ਰੁਝਾਨ ਖ਼ਬਰਾਂ
ਕੋਵਿਡ-19 ਕਾਰਨ ਕੁਝ ਵੱਖਰਾ ਹੋਵੇਗਾ ”ਰਿਮੈਂਬਰੈਂਸ ਡੇਅ”

ਕੋਵਿਡ-19 ਕਾਰਨ ਕੁਝ ਵੱਖਰਾ ਹੋਵੇਗਾ ”ਰਿਮੈਂਬਰੈਂਸ ਡੇਅ”

ਵੈਨਕੂਵਰ, (ਪਰਮਜੀਤ ਸਿੰਘ): ਇਸ ਸਾਲ ਵੈਨਕੂਵਰ ‘ਚ 11 ਨਵੰਬਰ ਨੂੰ ਮਨਾਇਆ ਜਾਣ ਵਾਲਾ ”ਰਿਮੈਂਬਰੈਂਸ ਡੇਅ” ਕੋਵਿਡ-19 ਕਾਰਨ ਕੁਝ ਵੱਖਰਾ ਦਿਖਾਈ ਦੇਵੇਗਾ। ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਵਿਡ-19 ਦੇ ਮੱਦੇਨਜ਼ਰ ਇਸ ਦਿਨ ਵੱਡਾ ਇਕੱਠ ਨਾ ਕੀਤਾ ਜਾਵੇ ਅਤੇ ਆਪਣੇ ਘਰ ‘ਚ ਰਹਿ ਕੇ ਹੀ ਸ਼ਹੀਦਾਂ ਨੂੰ ਯਾਦ ਕੀਤਾ ਜਾਏ ਅਤੇ ਇਸ ਸਬੰਧੀ ਪ੍ਰੋਗਰਾਮ ਆਨਲਾਈਨ ਵੇਖਣ। ਵੈਨਕੂਵਰ ਦੇ ਵਿਕਟਰੀ ਸਕੁਏਅਰ, ਜਿਥੇ ਆਮ ਤੌਰ ‘ਤੇ ਇਸ ਦਿਨ ਸੈਕੜੇ ਲੋਕ ਕੈਨੇਡਾ ਲਈ ਸ਼ਹੀਦ ਹੋਏ ਲੋਕਾਂ ਦੀ ਯਾਦ ‘ਚ ਇਕੱਠੇ ਹੁੰਦੇ ਹਨ, ਪਰ ਹੁਣ ਬੁੱਧਵਾਰ ਨੂੰ ਅਧਿਕਾਰੀਆਂ ਵਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਇਸ ਸਾਲ ਇਥੇ ਹੋਣ ਵਾਲੀ ਪ੍ਰੇਡ ਵੀ ਰੱਦ ਕਰ ਦਿੱਤੀ ਗਈ ਹੈ। ਇਸ ਮੌਕੇ ਸਿਰਫ਼ ਸੀਮਿਤ ਲੋਕਾਂ ਨੂੰ ਹੀ ਸ਼ਰਧਾਂਜ਼ਲੀ ਦੇਣ ਦੀ ਆਗਿਆ ਦਿੱਤੀ ਜਾਵੇਗੀ ਅਤੇ ਆਮ ਲੋਕਾਂ ਨੂੰ ਕੋਵਿਡ-19 ਕਾਰਨ ਇਥੇ ਨਾ ਹੋਣ ਦੀ ਅਪੀਲ ਕਰਦਿਆਂ ਆਨਲਾਈਨ ਪ੍ਰੋਗਰਾਮ ਵੇਖਣ ਨੂੰ ਕਿਹਾ ਗਿਆ ਹੈ।