ਰੁਝਾਨ ਖ਼ਬਰਾਂ
ਗੁਰਦੁਆਰਾ ਸਾਹਿਬ ਮਿਸ਼ਨ ਵਿਖੇ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਫਰੇਜ਼ਰ ਸਿਹਤ ਵਿਭਾਗ ਵੱਲੋਂ 150 ਵਿਅਕਤੀਆਂ ਨੂੰ ਕੀਤਾ ਕੋਰੋਨਾ ਟੀਕਾਕਰਨ

 

ਗੁਰਦੁਆਰਾ ਸਾਹਿਬ ਮਿਸ਼ਨ ਵਿਖੇ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਫਰੇਜ਼ਰ ਸਿਹਤ ਵਿਭਾਗ ਵੱਲੋਂ 150 ਵਿਅਕਤੀਆਂ ਨੂੰ ਕੀਤਾ ਕੋਰੋਨਾ ਟੀਕਾਕਰਨ

ਵੈਕਸੀਨ ਲਗਵਾਉਣ ਲਈ ਸਮੂਹ ਲੋਕਾਂ ‘ਚ ਵੇਖਿਆ ਗਿਆ ਉਤਸ਼ਾਹ

ਵੈਨਕੂਵਰ, (ਬਰਾੜ-ਭਗਤਾ ਭਾਈ ਕਾ): ਫਰੇਜ਼ਰ ਦਰਿਆ ਦੇ ਕੰਢੇ ਪਹਾੜਾਂ ਦੀ ਗੋਦ ‘ਚ ਵਸੇ ਬੀ. ਸੀ. ਸੂਬੇ ਦੇ ਛੋਟੇ ਜਿਹੇ ਸ਼ਾਂਤਮਈ ਸ਼ਹਿਰ ਮਿਸ਼ਨ ਦੇ ਗੁਰਦੁਆਰਾ ਸਾਹਿਬ ਦੇ ਮੈਂਬਰਾਨ ਵੱਲੋਂ ਸਮੂਹ ਭਾਈਚਾਰਿਆਂ ਦੇ ਸਹਿਯੋਗ ਅਤੇ ਫਰੇਜਰ ਸਿਹਤ ਵਿਭਾਗ ਦੀ ਮਦਦ ਨਾਲ ਕਰੋਨਾ ਵਾਇਰਸ ਦੀ ਰੋਕਥਾਮ ਲਈ ਗੁਰਦੁਆਰਾ ਸਾਹਿਬ ਵਿਖੇ ਕਰੋਨਾ ਟੀਕਾਕਰਨ ਦੀ ਪਹਿਲੀ ਖ਼ੁਰਾਕ ਦਾ ਪ੍ਰਬੰਧ ਕਰਕੇ ਮਨੁੱਖਤਾ ਦੀ ਭਲਾਈ ਲਈ ਬਹੁਤ ਹੀ ਸ਼ਲਾਘਾਯੋਗ ਕਾਰਜ ਕੀਤਾ। ਗੁਰਦੁਆਰਾ ਸਾਹਿਬ ਦੀ ਕਮੇਟੀ ਮੈਂਬਰਾਨ ਨਾਲ ਗੱਲਬਾਤ ਕਰਨ ਉਪਰੰਤ ਉਨ੍ਹਾਂ ਦੱਸਿਆ ਕਿ ਜਿੰਨ੍ਹਾਂ ਵਿਅਕਤੀਆਂ ਨੂੰ ਕਰੋਨਾ ਟੀਕਾਕਰਨ ਦੀ ਅਜੇ ਪਹਿਲੀ ਵੀ ਖ਼ੁਰਾਕ ਵੀ ਨਹੀਂ ਸੀ ਮਿਲੀ, ਉਨ੍ਹਾਂ ਵੱਲੋਂ ਪੁਰ-ਜ਼ੋਰ ਮੰਗ ਕੀਤੀ ਗਈ ਸੀ ਕਿ ਇਸ ਦਾ ਕੋਈ ਖ਼ਾਸ ਪ੍ਰਬੰਧ ਮਿਸ਼ਨ ‘ਚ ਵੀ ਹੋਣਾ ਚਾਹੀਦਾ। ਉਨ੍ਹਾਂ ਨੇ ਦੱਸਿਆ ਕਿ ਇਸ ਮੰਗ ਨੂੰ ਲੈ ਕੇ ਗੁਰੂ-ਘਰ ਦੇ ਮੈਂਬਰਾਨ ਨੇ ਸਮੂਹ ਭਾਈਚਾਰਿਆਂ ਨਾਲ ਇੱਕ ਇਕੱਤਰਤਾ ਕਰਕੇ ਫੈਸਲਾ ਲਿਆ ਗਿਆ ਕਿ ਕਿਉਂ ਨਾ ਫਰੇਜਰ ਸਿਹਤ ਵਿਭਾਗ ਦੀ ਮੱਦਦ ਲੈ ਕੇ ਉਸ ਨੂੰ ਸਹਿਯੋਗ ਦੇ ਕੇ ਇਸ ਫ਼ੈਸਲੇ ਨੂੰ ਅਮਲ ਵਿੱਚ ਲਿਆਂਦਾ ਜਾਵੇ। ਇਸ ਉਪਰੰਤ ਗੁਰੂ-ਘਰ ਦੇ ਮੈਂਬਰਾਨ ਨੇ ਸ਼ਹਿਰ ਦੇ ਸਾਰੇ ਭਾਈਚਾਰਿਆਂ ਦੇ ਸਹਿਯੋਗ ਨਾਲ ਕਰੋਨਾ ਵਾਇਰਸ ਦਾ ਟੀਕਾ ਕਰਨ ਕੀਤਾ ਗਿਆ ਜਿਸ ਵਿੱਚ 150 ਦੇ ਕਰੀਬ ਵਿਅਕਤੀਆਂ ਨੇ ਕਰੋਨਾ ਵਾਇਰਸ ਦੀ ਰੋਕਥਾਮ ਲਈ ਪਹਿਲੀ ਖ਼ੁਰਾਕ ਹਾਸਲ ਕੀਤੀ। ਇਸ ਸੰਬੰਧੀ ਲੋਕਾਂ ਵਿੱਚ ਬਹੁਤ ਉਤਸ਼ਾਹ ਵੇਖਣ ਨੂੰ ਮਿਲਿਆ। ਟੀਕਾਕਰਨ ਕਰਵਾਉਣ ਵਿੱਚ ਸਮੂਹ ਭਾਈਚਾਰਿਆਂ ‘ਚ ਬਹੁਤ ਦਿਲਚਸਪੀ ਦੇਖੀ ਗਈ। ਇਸ ਮੌਕੇ ਮਿਸ਼ਨ ਦੀ ਸਥਾਨਕ ਸਰਕਾਰ ਦੇ ਬਹੁਤ ਸਾਰੇ ਨੁਮਾਇੰਦੇ ਵੀ ਹਾਜ਼ਰ ਸਨ ਜਿੰਨ੍ਹਾਂ ਨੇ ਇਸ ਕਾਰਜ ਲਈ ਕੀਤੇ ਪ੍ਰਬੰਧ ਦੀ ਗੁਰੂ-ਘਰ ਦੇ ਮੈਂਬਰਾਨ ਦੀ ਸ਼ਲਾਘਾ ਕੀਤੀ।