ਰੁਝਾਨ ਖ਼ਬਰਾਂ
ਮਾਂ-ਬਾਪ

 

ਮਾਂ-ਬਾਪ

 

ਜੋ ਪਿਤਾ ਦੀ ਕਦਰ ਕਰਦਾ ਹੈ

ਉਹ ਕਦੇ ਗਰੀਬ ਨਹੀਂ ਹੁੰਦਾ

ਅਤੇ ਜੋ ਮਾਂ ਦੀ ਕਦਰ ਕਰਦਾ ਹੈ

ਉਹ ਕਦੇ ਬਦ-ਨਸੀਬ ਨਹੀਂ ਹੁੰਦਾ

ਜਿਨ੍ਹਾਂ ਬੱਚਿਆਂ ਦੇ ਆਪਣੇ ਬਜ਼ੁਰਗ ਮਾਂ-ਬਾਪ ਨਾਲ ਰਿਸ਼ਤੇ ਗੂੜੇ ਹਨ, ਉਨ੍ਹਾਂ ਦੇ ਕੱਲ ਅਤੇ ਅੱਜ ਦੋਵੇਂ ਹੀ ਚੰਗੇ ਹੁੰਦੇ ਹਨ। ਕਹਿੰਦੇ ਨੇ ਰੱਬ ਹਰ ਜਗ੍ਹਾ ਤੇ ਬਿਰਾਜਮਾਨ ਨਹੀਂ ਹੋ ਸਕਦੇ ਸੀ ਅਤੇ ਇਸ ਲਈ ਉਨ੍ਹਾਂ ਨੇ ਮਾਂ ਬਣਾ ਦਿੱਤੀ। ਸਭ ਤੋਂ ਪਹਿਲਾਂ ਬੱਚਾ ਇਸ ਦੁਨੀਆ ‘ਚ ਆ ਕੇ ਮਾਂ ਕਹਿਣਾ ਹੀ ਸਿਖਦਾ ਅਤੇ ਆਪਣੇ ਪਿਤਾ ਦੀ ਉਂਗਲੀ ਫੜ੍ਹ ਕੇ ਚਲਣਾ ਸਿੱਖਦਾ ਹੈ। ਮਾਤਾ-ਪਿਤਾ ਆਪਣੇ ਹਰ ਬੱਚੇ ਨੂੰ ਬੇਅੰਤ ਪਿਆਰ ਕਰਦੇ ਹਨ। ਮਾਂ-ਬਾਪ ਦੀ ਇੱਕ ਦੂਆ ਜੀਵਨ ਬਣਾ ਦਿੰਦੀ ਹੈ। ਮਾਂ-ਬਾਪ ਕੋਲ ਬੈਠਣ ਨਾਲ, ਸਮਾਂ ਬਤੀਤ ਕਰਨ ਨਾਲ ਦੋ ਫਾਇਦੇ ਹੁੰਦੇ ਹਨ, ਇੱਕ ਉਹ ਬੁੱਢੇ ਨਹੀਂ ਹੁੰਦੇ ਅਤੇ ਦੂਜਾ ਅਸੀਂ ਵੱਡੇ ਨਹੀਂ ਹੁੰਦੇ।

ਇਸੇ ਤਰ੍ਹਾਂ ਹਰ ਮਾਂ-ਬਾਪ ਦਾ ਇੱਕ ਸੁਫ਼ਨਾ ਹੁੰਦਾ ਹੈ ਕਿ ਉਨ੍ਹਾਂ ਦੀ ਔਲਾਦ ਹਮੇਸ਼ਾ ਉਨ੍ਹਾਂ ਨੂੰ ਬਹੁਤ ਪਿਆਰ ਕਰੇ, ਸਮਾਜ ਵਿੱਚ ਉਨ੍ਹਾਂ ਦਾ ਅਤੇ ਆਪਣਾ ਨਾਮ ਰੋਸ਼ਨ ਕਰੇ ਅਤੇ ਲੋੜ ਪੈਣ ‘ਤੇ ਸੁੱਖ-ਦੁੱਖ ਵਿੱਚ ਉਨ੍ਹਾਂ ਦਾ ਸਾਥ ਦੇਵੇ। ਪਰ ਸੱਚ ਸੋਚਣਾ ਕਿ ਅਜਿਹਾ ਹੋ ਰਿਹਾ ਹੈ? ਕੀ ਅਸੀਂ ਆਪਣੇ ਮਾਤਾ-ਪਿਤਾ ਦੇ ਪ੍ਰਤੀ ਜੋ ਫਰਜ਼ ਹੈ ਨਿਭਾ ਰਹੇ ਹਾਂ? ਨਹੀਂ ਅਜਿਹਾ ਨਹੀਂ ਕਰ ਰਹੇ, ਆਪਣੀ ਰੋਜ਼ ਦੀ ਭੱਜ ਦੌੜ ਵਾਲੇ ਜੀਵਨ ‘ਚ ਅਸੀਂ ਭੁੱਲ ਚੁੱਕੇ ਹਾਂ ਕਿ ਆਪਣੇ ਮਾਂ-ਬਾਪ ਨੂੰ ਵੀ ਸਮਾਂ ਦੇਣਾ ਹੈ ਅਸੀਂ ਉਸਦਾ 10% ਵੀ ਨਹੀਂ ਦੇ ਪਾ ਰਹੇ।  ਇਸ ਦੁੱਖ ਤੋਂ ਵੱਧ ਇੱਕ ਹੋਰ ਦੁੱਖ ਹੈ, ਉਹ ਹੈ  ਮਾਂ-ਬਾਪ ਨੂੰ ਆਪਣੀ ਔਲਾਦ ਦਾ ਦੁੱਖ ਜੋ ਬੱਚੇ ਪੜ੍ਹੇ-ਲਿਖੇ, ਲਾਇਕ ਹੋਣ ਦੇ ਬਾਵਜੂਦ ਵੀ ਮਾਂ-ਬਾਪ ਨੂੰ ਨਹੀਂ ਪੁੱਛਦੇ ਉਨ੍ਹਾਂ ਦੇ ਮਾਂ-ਬਾਪ ਨਾਂ ਤਾਂ ਕਦੇ ਸੁੱਖੀ ਰਹਿੰਦੇ ਹਨ ਅਤੇ ਨਾਂ ਹੀ ਉਨ੍ਹਾਂ ਦੇ ਮਾਤਾ-ਪਿਤਾ ਇਹ ਗੱਲ ਕਿਸੇ ਨੂੰ ਦਸਦੇ ਹਨ।

ਸਾਡੀ ਉਮਰ ਕੁਝ ਵੀ ਹੋਵੇ ਆਪਣੇ ਮਾਂ-ਬਾਪ ਲਈ ਅਸੀਂ ਅੱਜ ਵੀ ਬੱਚੇ ਹਾਂ। ਜਦੋਂ ਤੋਂ ਆਪਾਂ ਇਸ ਦੁਨੀਆ ‘ਚ ਆਏ, ਮਾਂ-ਬਾਪ ਨੇ ਹੀ ਸਾਨੂੰ ਸੰਭਾਲਿਆ, ਸਭ ਕੁਝ ਸਿਖਾਇਆ ਅਤੇ ਅੱਜ ਅਸੀਂ ਇੰਨੇ ਵੱਡੇ ਹੋ ਗਏ, ਜੋ ਉਨ੍ਹਾਂ ਨੂੰ ਕੁਝ ਸੋਚਦੇ ਵੀ ਨਹੀਂ ਕਿ ਮੰਮੀ-ਪਾਪਾ ਤੁਹਾਨੂੰ ਤਾਂ ਕੁਝ ਵੀ ਨਹੀਂ ਪਤਾ।

ਸਾਡੇ ਮਾਤਾ-ਪਿਤਾ ਅਤੇ ਸਾਡੇ ਤੋਂ ਕਮਾਈ ਦਾ ਹਿੱਸਾ ਨਹੀਂ ਮੰਗਦੇ ਖਰਚਿਆਂ ਦਾ ਹਿਸਾਬ ਨਹੀਂ ਮੰਗਦੇ, ਉਹ ਤਾਂ ਸਿਰਫ਼ ਇਕੋ ਦੁਆ ਮੰਗਦੇ ਹਨ ਕਿ ਸਾਡੇ ਬੱਚੇ ਜਿਥੇ ਰਹਿਣ ਖੁਸ਼ ਰਹਿਣ। ਜੇ ਅਸੀਂ ਮੇਰੇ ਲੇਖ ਨੂੰ ਆਪਣਾ ਕੀਮਤੀ ਸਮਾਂ ਦੇ ਕੇ ਪੂਰਾ ਪੜ੍ਹਿਆ ਹੈ ਤਾਂ ਸੱਣ ਮੰਨਿਓ ਅੱਜ ਵੀ ਤੁਸੀਂ ਆਪਣੇ ਮਾਂ-ਬਾਪ ਨੂੰ ਬਹੁਤ ਪਿਆਰ ਕਰਦੇ ਹੋ। ਜੋ ਉਮੀਦਾ ਤੁਸੀਂ ਆਪਣੀ ਔਲਾਦ ਤੋਂ ਲੱਗਾ ਕੇ ਉਨ੍ਹਾਂ ਦੀ ਪਰਵਰਿਸ਼ ਕਰ ਰਹੇ ਹੋ ਉਹ ਤਾਂ ਹੀ ਪੂਰੀਆਂ ਹੋਣਗੀਆਂ ਜੇ ਤੁਸੀਂ ਆਪਣੇ ਮਾਂ-ਬਾਪ ਦੀਆਂ ਆਸ਼ਾਵਾਂ ‘ਤੇ ਖਰੇ ਉਤਰੋਗੇ।

ਮੇਰਾ ਇਹ ਲਿਖਣਾ ਤਾਂ ਹੀ ਸਫ਼ਲ ਹੈ ਜੇ ਕਿਸੇ ਇੱਕ ਵੀ ਵਿਅਕਤੀ ਦੇ ਦਿਲ ਵਿੱਚ ਆਪਣੇ ਮਾਤਾ-ਪਿਤਾ ਲਈ ਪਿਆਰ ਅਤੇ ਇਜ਼ਤ ਵੱਧ ਜਾਏ ਅਤੇ ਮਾਂ-ਬਾਪ ਦੀ ਨੂੰ ਖੁਸ਼ੀ ਮਿਲ ਸਕੇ, ਤਾਂ ਮੈਂ ਆਪਣਾ ਲਿਖਣਾ ਸਫ਼ਲ ਸਮਝਾਗੀ। ਜ਼ਿੰਦਗੀ ਵਿੱਚ ਦੋ ਲੋਕਾਂ ਦਾ ਬਹੁਤ ਧਿਆਨ ਰੱਖਣਾ ਇਹ ਉਹ ਹਨ ਜਿਨ੍ਹਾਂ ਨੇ ਤੁਹਾਡੀ ਜਿੱਤ ਲਈ ਆਪਣਾ ਸਭ ਕੁਝ ਗਵਾਇਆ ਹੈ-‘ਪਿਤਾ’, ਦੂਸਰਾ ਜਿਸਨੂੰ ਤੁਸੀਂ ਹਰ ਦੁੱਖ ਵਿੱਚ ਯਾਦ ਕਰਦੇ ਹੋ – ‘ਮਾਂ’।

 

ਲੇਖਿਕਾ : ਕਿਰਨਦੀਪ ਕੌਰ ਉਸਾਹਨ