ਰੁਝਾਨ ਖ਼ਬਰਾਂ
ਕੀ ਲੱਭਣਾ

ਕੀ ਲੱਭਣਾ

ਮੋੜਾ ਪਾ ਲੈ ਰਾਕੇਟਾਂ ਨੂੰ
ਕੀ ਲੱਭਣਾ ਮੰਗਲ ‘ਤੇ ਜਾ ਕੇ
ਇੱਥੇ ਜਾਵੇ ਸਾਹ ਮੁੱਕਦਾ

ਉੱਥੇ ਕਰਨੀ ਕੀ ਦੁਨੀਆ ਵਸਾ ਕੇ
ਚੰਨ ਉੱਤੇ ਪਾਣੀ ਲੱਭਦੇ,
ਸਾਡੇ ਹਿੱਸੇ ਦੀ ਹਵਾ ਵੀ ਖੋਹ ਕੇ।

ਹੁਣ ਵਾਲਾ ਵੇਲਾ ਸਾਂਭ ਲਓ
ਕੀ ਮਿਲਣਾ ਬਾਅਦ ਵਿੱਚ ਰੋ ਕੇ
ਹਾਕਮਾਂ ਤੋਂ ਹੱਕ ਮੰਗਿਆ

ਤਾੜੀ ਮਾਰ ਗਿਆ ਗੱਲ ਨੂੰ ਘੁਮਾ ਕੇ
ਮੋੜਾ ਪਾ ਲੈ ਰਾਕੇਟਾਂ ਨੂੰ
ਕੀ ਲੱਭਣਾ ਮੰਗਲ ‘ਤੇ ਜਾ ਕੇ।

ਲੇਖਕ : ਪੁਨੀਤ ਸ਼ਰਮਾ ਪੁੰਨੂੰ
ਸੰਪਰਕ: 90415-12248