ਰੁਝਾਨ ਖ਼ਬਰਾਂ

ਰੌਚਿਕ ਜਾਣਕਾਰੀ

 

ਵਿਸ਼ਵ ਦੀ ਸਭ ਤੋਂ ਪ੍ਰਚੀਨ ਭਾਸ਼ਾ ਸੰਸਕ੍ਰਿਤ ਹੈ।

ਵਿਸ਼ਵ ਦੀ ਸਭ ਤੋਂ ਮਹਿੰਗੀ ਪੇਂਟਿੰਗ ਲਿਓਨਾਰਾਡ ਵਿੰਚੀ ਦੀ ਸੰਸਾਰ ਪ੍ਰਸਿੱਧ ਪੇਂਟਿੰਗ ”ਮੋਨਾਲਿਸਾ” ਹੈ ।

ਪੇਰੂ ਆਲੂ ਪੈਦਾ ਕਰਨ ਵਾਲਾ ਵਿਸ਼ਵ ਦਾ ਪਹਿਲਾ ਦੇਸ਼ ਹੈ।

ਗੰਨਾ ਸਭ ਤੋਂ ਪਹਿਲਾਂ ਭਾਰਤ ਵਿਚ ਉਗਾਇਆ ਗਿਆ ਸੀ।

ਵਿਸ਼ਵ ਵਿਚ ਸਭ ਤੋਂ ਵੱਧ ਚਾਹ ਭਾਰਤ ਵਿਚ ਹੀ ਪੈਦਾ ਕੀਤੀ ਜਾ ਰਹੀ ਹੈ।

ਚੀਨ ਵਿਸ਼ਵ ਵਿਚ ਸਭ ਤੋਂ ਵੱਧ ਕੌਫੀ ਪੈਦਾ ਕਰਨ ਵਾਲਾ ਦੇਸ਼ ਹੈ।

2028 ਤੱਕ ਭਾਰਤ ਚੀਨ ਨੂੰ ਆਬਾਦੀ ਪੱਖੋਂ ਪਿਛਾੜ ਦੇਵੇਗਾ।

ਫਰਾਂਸ ਵਿਚ ਉਹ ਪੁਸਤਕਾਂ ਵੀ ਕੈਦ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਪੜ੍ਹਨ ਉੱਪਰ ਪਾਬੰਦੀ ਲਗਾਈ ਗਈ ਹੋਵੇ।

ਬ੍ਰਹਿਸਪਤੀ ਗ੍ਰਹਿ ਵਿਚ ਸਾਡੇ ਸੌਰਮੰਡਲ ਦੇ ਸਾਰੇ ਗ੍ਰਹਿ ਖਪ ਸਕਦੇ ਹਨ।

ਸ਼ੁੱਕਰ ਗ੍ਰਹਿ ਦੀ ਸਤ੍ਹਾ ਤੋਂ ਉੱਪਰ ਤੱਕਿਆਂ ਸਾਰਾ ਆਕਾਸ਼ ਗੂੜ੍ਹਾ ਲਾਲ ਨਜ਼ਰ ਆਉਂਦਾ ਹੈ, ਅਜਿਹਾ ਇਸ ਕਰਕੇ ਹੈ ਕਿ ਸ਼ੁੱਕਰ ‘ਤੇ ਕਾਰਬਨ ਡਾਈਆਕਸਾਈਡ ਦੀ ਬਹੁਤਾਤ ਸਭ ਪਾਸੇ ਲਾਲ ਪ੍ਰਕਾਸ਼ ਖਿਡਾਉੰਦੀ ਹੈ।

21 ਜੁਲਾਈ, 1969 ਨੂੰ ਪਹਿਲੀ ਵਾਰ ਮਨੁੱਖ ਨੇ ਚੰਦਰਮਾ ਦੀ ਧਰਾਤਲ.’ਤੇ ਕਦਮ ਰੱਖਿਆ ਸੀ।

ਜਦੋਂ ਅਸਮਾਨੀ ਬਿਜਲੀ ਡਿੱਗਦੀ ਹੈ ਤਾਂ ਉਸ ਅਸਥਾਨ ਦਾ ਤਾਪਮਾਨ 30 ਹਜ਼ਾਰ ਡਿਗਰੀ ਤੱਕ ਪਹੁੰਚ ਜਾਂਦਾ ਹੈ।

– ਸੁਖਮੰਦਰ ਸਿੰਘ ਤੂਰ