ਰੁਝਾਨ ਖ਼ਬਰਾਂ
ਇੰਮੀਗ੍ਰੇਸ਼ਨ ਵਿਭਾਗ ਨੇ ਕਈ ਲੋਕਾਂ ਦੀ ਪੀ.ਆਰ. ਅਰਜ਼ੀਆਂ ਦੀ ਪ੍ਰਕਿਰਿਆ ਰੋਕੀ

ਇੰਮੀਗ੍ਰੇਸ਼ਨ ਵਿਭਾਗ ਨੇ ਕਈ ਲੋਕਾਂ ਦੀ ਪੀ.ਆਰ. ਅਰਜ਼ੀਆਂ ਦੀ ਪ੍ਰਕਿਰਿਆ ਰੋਕੀ

ਔਟਵਾ : ਕੈਨੇਡਾ ‘ਚ ਇੰਮੀਗ੍ਰੇਸ਼ਨ ਵਿਭਾਗ ਨੇ ਅਜਿਹੇ ਲੋਕਾਂ ਦੀ ਪੀ.ਆਰ. ਅਰਜ਼ੀ ਪ੍ਰਕਿਰਿਆ ਰੋਕ ਦਿੱਤੀ ਹੈ, ਜਿਨ੍ਹਾਂ ਦਾ ਜੀਵਨ ਸਾਥੀ ਵਿਦੇਸ਼ ‘ਚ ਬੈਠਾ ਹੈ। ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਨੇ ਪੀ.ਆਰ. ਲਈ ਅਪਲਾਈ ਕੀਤਾ ਸੀ, ਪਰ ਉਨ੍ਹਾਂ ਦਾ ਜੀਵਨ ਸਾਥੀ, ਪਤੀ ਜਾਂ ਪਤਨੀ ਵਿਦੇਸ਼ ਵਿੱਚ ਹੋਣ ਕਾਰਨ ਉਨ੍ਹਾਂ ਦੀਆਂ ਅਰਜ਼ੀਆਂ ਦਾ ਕੰਮ ਅੱਧ-ਵਿਚਾਲੇ ਲਟਕ ਗਿਆ ਹੈ। ਇਸੇ ਤਰ੍ਹਾਂ ਅਰਸ਼ਵੀਰ ਕੌਰ ਅਤੇ ਜੁਗਰਾਜ ਸਿੰਘ ਨਾਲ ਹੋਇਆ, ਜਿਹੜੇ ਉਮਰ ਭਰ ਲਈ ਬੰਧਨ ਵਿੱਚ ਬਝ ਚੁੱਕੇ ਹਨ, ਪਰ ਪਿਛਲੇ ਇੱਕ ਸਾਲ ਤੋਂ ਉਹ ਇੱਕ-ਦੂਜੇ ਤੋਂ 7 ਸਮੁੰਦਰ ਪਾਰ ਬੈਠੇ ਹਨ। ਕੈਨੇਡੀਅਨ ਇੰਮੀਗ੍ਰੇਸ਼ਨ ਵਿਭਾਗ ਨੇ ਅਰਸ਼ਵੀਰ ਕੌਰ ਦੀ ਪੀ.ਆਰ. ਦੀ ਅਰਜ਼ੀ ਪ੍ਰਕਿਰਿਆ ਰੋਕ ਦਿੱਤੀ ਹੈ, ਕਿਉਂਕਿ ਉਸ ਦਾ ਪਤੀ ਵਿਦੇਸ਼ ਵਿੱਚ ਹੈ। ਅਰਸ਼ਵੀਰ ਕੌਰ ਕੈਨੇਡਾ ਵਿੱਚ ਹੈ, ਜਦਕਿ ਜੁਗਰਾਜ ਸਿੰਘ ਭਾਰਤ ਵਿੱਚ ਰਹਿ ਰਿਹਾ ਹੈ। ਇੱਥੋਂ ਤੱਕ ਕਿ ਅਰਸ਼ਵੀਰ ਕੌਰ ਨੇ ਕੈਨੇਡਾ ਵਿੱਚ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ ਤੇ ਜੁਗਰਾਜ ਸਿੰਘ ਆਪਣੇ ਪੁੱਤਰ ਦਾ ਮੂੰਹ ਤੱਕ ਨਹੀਂ ਦੇਖ ਸਕਿਆ ਹੈ।