ਰੁਝਾਨ ਖ਼ਬਰਾਂ
ਕੈਨੇਡਾ ‘ਚ ਕੋਰੋਨਾਵਾਇਰਸ ਦੇ ਟੀਕਾਕਾਰਨ ਬਾਰੇ ਕੁਝ ਡਾਕਟਰਾਂ ਨੇ ਕੀਤੇ ਸ਼ੰਕੇ ਪ੍ਰਗਟ

 

ਕੈਨੇਡਾ ‘ਚ ਕੋਰੋਨਾਵਾਇਰਸ ਦੇ ਟੀਕਾਕਾਰਨ ਬਾਰੇ ਕੁਝ ਡਾਕਟਰਾਂ ਨੇ ਕੀਤੇ ਸ਼ੰਕੇ ਪ੍ਰਗਟ

 

ਬੀ. ਸੀ., ਕੈਨੇਡਾ ਦੇ ਡਾਕਟਰ ਚਾਰਲਜ਼ ਹੌਫ਼ (ਮੈਡੀਕਲ ਡਾਕਟਰ) ਵੱਲੋਂ ਬੱਚਿਆਂ ਦੇ ਕੋਰੋਨਾ ਵੈਕਸੀਨ ਲਗਾਉਣ ਸਬੰਧੀ ਆਪਣੇ ਵਿਚਾਰ ਪੇਸ਼ ਗਏ ਹਨ ਜਿਸ ਦੀ ਵੀਡੀਓ

https://www.bitchute.com/video/nQgq0BxXfZ4f/ ਲਿੰਕ ‘ਤੇ ਜਾ ਕੇ ਤੁਸੀਂ ਵੇਖ ਸਕਦੇ ਹੋ। ਡਾਕਟਰ ਚਾਰਲਜ਼ ਹੌਫ਼ ਨੇ ਬੱਚਿਆਂ ਨੂੰ ਕੋਵਿਡ-19 ਵੈਕਸੀਨ ਲਗਾਉਣ ਸਬੰਧੀ ਜੋ ਵਿਚਾਰ ਪੇਸ਼ ਕੀਤੇ ਹਨ ਉਸ ਦੇ ਕੁੱਝ ਅੰਸ਼ ਸਾਡੇ ਵੱਲੋਂ ਤੁਹਾਡੇ ਨਾਲ ਸਾਂਝੇ ਕੀਤੇ ਜਾ ਰਹੇ ਹਨ। ਮੈ ਬ੍ਰਿਟਿਸ਼ ਕੋਲੰਬੀਆ ਵਿਚ ਇਕ ਫੈਮਲੀ ਡਾਕਟਰ ਹਾਂ।

ਮੇਰੇ ਨਗਰ ਵਿਚ 3 ਮਹੀਨੇ ਤੋਂ ਕੋਵਡਿ ਦੇ ਟੀਕੇ ਲਗ ਰਹੇ ਹਨ। ਤੁਹਾਨੂੰ ਪੱਤਾ ਹੋਵੇਗਾ ਕਿ ਇਹ ਕੋਵਿਡ ਦੇ ਟੀਕੇ ਬਿਲਕੁਲ ਨਵੇਂ ਜਣਨ ਸਬੰਧੀ ਟੀਕੇ ਹਨ ਅਤੇ ਅਜੇ ਇਹਨਾਂ ਤੇ ਲੰਮੇ ਸਮੇਂ ਦੀ ਖੋਜ ਨਹੀਂ ਹੋਈ। ਇਸ ਵੇਲੇ ਸਾਡੇ ਕੋਲ ਪੂਰੀ ਜਾਣਕਾਰੀ ਨਹੀਂ ਹੈ ਕਿ ਬੱਚਿਆਂ ਜਾਂ ਸਿਆਣਿਆਂ ਦੀ ਸਿਹਤ ਤੇ ਕੋਈ ਟੀਕਿਆਂ ਦਾ ਲੰਮੇ ਸਮੇਂ ਤੋਂ ਬਾਦ ਨੁਕਸਾਨ ਵੀ ਹੋ ਸਕਦਾ ਹੈ।

ਐਸਟਰਾ ਜ਼ੈਨਿਕਾ ਅਤੇ ਜੌਨਸਨ ਐਂਡ ਜੌਨਸਨ ਕੰਪਨੀਆਂ ਦੇ ਬਣਾਏ ਹੋਏ ਟੀਕੇ ਦੀ ਵਰਤੋਂ ਬੰਦ ਕੀਤੀ ਗਈ ਹੈ ਕੁੱਝ ਮੁਲਕਾਂ ਵਿਚ ਕਿਉਂ ਕਿ ਇਹਨਾਂ ਨੂੰ ਲੈਣ ਤੌ ਬਾਦ, ਸਰੀਰ ਵਿਚ ਖ਼ਤਰਨਾਕ ਖੂਨ ਜੰਮ ਜਾਂਦਾ/ਖੂਨ ਦੇ ਗੱਤਲੇ (”ਬਲੱਡ ਕਲੌਟ”) ਬਣਨ ਦਾ ਖ਼ਤਰਾ ਹੈ। ਆਮ ਤੌਰ ਤੇ ਨਵੇਂ ਟੀਕਿਆਂ ਤੇ ਪਹਿਲਾਂ 5 ਤੋ 10 ਸਾਲ ਦੀ ਖੋਜ ਕੀਤੀ ਜਾਂਦੀ ਹੈ ਨੁਕਸਾਨ ਅਤੇ ਫ਼ਾਇਦਾ ਜਾਣਨ ਲਈ। ਕੋਵਿਡ ਦੇ ਕਿਸੇ ਵੀ ਕੰਪਨੀ ਦੇ ਟੀਕੇ ਤੇ ਏਨੀ ਖੋਜ ਨਹੀ ਕੀਤੀ ਗਈ।

ਸਰਕਾਰ ਨੇ ਕਾਹਲੀ-ਕਾਹਲੀ ਵਿਚ ਟੀਕਿਆਂ ਦੀ ਵਰਤੋਂ ਲਈ ਆਗਿਆ ਦਿੱਤੀ ਹੈ ਸੰਕਟ/ਇਤਫ਼ਾਕੀ ਦੇ ਆਧਾਰ ਤੇ (”ਐਮਰਜੈਂਸੀ ਯੂਸ ਓਥਰਾਈਜ਼ੇਸ਼ਨ”)। ਜਿਵੇਂ ਕਿ ਹੋਰ ਦਵਾਈਆਂ ਦੀ ਵਰਤੋਂ ਲਈ ਦੇਸ਼ ਦੀ ਸਰਕਾਰ ਰਸਮੀ ਤੋਰ ਤੇ ਪਰਵਾਂਨਗੀ ਦੇਂਦੀ ਹੈ (”ਫ਼ੌਰਮਲ ਅਪਰੂਵਲ”), ਉਸ ਤਰੀਕਿਆਂ ਰਾਹੀਂ ਕੈਨੇਡਾ ਅਤੇ ਅਮਰੀਕਾ ਦੀਆਂ ਸਰਕਾਰਾਂ ਨੇ ਇਹਨਾਂ ਟੀਕਿਆਂ ਨੂੰ ਵਰਤਣ ਲਈ ਅਜੇ ਤੱਕ ਪਰਵਾਂਨਗੀ ਨਹੀਂ ਦਿੱਤੀ। ਖੋਜ ਅਨੁਸਾਰ, ਕੋਈ ਵੀ ਕੋਵਿਡ ਦਾ ਟੀਕਾ ਬਿਮਾਰੀ ਦਾ ਫੈਲਾ ਨਹੀਂ ਰੋਕ ਦਾ।ਇਹ ਟੀਕੇ ਤੁਹਾਨੂੰ ਕੋਵਿਡ ਦੀ ਬਿਮਾਰੀ ਹੋਣ ਤੋਂ ਨਹੀਂ ਬਚਾਉਂਦੇ। ਇਹ ਟੀਕੇ ਬਿਮਾਰੀ ਦੇ ਲੱਛਣ ਘਟਾ ਸਕਦੇ ਹਨ। ਮੇਰੇ ਅਪਣੇ ਮਰੀਜ਼ਾਂ ਵਿੱਚੋਂ, 6 ਜਣੇਆਂ ਨੂੰ ਪਹਿਲੇ ਕੋਵਿਡ ਦੇ ਟੀਕੇ ਤੋ ਬਾਦ ਪੱਕੇ ਤੌਰ ਤੇ ਤੰਤੂ ਲੱਛਣ ਹਨ। ਇਹ ਮਰੀਜ਼ ਲਗਾਤਾਰ ਦਰਦ, ਸਿਰ ਦੁਖਣਾ, ਪੱਠਾਂ ਵਿੱਚ ਕੰਜੋਰੀ, ਜਾਂ ਚਕਰ ਆਉਣ ਕਰਕੇ ਤਕਲੀਫ਼ ਵਿਚ ਹਨ। ਇਹਨਾਂ ਵਿੱਚੋਂ 3 ਮਰੀਜ਼ ਤਾਂ ਨਾਕਾਮ ਹੋ ਗਏ ਹਨ। ਇਹ 3 ਮਰੀਜ਼ ਤਾਂ ਟੀਕੇ ਤੋਂ ਪਹਿਲਾਂ ਤੰਦਰੁਸਤ ਸਨ। ਇਸ ਵੇਲੇ ਇਹਨਾਂ ਦੀ ਜ਼ਿੰਦਗੀ ਇਸ ਟੀਕੇ ਦੀ ਵਰਤੋਂ ਕਰਕੇ ਬਰਬਾਦ ਹੋ ਗਈ। ਇਹਨਾਂ ਮਰੀਜ਼ਾ ਤੇ ਕੋਵਿਡ ਦੇ ਟੀਕੇ ਦੀ ਵਰਤੋਂ ਤੋ ਬਾਦ ਕਿਹੜਾ ਰੋਗ ਸ਼ੁਰੂ ਹੋ ਗਿਆ ਹੈ? ਸਾਨੂੰ ਕੋਈ ਪਤਾ ਨਹੀਂ।

ਸਾਨੂੰ ਡਾਕਟਰਾਂ ਨੂੰ ਜਿ ਰੋਗ ਬਾਰੇ ਸਮਝ ਨਹੀਂ, ਫਿਰ ਲੱਛਣਾਂ ਦਾ ਸਹੀ ਦਾਇਲਾਜ ਵੀ ਨਹੀ ਕਰ ਸਕਾਂਗੇ। ਜਦੋਂ ਮਰੀਜ਼ ਦੇ ਕੋਵਿਡ ਦਾ ਟੀਕਾ ਲੱਗ ਗਿਆਂ, ਅਸੀਂ ਉਸ ਦੇ ਨੁਕਸਾਨ ਨੂੰ ਰੋਕਣ ਲਈ ਬੇਵੱਸ ਹਾ। ਦੱਸੰਬਰ 2020 ਤੋਂ ਲੈ ਕਿ ਅਮਰੀਕਾ ਵਿਚ 2600 ਇਨਸਾਨਾਂ ਤੋਂ ਜ਼ਿਆਦਾ ਦੀ ਮੌਤ ਕੋਵਿਡ ਦੇ ਟੀਕੇ ਤੋ ਬਾਦ ਹੋ ਗਈ ਹੈ। ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਦੀ ਖੋਜ ਹੈ ਕਿ ਟੀਕੇ ਲਗਣ ਤੋਂ ਬਾਦ ਨੁਕਸਾਨ ਸਹਿਣ ਵਾਲੇ ਮਰੀਜ਼ਾਂ ਵਿੱਚੋਂ ਸਿਰਫ 1% (ਫੀਸਦੀ) ਦੀ ਖਬਰ ਸਰਕਾਰ ਕੋਲ ਪਹੁੰਚਦੀ ਹੈ।

ਇਸ ਦਾ ਮਤਲਬ ਹੈ ਕਿ ਅਸਲ ਵਿਚ ਹੋਰ ਬਹੁਤ ਮੌਤਾਂ ਹੋ ਸਕਦੀਆਂ ਹਨ ਇਹਨਾ ਟੀਕਿਆਂ ਤੋ ਬਾਦ ਪਰ ਉਹਨਾਂ ਦੀ ਜਾਣਕਾਰੀ ਜਨਤਾ ਕੋਲ ਨਹੀਂ ਪਹੁੰਚਦੀ। ਜੇ ਤੁਸੀਂ ਜਾਂ ਤੁਹਾਡਾ ਕੋਈ ਰਿਸ਼ਤੇਦਾਰ/ਸਬੰਦੀ ਕੋਵਿਡ ਦਾ ਟੀਕਾ ਲਗਉਣ ਤੋ ਬਾਦ ਬਿਮਾਰ ਹੋ ਜਾਂਦਾ ਹੈ ਜਾਂ ਮੌਤ ਹੋ ਜਾਂਦੀ ਹੈ, ਤੁਸੀਂ ਟੀਕੇ ਬਣਾਉਣ ਵਾਲੀ ਕੰਪਨੀ ਦੇ ਖਿਲਾਫ ਮੁਕੱਦਮਾ ਨਹੀਂ ਚਲਾ ਸਕਦੇ। ਇਸ ਦਾ ਕਾਰਨ ਹੈ ਕਿ ਕੈਨੇਡਾ ਦੀ ਸਰਕਾਰ ਨੇ ਇਹ ਟੀਕੇ ਬਣਾਉਣ ਵਾਲੀਆਂ ਕੰਪਨੀਆਂ ਨੂੰ ਕਨੂੰਨੀ ਜੁੰਮੇਵਾਰੀ ਤੋਂ ਮੁਕਤ ਕਰ ਦਿੱਤਾ ਜੇ ਇਹ ਟੀਕੇ ਦੀ ਵਜ੍ਹਾ ਕਿਸੇ ਮਰੀਜ਼ ਨੂੰ ਬਿਮਾਰੀ ਜਾਂ ਮੌਤ ਹੋ ਜਾਵੇ। ਤੁਹਾਡੇ ਬੱਚਿਆਂ ਨੂੰ ਕੋਵਿਡ ਕਰਕੇ ਮਰਨ ਦਾ ਜਾਂ ਜ਼ਿਆਦਾ ਬਿਮਾਰ ਹੋਣ ਦਾ ਨਾਂ ਮਾਤਰ ਖੱਤਰਾ ਹੈ।

ਇਸ ਤੋਂ ਇਲਾਵਾ, ਇਸ ਬਿਮਾਰੀ ਦਾ ਖਾਸ ਫੈਲਾ ਬੱਚਿਆਂ ਕਰਕੇ ਨਹੀਂ ਹੁੰਦਾ। ਸੁਆਲ ਉਠਦਾ ਹੈ ਕਿ: ਤੁਸੀਂ ਕਿਉਂ ਬੱਚਿਆਂ ਨੂੰ ਉੋਹ ਟੀਕਾ ਦੇਣ ਨੂੰ ਤਿਆਰ ਹੋ ਜੋ ਬੱਚੇ ਦੀ ਜ਼ਿੰਦਗੀ ਬਰਬਾਦ ਕਰ ਸਕਦਾ, ਜਿਸ ਦੀ ਅਜੇ ਪੂਰੀ ਜਾਂਚ ਨਹੀਂ? ਜਿਹੜੀ ਬਿਮਾਰੀ ਤੋਂ ਬਚਾਉਂਦਾ ਹੈ, ਉਹ ਬੱਚਿਆਂ ਲਈ ਖ਼ਤਰਨਾਕ ਨਹੀ। ਜੇ ਤੁਹਾਨੂੰ ਕੋਈ ਸਲਾਹ ਦੇਂਦਾ ਹੈ ਕਿ ਤੁਹਾਡੇ ਬੱਚੇ ਦੇ ਕੋਵਿਡ ਦਾ ਟੀਕਾ ਲਗਣਾ ਚਾਹੀਦਾ ਤੁਹਾਨੂੰ, ਉਸ ਦੇ ਅਧਿਆਪਕ ਜਾਂ ਘਰ ਦੇ ਬਜ਼ੁਰਗਾਂ ਨੂੰ ਕੋਵਿਡ ਤੋ ਬਚਾਉਣ ਲਈ ਇਹ ਕੋਈ ਸਿਆਂਣੀ ਗਲ

ਨਹੀਂ ।