ਰੁਝਾਨ ਖ਼ਬਰਾਂ
ਐਬਟਸਫੋਰਡ ‘ਚ ਵੀ ਮਿਲੀਆਂ ‘ਕਾਤਲ ਭਰਿੰਡਾਂ’

ਐਬਟਸਫੋਰਡ ‘ਚ ਵੀ ਮਿਲੀਆਂ ‘ਕਾਤਲ ਭਰਿੰਡਾਂ’

ਸਰੀ, (ਇਸ਼ਪ੍ਰੀਤ ਕੌਰ): ਕੈਨੇਡਾ ਅਤੇ ਅਮਰੀਕਾ ਦੇ ਕੁਝ ਇਲਾਕਿਆਂ ‘ਚ ਪਿਛਲੇ ਕੁਝ ਦਿਨਾਂ ਤੋਂ ‘ਕਾਤਲ ਭਰਿੰਡਾਂ’ ਦਾ ਖੌਫ ਫੈਲਿਆਂ ਹੋਇਆ ਹੈ। ਹੁਣ ਇਹ ਭਰਿੰਡਾਂ ਐਬਟਸਫੋਰਡ ਦੇ ਇਲਾਕੇ ‘ਚ ਵੇਖਣ ਨੂੰ ਮਿਲੀਆਂ ਹਨ। ਬੀ.ਸੀ. ਖੇਤੀਬਾੜੀ ਮੰਤਰਾਲੇ ਦੇ ਇੱਕ ਬਿਆਨ ਅਨੁਸਾਰ ਸੂਬੇ ‘ਚ ਇਨ੍ਹਾਂ ਭਰਿੰਡਾਂ ਦੀਆਂ ਗਤੀਵਿਧੀਆਂ ਨਾਂਹ ਦੇ ਬਰਾਬਰ ਹੀ ਪਰ ਬੀਤੇ ਦਿਨੀਂ ਐਬਟਸਫੋਰਡ ਦੇ ਬ੍ਰੈਡਨਰ ਰੋਡ ਦੇ 7000-ਬਲੋਕ ‘ਚ ਮਿਲੀ ਇਨ੍ਹਾਂ ਭਰਿੰਡਾਂ ਨਾਲ ਇਲਾਕੇ ‘ਚ ਖੌਫ਼ ਦਾ ਮਾਹੌਲ ਹੈ। ਹਾਲਾਂਕਿ ਇਨ੍ਹਾਂ ਦਾ ਮਾਹਰਾਂ ਵਲੋਂ ਫੜ ਲਿਆ ਗਿਆ ਪਰ ਇਨ੍ਹਾਂ ਜ਼ਹਰੀਲੀਆਂ ਭਰਿੰਡਾਂ ਕਾਰਨ ਲੋਕਾਂ ‘ਚ ਸਹਿਮ ਦਾ ਮਾਹੌਲ ਹੈ। ਜ਼ਿਕਰਯੋਗ ਹੈ ਕਿ ਨਵੰਬਰ ਮਹੀਨੇ ਦੀ ਸ਼ੁਰੂਆਤ ‘ਚ ਇਨ੍ਹਾਂ ਜ਼ਹਿਰੀਲੀਆਂ ਭਰਿੰਡਾਂ ਦਾ ਇਕ ਛੱਤਾਂ ਕੈਨੇਡਾ ਦੀ ਸਰਹੱਦ ਤੋਂ ਕੁਝ ਕਿਲੋਮੀਟਰ ਦੂਰ ਅਮਰੀਕਾ ਦੇ ਬਲੇਨ ਇਲਾਕੇ ‘ਚ ਲੱਭਿਆ ਗਿਆ ਸੀ। ਜਿਸ ਨੂੰ ਮਾਹਰਾਂ ਨੇ ਨਸ਼ਟ ਕੀਤਾ। ਇਸ ਤੋਂ ਪਹਿਲਾਂ ਬੀਤੇ ਸਤੰਬਰ ‘ਚ ਇਨ੍ਹਾਂ 5 ਸੈਂਟੀਮੀਟਰ ਲੰਬੀਆਂ ਜ਼ਹਰੀਲੀਆਂ ਭਰਿੰਡਾਂ ਦਾ ਛੱਤਾ ਵੈਨਕੂਵਰ ਆਈਲੈਂਡ ਅਤੇ ‘ਚ ਵੀ ਮਿਲੀਆਂ ਸੀ। ਮਾਹਰਾਂ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਅਜਿਹੀਆਂ ਵੱਡੇ ਅਕਾਰ ਦੀਆਂ ਭਰਿੰਡਾਂ ਆਪਣੇ ਕਿਸੇ ਇਲਾਕੇ ‘ਚ ਵਿਖਣ ਤਾਂ ਉਹ ਤੁਰੰਤ 1-888-933-3722 ਤੇ ਸੰਪਰਕ ਕਰਨ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਖਤਰੇ ਤੋਂ ਬਚਿਆ ਜਾ ਸਕੇ।