ਰੁਝਾਨ ਖ਼ਬਰਾਂ
ਗੁਰਦਵਾਰਾ ਖਾਲਸਾ ਦੀਵਾਨ ਸੁਸਾਇਟੀ ਸਰੀ (ਯੌਰਕ ਸੈਂਟਰ) ਵਿਖੇ ਫਰੇਜ਼ਰ ਹੈਲਥ ਅਥੌਰਿਟੀ ਵਲੋਂ, ਕੋਵਿਡ-19 ਸਬੰਧੀ ਟੀਕਾਕਰਨ ਕੈਂਪ ਦਾ ਆਯੋਜਨ

 

ਗੁਰਦਵਾਰਾ ਖਾਲਸਾ ਦੀਵਾਨ ਸੁਸਾਇਟੀ ਸਰੀ (ਯੌਰਕ ਸੈਂਟਰ) ਵਿਖੇ ਫਰੇਜ਼ਰ ਹੈਲਥ ਅਥੌਰਿਟੀ ਵਲੋਂ, ਕੋਵਿਡ-19 ਸਬੰਧੀ ਟੀਕਾਕਰਨ ਕੈਂਪ ਦਾ ਆਯੋਜਨ

 

ਸਰੀ, (ਅਮਰਜੀਤ ਬਰਾੜ੍ਹ): ਗੁਰਦਵਾਰਾ ਖਾਲਸਾ ਦੀਵਾਨ ਸੁਸਾਇਟੀ ਸਰੀ(ਯੌਰਕ ਸੈਂਟਰ) ਦੇ ਪ੍ਰਧਾਨ ਹਰਦੀਪ ਸਿੰਘ ਪਾਵਾ ਨੇ ਜਾਣਕਾਰੀ ਦਿਤੀ ਕਿ ਸੁਸਾਇਟੀ ਦੇ ਮੀਤ ਪ੍ਰਧਾਨ ਜੱਸਾ ਸਿੰਘ ਗਰੇਵਾਲ ਨੇ ਫਰੇਜ਼ਰ ਹੈਲਥ ਅਥੌਰਿਟੀ ਨਾਲ ਸੰਪਰਕ ਕਰਕੇ, ਕੋਵਿਡ-19 ਟੀਕਾਕਰਨ ਕੈਂਪ ਗੁਰਦਵਾਰਾ ਸਹਿਬ ਵਿਚ ਅਯੋਜਿਤ ਕਰਨ ਦੀ ਮਨਜੂਰੀ ਲਈ ਅਤੇ ਗੁਰਦਵਾਰਾ ਸਹਿਬ ਦੇ ਸੇਵਾਦਾਰਾਂ ਦੀ ਸਮੁਚੀ ਟੀਮ ਨੇ ਆਪਣੇ ਨਿਜੀ ਸਾਰਥਿਕ ਯਤਨਾਂ ਰਾਹੀਂ,ਫਰੇਜ਼ਰ ਹੇੈਲਥ ਲਈ ਲੋੜੀਂਦੀ ਰਜਿਸਟ੍ਰੇਸ਼ਨ ਵੀ ਕਰਵਾਈ।ਇਹ ਟੀਕਾਕਰਨ ਕੈਂਪ, ਟੀਮ ਮੈਨੇਜ਼ਰ ਮੈਡਮ ਤੋਬੀਥਾ ਮਕਲੋਗਲਿਨ ਦੀ ਸੁਚੱਜੀ ਅਗਵਾਈ ਹੇਠ ਲਗਵਾਇਆ ਗਿਆ,ਫਰੇਜ਼ਰ ਹੈਲਥ ਦੀ ਇਸ ਟੀਮ ਨੂੰ ਜਿਥੇ ਪੇਸ਼ਵਾਰਾਨਾ ਮੁਹਾਰਤ ਹਾਸਲ ਸੀ ਉਥੇ ਇਕ ਘਰ ਵਰਗਾ ਵਾਤਾਵਰਰਨ ਵੀ ਸਿਰਜਿਆ ਗਿਆ।

ਕੈਂਪ ਦਾ ਸਮਾਂ ਸਵੇਰੇ 10.00 ਵਜੇ ਤੌਂ 3.30 ਸ਼ਾਮ ਤੱਕ ਸੀ,ਇਸ ਸਮੇ ਦੌਰਾਨ ਲਗਾਤਾਰ ਹੀ ਟੀਕਾਕਰਨ ਹੁੰਦਾ ਰਿਹਾ, ਤਕਰੀਬਨ 500 ਕੁ ਵਿਅਕਤੀਆਂ ਨੇ ਇਸ ਕੈਂਪ ਵਿਚ ਫਾਈਜ਼ਰ-ਟੀਕਾਕਰਨ ਕਰਵਾਇਆ, ਫਰੇਜ਼ਰ ਹੈਲਥ ਅਥੌਰਿਟੀ ਨੇ ਇਸ ਕੈਂਪ ਦੀ ਸਮਰੱਥਾ ਵੀ 500 ਤੱਕ ਹੀ ਨਿਰਧਾਰਤ ਕੀਤੀ ਸੀ,ਫਰੇਜ਼ਰ ਹੈਲਥ ਦੇ ਅਧਿਕਾਰੀਆ ਮੁਤਾਬਿਕ,ਇਹ ਕਾਮਯਾਬ ਕੈਂਪ ਸੀ ਅਤੇ ਟੀਕਾਕਰਨ ਟੀਮ ਮੈਨੇਜ਼ਰ ਮੈਡਮ ਤੋਬੀਥਾ ਮਕਲੋਗਲਿਨ ਵਲੋਂ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਮਿਲੇ ਸਹਿਯੋਗ ਦੀ ਸਰਾਹਣਾਂ ਕੀਤੀ।  ਇਸ ਟੀਕਾਕਰਨ ਕੈਂਪ ਦਾ ਖਾਸ ਕਰਕੇ ਯੌਰਿਕ ਸੈਂਟਰ ਅਤੇ ਲਾਗਲੇ,ਬਿਜਨਿਸ ਅਦਾਰਿਆਂ ਨੇ ਭਰਪੂਰ ਲਾਹਾ ਲਿਆ ਅਤੇ ਅਜਿਹਾ ਇਕ ਹੋਰ ਕੈਂਪ ਲਗਵਾਉਣ ਦੀ ਤਜਵੀਜ ਪੇਸ਼ ਕੀਤੀ।

ਇਸ ਕੈਂਪ ਨੂੰ ਕਾਮਯਾਬ ਕਰਨ ਵਿਚ ਬਲਦੇਵ ਸਿੰਘ ਸਿੱਧੂ ਦੀ ਅਗਵਾਈ ਵਿਚ,ਗੁਰਦਵਾਰਾ ਸਹਿਬ ਦੇ ਸੇਵਾਦਾਰਾਂ ਦੀ ਸਮੂਚੀ ਟੀਮ ਦਾ ਯੋਗਦਾਨ ਰਿਹਾ।ਇਸ ਟੀਕਾਕਰਨ ਕੈਪ ਦੌਰਾਨ, ਲੰਗਰ ਦੀ ਸੇਵਾ ਦੀ ਸੱਭ ਤੋਂ ਵੱਡੀ ਜੁੰਮੇਵਾਰੀ ਭਾਈ ਸਰਬਜੀਤ ਸਿੰਘ ਅਤੇ ਸ. ਜੋਗਿੰਦਰ ਸਿੰਘ ਗਰੇਵਾਲ ਨੇ ਸੰਭਾਲੀ ਹੋਈ ਸੀ।ਸੁਸਾਇਟੀ ਪ੍ਰਧਾਨ ਹਰਦੀਪ ਸਿੰਘ ਪਾਵਾ ਨੇ, ਗੁਰਦਵਾਰਾ ਸਹਿਬ ਦੀ ਪ੍ਰਬੰਧਕੀ ਕਮੇਟੀ ਵਲੋਂ,ਇਸ ਟੀਕਾਕਰਨ ਕੈਂਪ ਨੂੰ ਕਾਮਯਾਬੀ ਦੀ ਮੰਜਿਲ ਤੱਕ ਪਹੁੰਚਾਉਣ ਲਈ,ਮੀਤ ਪ੍ਰਧਾਨ ਜੱਸਾ ਸਿੰਘ ਗਰੇਵਾਲ, ਫਰੇਜ਼ਰ ਹੈਲਥ ਅਥੌਰਿਟੀ ਅਤੇ ਗੁਰਦਵਾਰਾ ਸਜਿਬ ਦੇ ਸੇਵਾਦਾਰਾਂ ਦੀ ਸਮੂਚੀ ਟੀਮ ਦਾ ਧੰਨਵਾਦ ਕੀਤਾ। ਪ੍ਰਧਾਨ ਜੀ ਨੇ ਫਰੇਜ਼ਰ ਹੈਲਥ ਅਧਿਕਾਰੀਆਂ ਨੂੰ ਗੁਰਦਵਾਰਾ ਸਹਿਬ ਵਿਖੇ ਇਕ ਹੋਰ ਟਕਿਾਕਰਨ ਕੈਂਪ ਅਯੋਜਿਤ ਕਰਨ ਦੀ ਬੇਨਤੀ ਕੀਤੀ।