ਰੁਝਾਨ ਖ਼ਬਰਾਂ
ਮੇਰੇ ਰਾਹ ਵਿੱਚ

ਮੇਰੇ ਰਾਹ ਵਿੱਚ

ਮੇਰੇ ਰਾਹ ਵਿੱਚ  ਬਲ ਰਿਹੈ ਯਾਰੋ, ਚਿਰਾਗ ।

ਮੈਨੂੰ ਡਸ ਸਕਦਾ  ਨਹੀਂ ਹਨੇਰੇ  ਦਾ  ਨਾਗ ।

ਰੁਲਦੇ ਨੇ ਉਹ  ਜੋਤਸ਼ੀ ਸੜਕਾਂ  ਤੇ  ਆਪ ,

ਦੱਸਦੇ ਨੇ ਜੋ  ਹੱਥਾਂ  ਤੋਂ  ਲੋਕਾਂ  ਦੇ  ਭਾਗ ।

ਭਾਲ ਲੈਂਦੇ ਜੇ ਤੁਸੀਂ ਇਕ  ਗਲਿਆ  ਸੇਬ ,

ਸਾਰੇ ਵਧੀਆ ਸੇਬਾਂ ਨੂੰ ਲਗਦੀ  ਨਾ  ਲਾਗ ।

ਇਹ ਕਿਸੇ ਦੇ ਆਣ ਬਾਰੇ ਕੁਝ  ਨਾ  ਜਾਣੇ ,

ਢਿੱਡੋਂ ਭੁੱਖਾ ਕਰ ਰਿਹੈ ਕਾਂ, ਕਾਂ ਇਹ ਕਾਗ

ਐਵੇਂ   ਨਾ  ਬੈਠੇ  ਰਹੋ  ਬਣ  ਕੇ  ਨਿਕੰਮੇ ,

ਕੋਸ਼ਿਸ਼ਾਂ ਦੇ ਹੱਥ ਹੈ  ਕਿਸਮਤ  ਦੀ  ਵਾਗ ।

ਸੰਘਰਸ਼   ਦੇ   ਢੋਲ ਤੇ  ਲੱਗੀ  ਹੈ ਚੋਟ ,

ਹੁਣ ਚਿਰਾਂ  ਤੋਂ  ਸੁੱਤੇ ਕਾਮੇ  ਪੈਣੇ  ਜਾਗ ।

ਲੇਖਕ  :  ਮਹਿੰਦਰ ਸਿੰਘ ਮਾਨ

ਸੰਪਰਕ : 9915803554