀ ਸਰਕਾਰ ਬਣਾਉਣ ‘ਚ ਤਾਂ ਕਾਬਯਾਬ ਰਹੀ ਹੀ ਉਥੇ ਹੀ ਐਨ.ਡੀ.ਪੀ. ਪਾਰਟੀ ਨੂੰ ਇੱਕ ਹੋਰ ਵੱਡਾ ਫਾਇਦਾ ਹੋਇਆ ਹੈ। ਇਲੈਕਸ਼ਨ ਬੀ.ਸੀ. ਵਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਬੀਤੇ ਮਹੀਨੇ ਹੋਈਆਂ ਚੋਣਾਂ ‘ਚ ਬੀ.ਸੀ. ਐਨ.ਡੀ.ਪੀ. ਪਾਰਟੀ ਬੀ.ਸੀ. ਲਿਬਰਲ ਪਾਰਟੀ ਨਾਲੋਂ ਤਕਰੀਬਨ ਦੁਗਣਾ ਫੰਡ ਇਕਠਾ ਕਰਨ ‘ਚ ਸਫ਼ਲ ਰਹੀ ਹੈ। ਇਲੈਕਸ਼ਨ ਬੀ.ਸੀ. ਨੇ 1 ਜੁਲਾਈ 2020 ਤੋਂ 30 ਸਤੰਬਰ 2020 ਤੱਕ ਸਿਆਸੀ ਪਾਰਟੀ ਵਲੋਂ ਇਕੱਠੇ ਕੀਤੇ ਚੋਣ ਫੰਡ ਦੇ ਅੰਕੜੇ ਜਾਰੀ ਕੀਤੇ ਹਨ। ਜਿਸ ‘ਚ ਬੀ.ਸੀ. ਐਨ.ਡੀ.ਪੀ. ਨੇ ਕੁਲ 1.957 ਮਿਲੀਅਨ ਡਾਲਰ ਦਾ ਫੰਡ ਇਕੱਠਾ ਕੀਤਾ। ਬੀ.ਸੀ. ਲਿਬਰਲ ਪਾਰਟੀ ਨੇ ਕੁਲ 1.150 ਮਿਲੀਅਨ ਡਾਲਰ ਦਾ ਫੰਡ ਇਕੱਠਾ ਕੀਤਾ ਅਤੇ ਬੀ.ਸੀ. ਗ੍ਰੀਨ ਪਾਰਟੀ ਨੇ ਕੁਲ 327,203 ਡਾਲਰ ਇਕੱਠੇ ਕੀਤੇ। ਅੰਕੜਿਆਂ ਅਨੁਸਾਰ ਸੂਬੇ ‘ਚ ਐਨ.ਡੀ.ਪੀ. ਪਾਰਟੀ ਦੀ ਮਦਦ ਛੋਟੇ ਵੱਡੇ ਹਰ ਕਾਰੋਬਾਰੀ ਨੇ ਕੀਤੀ ਹੈ ਜਿਸ ‘ਚ ਕੁਲ 1990 ਲੋਕਾਂ ਨੇ 250 ਡਾਲਰ ਤੋਂ ਵੱਧ ਦਾ ਯੋਨਦਾਨ ਦਿੱਤਾ ਜੋ ਕਿ ਬੀ.ਸੀ. ਇਲੈਕਸ਼ਨ ਦੀ ਰਿਪੋਰਟ ਅਨੁਸਾਰ ਕੁਲ 1,86,206.13 ਡਾਲਰ ਬਣਦਾ ਹੈ। ਇਸ ਤੋਂ ਇਲਾਵਾ 10349 ਲੋਕਾਂ ਨੇ 250 ਡਾਲਰ ਤੋਂ ਘੱਟ ਦਾ ਯੋਗਦਾਨ ਦਿੱਤਾ ਜਿਸ ਦਾ ਕੁਲ ਫੰਡ 771,731.78 ਡਾਲਰ ਬਣਿਆ।  ਦੂਜੇ ਪਾਸੇ ਲਿਬਰਲਜ਼ ਪਾਰਟੀ ਨੂੰ 1224 ਲੋਕਾਂ ਨੇ 250 ਡਾਲਰ ਤੋਂ ਵੱਧ ਯੋਗਦਾਨ ਦਿੱਤਾ ਜਿਸ ਦਾ ਕੁਲ ਫੰਡ 846182.61 ਡਾਲਰ ਬਣਿਆ ਅਤੇ 4888 ਡੋਨਰਜ਼ ਨੇ 250 ਤੋਂ ਘੱਟ ਦਾ ਫੰਡ ਦਿੱਤਾ ਜਿਸ ਦਾ ਕੁਲ 304,509.46 ਡਾਲਰ ਬਣਿਆ। ਬੀ.ਸੀ. ਗ੍ਰੀਨ ਪਾਰਟੀ ਨੂੰ 272 ਡੋਨਰਜ਼ ਨੇ 250 ਡਾਲਰ ਤੋਂ ਵੱਧ ਦਾ ਫੰਡ ਦਿੱਤਾ ਜਿਸ ਦਾ ਕੁਲ ਫੰਡ 146,126.69 ਡਾਲਰ ਬਣਿਆ ਅਤੇ ਗ੍ਰੀਨ ਪਾਰਟੀ ਇਕਲੌਤੀ ਅਜਿਹੀ ਪਾਰਟੀ ਬਣੀ ਹੈ ਜਿਸ ਨੂੰ ਸਭ ਤੋਂ ਵੱਧ ਪੈਸਾ 250 ਡਾਲਰ ਤੋਂ ਘੱਟ ਫੰਡ ਦੇਣ ਵਾਲਿਆਂ ਨੇ ਦਿੱਤਾ। ਗ੍ਰੀਨ ਪਾਰਟੀ ਨੂੰ 2605 ਡੋਨਰਜ਼ ਨੇ 250 ਡਾਲਰ ਤੋਂ ਘੱਟ ਫੰਡ ਦਿੱਤਾ ਪਰ ਇਸ ਦਾ ਕੁਲ ਫੰਡ 181,576.44 ਡਾਲਰ ਬਣਿਆ।