ਰੁਝਾਨ ਖ਼ਬਰਾਂ
ਕੈਨੇਡਾ ਸਰਕਾਰ ਨੇ ਯਾਤਰੀਆਂ ਨੂੰ ਕੁਆਰੰਟੀਨ ਦੇ ਨਿਯਮਾਂ ‘ਚ ਦਿੱਤੀ ਢਿੱਲ

ਕੈਨੇਡਾ ਸਰਕਾਰ ਨੇ ਯਾਤਰੀਆਂ ਨੂੰ ਕੁਆਰੰਟੀਨ ਦੇ ਨਿਯਮਾਂ ‘ਚ ਦਿੱਤੀ ਢਿੱਲ

 

ਔਟਵਾ : ਫੈਡਰਲ ਲਿਬਰਲਜ਼ ਨੇ ਬੁੱਧਵਾਰ ਨੂੰ ਟੀਕੇ ਦੀ ਬਰਾਮਦ ਵਿਚ ਵਾਧਾ ਅਤੇ ਹੋਟਲ ਕੁਆਰੰਟੀਨ ਪਾਬੰਦੀਆਂ ਵਿਚ ਮਾਮੂਲੀ ਢਿੱਲ ਦੇਣ ਦਾ ਐਲਾਨ ਕੀਤਾ। ਇਸ ਮੌਕੇ ਮੰਤਰੀ ਅਨੀਤਾ ਆਨੰਦ ਨੇ ਕਿਹਾ ਕਿ ਮੋਡੇਰਨਾ ਜੂਨ ਮਹੀਨੇ ਵਿਚ 7 ਲੱਖ ਹੋਰ ਖੁਰਾਕਾਂ ਦੇਣ ਜਾ ਰਿਹਾ ਹੈ ਅਤੇ ਸਿਹਤ ਮੰਤਰੀ ਪੈਟੀ ਹਾਜਦੂ ਨੇ ਇਸ ਮੌਕੇ ਐਲਾਨ ਕੀਤਾ ਹੈ ਕਿ ਜੁਲਾਈ ਦੇ ਸ਼ੁਰੂ ਵਿਚ ਕੈਨੇਡੀਅਨਾਂ, ਸਥਾਈ ਵਸਨੀਕਾਂ ਅਤੇ ਯਾਤਰੀਆਂ ਨੂੰ ਪੂਰੀ ਤਰ੍ਹਾਂ ਟੀਕਾਕਰਨ ਕਰੇਗਾ ਅਤੇ ਉਨ੍ਹਾਂ ਨੂੰ ਹੋਟਲ ਵਿਚ ਕੁਆਰੰਟੀਨ ਨਹੀਂ ਹੋਣਾ ਪਵੇਗਾ ਪਰ ਹਾਜਦੂ ਨੇ ਕਿਹਾ ਕਿ ਇਹ ਢਿੱਲ ਬਿਲਕੁਲ ਮਾਮੂਲੀ ਜਿਹੀ ਹੈ ਕਿਉਂਕਿ ਵੈਕਸੀਨੇਸ਼ਨ ਦੀਆਂ ਦੋਵੇਂ ਡੋਜ਼ ਲੈਣ ਵਾਲੇ ਯਾਤਰੀਆਂ ਨੂੰ ਰਵਾਨਗੀ ਅਤੇ ਪਹੁੰਚਣ ਤੋਂ ਪਹਿਲਾਂ ਕੋਰੋਨਾ ਦੀ ਜਾਂਚ ਕਰਵਾਉਣੀ ਲਾਜ਼ਮੀ ਹੈ ਅਤੇ ਕੋਰੋਨਾ ਦੀ ਰਿਪੋਰਟ ਨੈਗੇਟਿਵ ਨਾ ਅਉਣ ਤੱਕ ਉਨ੍ਹਾਂ ਨੂੰ ਅਲੱਗ ਰਹਿਣਾ ਹੀ ਪਵੇਗਾ।