ਰੁਝਾਨ ਖ਼ਬਰਾਂ
ਖ਼ੁਦ ਨੂੰ ਸਵਾਲ

ਖ਼ੁਦ ਨੂੰ ਸਵਾਲ

ਖ਼ੁਦ ਵਿੱਚੋਂ ਖ਼ੁਦ ਦੀ ਭਾਲ ਕਰ
ਆਪਣੇ ਆਪ ਨੂੰ ਸਵਾਲ ਕਰ
ਕੀ ਪਾਇਆ, ਕੀ ਖੋਇਆ ਹੁਣ ਤੱਕ
ਐਵੇਂ ਨਾ ਵਖ਼ਤ ਬਰਬਾਦ ਕਰ
ਇੱਥੇ ਕੋਈ ਕਿਸੇ ਦਾ ਨੀ ਮਿੱਤਰਾਂ
ਆਪਣੇ ਆਪ ਤੇ ਵਿਸ਼ਵਾਸ ਕਰ
ਸ਼ੀਸ਼ੇ ਵਾਂਗ ਤਿੜਕਣ ਤੋਂ ਚੰਗਾ
ਪੱਥਰ ਦੀ ਮਜ਼ਬੂਤ ਚੱਟਾਨ ਬਣ
ਛੱਡ ਇਹ ਦੁਨੀਆਂ ਦਾ ਖਹਿੜਾ
ਖ਼ੁਦ ਦੇ ਹੀ ਸੁਪਨੇ ਸ਼ਿਕਾਰ ਕਰ
ਤੂੰ ਹੋਰਾਂ ਵਿੱਚੋਂ ਕਿਉਂ ਲੱਭਦਾ ਫਿਰਦਾ
ਤੂੰ ਖੁਦ ਦੀ ਖੁਦ ਮਿਸਾਲ ਬਣ
ਕਿਸੇ ਪਿੱਛੇ ਰੋਣ ਤੋਂ ਚੰਗਾ ਐ
ਅੰਦਰੋਂ ਹੀ ਖੁਸ਼ੀਆਂ ਦੀ ਭਾਲ ਕਰ
ਪੜ੍ਹ ਲਿਖ ਕੇ ਖੁਦ ਨੂੰ ਪੜ੍ਹ ਨੀ ਹੋਇਆ
ਆਪਣੇ ਲਈ ਕੁੱਝ ਸੋਚ ਵਿਚਾਰ ਕਰ
ਖ਼ੁਦ ਵਿੱਚੋਂ ਖ਼ੁਦ ਦੀ ਭਾਲ ਕਰ
ਐਵੇਂ ਨਾ ਲੋਕਾਂ ਪਿੱਛੇ ”ਪ੍ਰੀਤ”
ਵਖ਼ਤ ਬਰਬਾਦ ਕਰ।

ਲੇਖਕ : ਲਵਪ੍ਰੀਤ ਕੌਰ
ਸੰਪਰਕ : 75269-96586