ਰੁਝਾਨ ਖ਼ਬਰਾਂ
ਧੀਆਂ

ਧੀਆਂ

ਉਮਰਾਂ ਦੇ ਰਿਸ਼ਤੇ ਜੋੜਣ ਧੀਆਂ।
ਬਾਬਲ ਘਰੋਂ ਜਦ ਤੋਰਨ ਧੀਆਂ।
ਵੀਰੇ ਆਵਣ ਭੈਣਾਂ ਕੋਲ,
ਦੁੱਧ ‘ਚ ਮਿਸ਼ਰੀ ਖੋਰਨ ਧੀਆਂ।
ਸਾਉਣ ਮਹੀਨਾ, ਪਿੱਪਲੀ ਪੀਘਾਂ
ਪਿੱਪਲ ਦਾ ਪੱਤਾ ਤੋੜਣ ਧੀਆਂ।
ਸੁੱਖ ਮੰਗਣ ਬਾਬਲ ਦੇ ਦਰ ਦੀ,
ਹੱਥ ਦੋਵੇਂ ਜਦੋਂ ਜੋੜਣ ਧੀਆਂ।
ਧੀਆਂ ਵਿਹੜੇ ਦੀ ਸ਼ਾਨ ਨੇ
ਨਾ ਕਹਿਣਾ ਵੀਰੇ ਦਾ ਮੋੜਣ ਧੀਆਂ।
ਧੀਆਂ ਤੁਰਦੀਆਂ ਚਹੁੰ ਕੋਨੇ ਖਾਲੀ
ਮਾਵਾਂ ਦੀ ਸੁੱਖ ਲੋੜਣ ਧੀਆਂ।
ਕੁੱਖਾਂ ਵਿਚ ਨਾ ਧੀਆਂ ਮਾਰਿਓ
ਹੱਥ ਪੈਰ ਜੋੜਣ ਧੀਆਂ।

ਲੇਖਕ : ਆਸ਼ਾ ਵਰਮਾ
ਸੰਪਰਕ : 98156-60419