ਰੁਝਾਨ ਖ਼ਬਰਾਂ
ਹੁਣ 15 ਮਿੰਟ ਦੇ ਰੈਪਿਡ ਟੈਸਟ ਕਰਵਾਉਣ ਤੋਂ ਬਾਅਦ ਕਰ ਸਕੋਗੇ ਵੈਨਕੂਵਰ ਏਅਰਪੋਰਟ ਤੋਂ ਘਰੇਲੂ ਹਵਾਈ ਯਾਤਰਾ

ਹੁਣ 15 ਮਿੰਟ ਦੇ ਰੈਪਿਡ ਟੈਸਟ ਕਰਵਾਉਣ ਤੋਂ ਬਾਅਦ ਕਰ ਸਕੋਗੇ ਵੈਨਕੂਵਰ ਏਅਰਪੋਰਟ ਤੋਂ ਘਰੇਲੂ ਹਵਾਈ ਯਾਤਰਾ

ਵੈਨਕੂਵਰ, (ਇਸ਼ਪ੍ਰੀਤ ਕੌਰ): ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡਾ ਇੱਕ ਪਾਇਲਟ ਪ੍ਰਾਜੈਕਟ ਸ਼ੁਰੂ ਕਰਨ ਜਾ ਰਿਹਾ ਹੈ ਜਿਸ ਦੇ ਤਹਿਤ ਹੁਣ ਘਰੇਲੂ ਉਡਾਨਾਂ ਲਈ ਯਾਤਰੀਆਂ ਨੂੰ ਕੋਵਿਡ-19 ਦੇ ਸਬੰਧ ‘ਚ ਸਿਰਫ਼ ਇੱਕ ਰੈਪਿਟ ਟੈਸਟ ਕਰਵਾਉਣ ਦੀ ਜ਼ਰੂਰ ਹੋਵੇਗੀ। ਜੇਕਰ ਉਨ੍ਹਾਂ ਇਹ ਟੈਸਟ ਨਾਕਾਰਾਤਮਕ ਆਉਂਦਾ ਹੈ ਤਾਂ ਉਨ੍ਹਾਂ ਨੂੰ ਤੁਰੰਤ ਯਾਤਰਾ ਕਰਨ ਦੀ ਆਗਿਆ ਦੇ ਦਿੱਤੀ ਜਾਵੇਗੀ ਅਤੇ ਜੇਕਰ ਸਾਕਾਰਾਤਮਕ ਆਉਂਦਾ ਹੈ ਤਾਂ ਉਨ੍ਹਾਂ ਨੂੰ ਘਰ ਵਾਪਸ ਭੇਜ ਦਿੱਤਾ ਜਾਵੇਗਾ। ਸਭ ਤੋਂ ਅਹਿਮ ਗੱਲ ਇਹ ਹੋਵੇਗੀ ਕਿ ਹੁਣ ਹਵਾਈ ਯਾਤਰਾ ਲਈ ਇਸ ਟੈਸਟ ਦੀ ਰਿਪੋਰਟ ਸਿਰਫ਼ 15 ਮਿਟਾਂ ‘ਚ ਤੁਹਾਡੇ ਕੋਲ ਪਹੁੰਚ ਜਾਵੇਗੀ ਅਤੇ ਰਿਪੋਰਟ ਲਈ ਘੰਟਿਆਂ ਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਵੈਨਕੂਵਰ ਏਅਰਪੋਰਟ ਵਲੋਂ ਇਹ ਪ੍ਰੋਗਰਾਮ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਖੋਜਕਰਤਾਵਾਂ ਨਾਲ ਮਿਲ ਕੇ ਸ਼ੁਰੂ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਯਾਤਰੀਆਂ ਨੂੰ ਕੋਵਿਡ-19 ਟੈਸਟਿੰਗ ਦੌਰਾਨ ਚਾਰ ਘੰਟਿਆਂ ਤੋਂ ਵੱਧ ਦਾ ਸਮਾਂ ਲੱਗ ਜਾਂਦਾ ਸੀ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਪ੍ਰੋਗਰਾਮ ਨਵੰਬਰ ‘ਚ ਕਿਸੇ ਸਮੇਂ ਵੀ ਸ਼ੁਰੂ ਕਰਨ ਹੋ ਸਕਦਾ ਹੈ।ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਮਾਹਰਾਂ ਦਾ ਕਹਿਣਾ ਹੈ ਕਿ ਅਸੀਂ ਨਿਰੰਤਰ ਇਨ੍ਹਾਂ ਕੋਸ਼ਿਸ਼ਾਂ ‘ਚ ਲੱਗੇ ਹਾਂ ਕਿ ਲੋਕਾਂ ਨੂੰ ਦੀ ਯਾਤਰਾ ਨੂੰ ਸੁਰੱਖਿਅਤ ਅਤੇ ਇਸ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾ ਸਕੇ। ਉਨ੍ਹਾਂ ਕਿਹਾ ਅਸੀਂ ਜਾਣਦੇ ਹਾਂ ਬਹੁਤ ਸਾਰੇ ਲੋਕ ਕੈਨੇਡਾ ‘ਚ ਅਜਿਹੇ ਹਨ ਜਿਨ੍ਹਾਂ ਨੂੰ ਆਪਣੇ ਪਰਿਵਾਰਕ ਜਾਂ ਕਾਰੋਬਾਰੀ ਕਾਰਨਾਂ ਕਰਕੇ ਹਵਾਈ ਯਾਤਰਾ ਕਰਨੀ ਪੈਂਦੀ ਹੈ ਅਤੇ ਅਸੀਂ ਇਹ ਸੁਨਿਸ਼ਚਿਤ ਕਰਨਾ ਚਾਹੁੰਦੇ ਹਾਂ ਕਿ ਜੇ ਤੁਹਾਨੂੰ ਯਾਤਰਾ ਕਰਨੀ ਪਵੇ ਤਾਂ ਤੁਸੀਂ ਪੂਰੇ ਵਿਸ਼ਵਾਸ਼ ਅਤੇ ਸੁਰੱਖਿਅਤ ਢੰਗ ਨਾਲ ਕਰ ਸਕੋ। ਜ਼ਿਕਰਯੋਗ ਹੈ ਕਿ ਰੈਪਿਡ ਟੈਸਟ ਦੇ ਸ਼ੁਰੂ ਹੋਣ ਦੇ ਬਾਵਜੂਦ ਵੈਨਕੂਵਰ ਏਅਰਪੋਰਟ ਤੇ ਪਹੁੰਚ ਵਾਲੇ ਯਾਤਰੀਆਂ ਨੂੰ 14 ਦਿਨਾਂ ਲਈ ਕੁਆਰੰਟੀਨ ਰਹਿਣਾ ਪਵੇਗਾ। ਇਥੇ ਕੁਆਰੰਟੀਨ ਐਕਟ ਕੈਨੇਡਾ ‘ਚ ਕੋਈ ਤਬਦੀਲੀ ਨਹੀਂ ਹੋਵੇਗੀ।