ਰੁਝਾਨ ਖ਼ਬਰਾਂ
ਅਮਰੀਕਾ ਦਾ ਵੀਜ਼ਾ ਮਿਲਣ ‘ਚ ਉਡੀਕ ਹੋਵੇਗੀ ਲੰਬੀ

ਅਮਰੀਕਾ ਦਾ ਵੀਜ਼ਾ ਮਿਲਣ ‘ਚ ਉਡੀਕ ਹੋਵੇਗੀ ਲੰਬੀ

ਨਵੀਂ ਦਿੱਲੀ : ਕੌਮੀ ਰਾਜਧਾਨੀ ਵਿਚ ਸਥਿਤ ਅਮਰੀਕੀ ਦੂਤਾਵਾਸ ਨੇ ਕਿਹਾ ਹੈ ਕਿ ਕੁਝ ਗੈਰ-ਪਰਵਾਸੀ ਵੀਜ਼ਾ ਸ਼੍ਰੇਣੀਆਂ ਦੇ ਯਾਤਰੀਆਂ ਨੂੰ ਮੁਲਾਕਾਤ ਦਾ ਨਿਰਧਾਰਤ ਸਮਾਂ ਲੈਣ ਲਈ ਚੰਗੀ ਲੰਬੀ ਉਡੀਕ ਕਰਨੀ ਪੈ ਸਕਦੀ ਹੈ, ਕਿਉਂਕਿ ਕੋਵਿਡ-19 ਕਰ ਕੇ ਪੈਦਾ ਹੋਏ ਅੜਿੱਕਿਆਂ ਤੋਂ ਨਿਪਟਦੇ ਹੋਏ ਪ੍ਰਕਿਰਿਆਵਾਂ ਨੂੰ ਮੁੜ ਤੋਂ ਪਟੜੀ ‘ਤੇ ਲਿਆਉਣ ਦੀ ਕੋਸ਼ਿਸ਼ ਹੋ ਰਹੀ ਹੈ। ਦੂਤਾਵਾਸ ਨੇ ਦੱਸਿਆ ਕਿ 8 ਨਵੰਬਰ ਤੋਂ ਟੀਕਾਕਰਨ ਪ੍ਰਮਾਣ ਦੇ ਨਾਲ ਨਵੀਂ ਕੌਮਾਂਤਰੀ ਹਵਾਈ ਯਾਤਰਾ ਨੀਤੀ ਤਹਿਤ ਭਾਰਤ ਤੋਂ ਅਨੁਮਾਨਿਤ 30 ਲੱਖ ਵੀਜ਼ਾ ਧਾਰਕ ਅਮਰੀਕਾ ਦੀ ਯਾਤਰਾ ਕਰਨ ਦੇ ਸਮਰੱਥ ਹੋਣਗੇ। ਦੂਤਾਵਾਸ ਨੇ ਕਿਹਾ, ”ਸਾਡੇ ਮਜ਼ਬੂਤ ਅਤੇ ਵਧ ਰਹੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਜਾਇਜ਼ ਯਾਤਰਾ ਨੂੰ ਸੁਵਿਧਾਜਨਕ ਬਣਾਉਣਾ ਸਾਡੀ ਸਭ ਤੋਂ ਪਹਿਲੀ ਤਰਜੀਹ ਹੈ। ਕੋਵਿਡ-19 ਸਬੰਧੀ ਅੜਿੱਕਿਆਂ ਤੋਂ ਨਿਪਟਦੇ ਹੋਏ ਅਸੀਂ ਮੁੜ ਤੋਂ ਖੁਦ ਨੂੰ ਤਿਆਰ ਕਰ ਰਹੇ ਹਾਂ। ਸਾਡੇ ਦੂਤਾਵਾਸ ਅਤੇ ਕੌਂਸਲੇਟਸ ਵਿਚ ਕੁਝ ਗੈਰ-ਪਰਵਾਸੀ ਵੀਜ਼ਾ ਸ਼੍ਰੇਣੀਆਂ ਦੇ ਯਾਤਰੀਆਂ ਲਈ ਮੁਲਾਕਾਤ ਦੇ ਨਿਰਧਾਰਤ ਸਮੇਂ ਵਾਸਤੇ ਉਡੀਕ ਦਾ ਸਮਾਂ ਜ਼ਿਆਦਾ ਹੋ ਸਕਦਾ ਹੈ।”