ਰੁਝਾਨ ਖ਼ਬਰਾਂ
ਵੈਨਕੂਵਰ ਵਿਖੇ ਜੂਨ 84 ਦੇ ਘਲੂਘਾਰੇ ਦੀ ਯਾਦ ਵਿੱਚ ਹੋਇਆ ਰੋਸ ਮੁਜਾਹਰਾ

ਵੈਨਕੂਵਰ ਵਿਖੇ ਜੂਨ 84 ਦੇ ਘਲੂਘਾਰੇ ਦੀ ਯਾਦ ਵਿੱਚ ਹੋਇਆ ਰੋਸ ਮੁਜਾਹਰਾ

ਵੈਨਕੂਵਰ: ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੂਨ 84 ਦੇ ਘੱਲੂਘਾਰੇ ਨੂੰ ਯਾਦ ਕਰਦੇ ਹੋਏઠઠਸਿੱਖਾਂ ਵੱਲੋਂ ਵੈਨਕੂਵਰ ਆਰਟ ਗੈਲਰੀ ਸਾਹਮਣੇઠઠ5 ਜੂਨ ਦਿਨ ਸ਼ਨੀਵਾਰ ਨੂੰ ਭਰਵਾਂ ਰੋਸઠઠਮੁਜ਼ਾਹਰਾ ਕੀਤਾ ਗਿਆ।ਇਸ ਸਮੇਂ ਭਾਵੇਂ ਵੈਨਕੂਵਰ ਲੋਅਰਮੇਨਲੈਂਡ ਦੀ ਪੁਰਾਤਨ ਤੇ ਰਵਾਇਤੀઠઠਸਿੱਖ ਲੀਡਰਸ਼ਿਪ ਗਾਇਬ ਨਜ਼ਰ ਆ ਰਹੀ ਸੀ ਪਰ ਕੈਨੇਡੀਅਨ ਜੰਮਪਲ ਨੌਜਵਾਨ ਬੱਚੇ ਬੱਚੀਆਂ ਅਤੇ ਨਵੇਂ ਪੰਜਾਬ ਤੋਂ ਵਿਦਿਆਰਥੀਆਂઠઠਨੇ ਵੱਧ ਚੜ੍ਹਕੇ ਹਿੱਸਾ ਲਿਆ ।ਕੈਨੇਡੀਅਨ ਜੰਮਪਲ ਨੌਜਵਾਨਾਂ ਦਾ ਬਹੁਤ ਵਧੀਆ ਉਪਰਾਲਾ ਸੀ ਜਿਨ੍ਹਾਂ ਨੇ ਅੰਗਰੇਜ਼ੀ ਅਤੇ ਪੰਜਾਬੀ ਦੋਨਾਂ ਭਾਸ਼ਾਂਵਾ ਵਿਚ ਜੂਨ 84 ਦੇ ਘੱਲੂਘਾਰੇ ਬਾਰੇ ਸੰਬੋਧਨ ਕੀਤਾ।ਸਭ ਤੋਂ ਅਹਿਮઠઠਗੱਲ ਇਹ ਸੀ ਕਿ ਕੈਨੇਡਾઠઠਦੀઠઠਮੂਲ ਨਿਵਾਸੀ ਕੌਮ ਦੇ ਬੁਲਾਰਿਆਂ ਨੂੰ ਵੀ ਸੱਦਿਆ ਗਿਆ।ਉਨ੍ਹਾਂ ਉਪਰ ਹੋਏ ਜ਼ੁਲਮ ਦੀ ਦਾਸਤਾਨ ਨੂੰ ਸਾਂਝਾ ਕੀਤਾ ਗਿਆ। ਕੁਝ ਹਫਤੇ ਪਹਿਲਾਂ ਹੀઠઠਕੈਮਲੂਪਸ ਚ ਮੂਲ ਨਿਵਾਸੀ ਬੱਚਿਆਂ ਦੇ ਲੱਭੇ 215ઠઠਪਿੰਜਰ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਉਨ੍ਹਾਂ ਬੱਚਿਆਂ ਦੀ ਯਾਦ ਵਿੱਚ ਵੀ 215 ਮੋਮਬੱਤੀਆਂ ਲਾਈਆਂ ਗਈਆਂ।ઠઠਇਸ ਸਮੇਂ ਨੌਜਵਾਨ ਬੁਲਾਰਿਆਂ ਨੇ ਇਹ ਸੁਨੇਹਾ ਵੀ ਦਿੱਤਾ ਕਿ ਜਿਥੇ ਜਿਥੇ ਵੀ ਲੋਕਾਈ ਜਾਂ ਕਿਸੇ ਹੋਰ ਕੌਮ ਤੇ ਸਾਡੇ ਵਾਂਗઠઠਜੁਲਮ ਹੁੰਦਾ ਹੈ ਜਾਂ ਹੋਇਆ ਹੈ ਸਾਨੂੰ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ।ਗੁਰੂ ਨਾਨਕ ਫਰੀ ਕਿਚਨ ਵੱਲੋਂ ਕੋਵਿਡ 19 ਦੀਆਂ ਹਦਾਇਤਾਂ ਦੀ ਪਾਲਣਾਂ ਕਰਦੇ ਹੋਏ ਲੰਗਰ ਦੀ ਸੇਵਾ ਕੀਤੀ ਗਈ।