ਰੁਝਾਨ ਖ਼ਬਰਾਂ
ਵਾਤਾਵਰਨ

ਵਾਤਾਵਰਨ

ਚੰਗੇ ਲੈ ਕੇ ਆਈਏ ਮਨ ਵਿੱਚ ਖਿਆਲ ,
ਆਓ ਵਾਤਾਵਰਨ ਦੀ ਕਰੀਏ ਸੰਭਾਲ ।
ਚਾਰੇ ਪਾਸੇ ਹਰਿਆਵਲ ਲਿਆਈਏ ,
ਆਓ ਸਾਰੇ ਰਲ ਵਾਤਾਵਰਨ ਬਚਾਈਏ ।

ਪੰਛੀ ਜਨੌਰ ਉਡਾਰੀ ਲਾਉਣ ,
ਸਭ ਦੇ ਮਨ ਨੂੰ ਭਾਉਣ ।

ਜ਼ਿੰਦਗੀ ‘ਚ ਇੱਕ-ਦੋ ਰੁੱਖ ਲਗਾਈਏ ,
ਆਓ ਸਾਰੇ ਰਲ ਵਾਤਾਵਰਨ ਬਚਾਈਏ ।
ਰੱਬ ਨੇ ਦਿੱਤੇ ਤੋਹਫ਼ੇ ਮਿੱਟੀ ,ਹਵਾ ਤੇ ਪਾਣੀ ,
ਫਿਰ ਬਰਬਾਦ ਕਿਉਂ ਕਰੇ ਪ੍ਰਾਣੀ ।

ਪ੍ਰਦੂਸ਼ਣ ਆਪਾਂ ਦੂਰ ਭਜਾਈਏ,
ਆਓ ਸਾਰੇ ਰਲ ਵਾਤਾਵਰਨ ਬਚਾਈਏ ।

ਰੁੱਖ ਸਾਨੂੰ ਠੰਡੀਆਂ ਛਾਵਾਂ ਦਿੰਦੇ ,
ਜਿੰਨਾਂ ਉੱਤੇ ਘਰ ਬਣਾਉਣ ਪਰਿੰਦੇ ।
ਪੰਛੀਆਂ ਤੇ ਰੁੱਖਾਂ ਦੀ ਹੋਂਦ ਬਚਾਈਏ,
ਆਓ ਸਾਰੇ ਰਲ ਵਾਤਾਵਰਨ ਬਚਾਈਏ ।

ਸ਼ੁੱਧ ਹਵਾ ਵਿੱਚ ਫੁੱਲ ਮੁਸਕਰਾਉਣ ,
ਹਰ ਇੱਕ ਦੇ ਦਿਲ ਨੂੰ ਭਾਉਣ ।

ਫ਼ਲ ਤੇ ਫ਼ੁੱਲ ਦਾ ਜੀਵਨ ਬਚਾਈਏ ,
ਗਗਨ ਆਓ ਸਾਰੇ ਰਲ ਵਾਤਾਵਰਨ ਬਚਾਈਏ ।

ਲੇਖਕ : ਗਗਨਦੀਪ ਕੌਰ