ਰੁਝਾਨ ਖ਼ਬਰਾਂ
ਅੱਜ ਦੇ ਧਰਮ

ਅੱਜ ਦੇ ਧਰਮ

ਧਰਮਾਂ ਦੇ ਨਾਮ ਤੇ ਅਸੀਂ ਲੜ ਲਏ ਬਥੇਰਾ
ਹਰ ਧਰਮ ਦੇ ਪੂਜਾ ਘਰ ਵੀ ਬਣਾ ਲਏ ਪੂਰੇ

ਨਹੀਂ ਬਣਾਏ ਦਵਾਖਾਨੇ, ਸੀ ਜਿਸ ਦੀ ਜਰੂਰਤ
ਦੁਆ ਦੀ ਨਹੀਂ, ਹੈ ਅੱਜ ਦਵਾਈ ਦੀ ਜਰੂਰਤ

ਗੁਰੂ ਘਰ ਬਣਾਉਣੇ,ਝੱਟ ਹੋ ਜਾਂਦੀ ਮਾਇਆ ਇਕੱਠੀ
ਪੜੇ ਲਿੱਖੇ ਅਣਪੜਾਂ ਵਾਗੂ,ਘੱਟਾਚ ਪਾਉਦੇ ਆਪਣੇ ਅੱਖੀਂ

ਪਤਾ ਸਭ ਨੂੰ ਕੁਝ ਹਾਸਲ ਨਹੀਂ ਹੁੰਦਾ,ਪੂਜਿਆਂ ਮੂਰਤ
ਦੁਆ ਦੀ ਨਹੀਂ, ਹੈ ਅੱਜ ਦਵਾਈ ਦੀ ਜਰੂਰਤ

ਸਮਾਂ ਆਖੇ, ਕਰੋ ਉੱਪਰਾਲਾ ਪਿੰਡ ਪਿੰਡ ਬਣਾਈਏ ਦਵਾਖਾਨੇ
ਪਰਤੱਖ ਸਭ ਨੇ ਵੇਖ ਲਿਆ,ਕਿੰਨੇ ਘਰ ਹੋਏ ਨੇ ਵੀਰਾਨੇਂ

ਸੰਧੂ ਕਲਾਂ ਜੋ ਜੀਵਨ ਬਚਾਵੇ,ਕਰੀਏ ਪਹਿਲਾਂ ਪੂਰਤ
ਦੁਆ ਦੀ ਨਹੀਂ, ਹੈ ਅੱਜ ਦਵਾਈ ਦੀ ਜਰੂਰਤ

ਧਰਮਾਂ ਦੇ ਨਾਮ ਤੇ ਅਸੀਂ ਲੜ ਲਏ ਬਥੇਰਾ
ਹਰ ਧਰਮ ਦੇ ਪੂਜਾ ਘਰ ਵੀ ਬਣਾ ਲਏ ਪੂਰੇ

ਨਹੀਂ ਬਣਾਏ ਦਵਾਖਾਨੇ,ਸੀ ਜਿਸ ਦੀ ਜਰੂਰਤ
ਦੁਆ ਦੀ ਨਹੀਂ, ਹੈ ਅੱਜ ਦਵਾਈ ਦੀ ਜਰੂਰਤ

ਗੁਰੂ ਘਰ ਬਣਾਉਣੇ,ਝੱਟ ਹੋ ਜਾਂਦੀ ਮਾਇਆ ਇਕੱਠੀ
ਪੜੇ ਲਿੱਖੇ ਅਣਪੜਾਂ ਵਾਗੂ,ਘੱਟਾਚ ਪਾਉਦੇ ਆਪਣੇ ਅੱਖੀਂ

ਪਤਾ ਸਭ ਨੂੰ ਕੁਝ ਹਾਸਲ ਨਹੀਂ ਹੁੰਦਾ,ਪੂਜਿਆਂ ਮੂਰਤ
ਦੁਆ ਦੀ ਨਹੀਂ, ਹੈ ਅੱਜ ਦਵਾਈ ਦੀ ਜਰੂਰਤ

ਸਮਾਂ ਆਖੇ,ਕਰੋ ਉੱਪਰਾਲਾ ਪਿੰਡ ਪਿੰਡ ਬਣਾਈਏ ਦਵਾਖਾਨੇ
ਪਰਤੱਖ ਸਭ ਨੇ ਵੇਖ ਲਿਆ,ਕਿੰਨੇ ਘਰ ਹੋਏ ਨੇ ਵੀਰਾਨੇਂ

ਸੰਧੂ ਕਲਾਂ ਜੋ ਜੀਵਨ ਬਚਾਵੇ,ਕਰੀਏ ਪਹਿਲਾਂ ਪੂਰਤ
ਦੁਆ ਦੀ ਨਹੀਂ, ਹੈ ਅੱਜ ਦਵਾਈ ਦੀ ਜਰੂਰਤ
ਲੇਖਕ : ਜੋਗਿੰਦਰ ਸਿੰਘ, ਪਿੰਡ ਸੰਧੂ ਕਲਾਂ