ਰੁਝਾਨ ਖ਼ਬਰਾਂ
ਮਈ ਮਹੀਨੇ 68 ਹਜ਼ਾਰ ਨੌਕਰੀਆਂ ਹੋਈਆਂ ਖਤਮ : ਸਟੈਟਿਸਟਿਕਸ

 

ਮਈ ਮਹੀਨੇ 68 ਹਜ਼ਾਰ ਨੌਕਰੀਆਂ ਹੋਈਆਂ ਖਤਮ : ਸਟੈਟਿਸਟਿਕਸ

ਟੋਰਾਂਟੋ : ਕੈਨੇਡਾ ਦੇ ਕਈ ਰਾਜਾਂ ਵਿਚ ਲੌਕਡਾਊਨ ਕਾਰਨ ਪਿਛਲੇ ਮਹੀਨੇ ਰੁਜ਼ਗਾਰ ਦੇ 68 ਹਜ਼ਾਰ ਮੌਕੇ ਖ਼ਤਮ ਹੋ ਗਏ ਅਤੇ ਬੇਰੁਜ਼ਗਾਰੀ ਦਰ ਮਾਮੂਲੀ ਵਾਧੇ ਨਾਲ 8.2 ਫ਼ੀ ਸਦੀ ਹੋ ਗਈ। ਆਰਥਿਕ ਮਾਹਰਾਂ ਵੱਲੋਂ ਮਈ ਮਹੀਨੇ ਦੌਰਾਨ 20 ਤੋਂ 25 ਹਜ਼ਾਰ ਨੌਕਰੀਆਂ ਖ਼ਤਮ ਹੋਣ ਦਾ ਅੰਦਾਜ਼ਾ ਲਾਇਆ ਗਿਆ ਸੀ ਪਰ ਅੰਕੜਾ 70 ਹਜ਼ਾਰ ਦੇ ਨੇੜੇ ਪਹੁੰਚ ਗਿਆ। ਮਹਾਂਮਾਰੀ ਤੋਂ ਪਹਿਲਾਂ ਵਾਲੇ ਸਮੇਂ ਦੇ ਮੁਕਾਬਲੇ ਇਸ ਵੇਲੇ ਕੈਨੇਡਾ ਵਿਚ 5 ਲੱਖ 71 ਹਜ਼ਾਰ ਨੌਕਰੀਆਂ ਦੀ ਕਮੀ ਹੈ ਜੋ ਰੁਜ਼ਗਾਰ ਦੇ ਕੁਲ ਮੌਕਿਆਂ ਦਾ ਤਿੰਨ ਬਣਦੀ ਹੈ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਮੁਲਕ ਵਿਚ ਬੇਰੁਜ਼ਗਾਰੀ ਦਰ 11 ਫ਼ੀਸਦੀ ਦੇ ਨੇੜੇ ਪਹੁੰਚ ਜਾਵੇ ਜੇ ਉਹ ਲੋਕ ਵੀ ਰੁਜ਼ਗਾਰ ਦੀ ਭਾਲ ਵਿਚ ਨਿਕਲ ਪੈਣ ਵਿਹਲੇ ਬੈਠੇ ਹਨ ਜਾਂ ਛੋਟਾ-ਮੋਟਾ ਕੰਮ ਕਰ ਕੇ ਆਪਣਾ ਗੁਜ਼ਾਰਾ ਕਰ ਰਹੇ ਹਨ।