ਰੁਝਾਨ ਖ਼ਬਰਾਂ
ਗ਼ਜ਼ਲ

ਗ਼ਜ਼ਲ

ਟਿਕਾ ਕੇ ਪੈਰ ਧਰਤੀ ‘ਤੇ ਗਗਨ ਦੀ ਸੈਰ ਕਰਦੀ ਹੈ।
ਇਹ ਸਾਡੀ ਸੋਚ ਹੈ ਜੋ ਨਿੱਤ ਨਵੀਂ ਪਰਵਾਜ਼ ਭਰਦੀ ਹੈ।

ਅਨੇਕਾਂ ਤਾਜ ਉਹ ਜਿੱਤਦੀ, ਨਵੇਂ ਇਤਿਹਾਸ ਉਹ ਰਚਦੀ ,
ਮਗਰ ਨਾਰੀ ਤਾਂ ਮਰਦਾਂ ਦੇ ਸਿਤਮ ਹਾਲੇ ਵੀ ਜਰਦੀ ਹੈ।

ਕਰਾਂ ਮੈਂ ਮਾਣ ਕਿਸ ਗੱਲ ਦਾ ਕਿ ਮੇਰੇ ਦੇਸ਼ ਦੇ ਅੰਦਰ,
ਇਹ ਨੇਤਾ ਐਸ਼ ਕਰਦੇ ਨੇ ਤੇ ਜਨਤਾ ਭੁੱਖੀ ਮਰਦੀ ਹੈ।

ਨਹੀਂ ਹੈ ਹੋਰ ਕੋਈ ਮਾਂ ਬਿਨਾਂ ਇਸ ਜੱਗ ਦੇ ਅੰਦਰ,
ਇਹ ਮਾਂ ਹੀ ਹੈ ਜੋ ਅਪਣੇ ਬੱਚਿਆਂ ਦੇ ਦੁੱਖ ਹਰਦੀ ਹੈ।

ਬਦਲ ਜਾਂਦੇ ਨੇ ਸਾਰੇ ਅਰਥ ਧਰਮ ਪ੍ਰਚਾਰ ਦੇ ‘ਅੰਜੂ’,
ਜਦੋਂ ਵੀ ਧਰਮ ਦੇ ਅੰਦਰ ਸਿਆਸਤ ਪੈਰ ਧਰਦੀ ਹੈ।

ਲੇਖਕ : ਅੰਜੂ ਅਮਨਦੀਪ ਗਰੋਵਰ
ਸੰਪਰਕ: 99990-30821