ਦੀਵਾਲੀ ਦੇ ਦੀਵੇ ਵਿਚ ਬਲਦਾ ਭਾਈ ਮਨੀ ਸਿੰਘ ਜੀ ਦਾ ਖੂਨ

ਦੀਵਾਲੀ ਦੇ ਦੀਵੇ ਵਿਚ ਬਲਦਾ ਭਾਈ ਮਨੀ ਸਿੰਘ ਜੀ ਦਾ ਖੂਨ

ਭਾਈ ਗੁਰਦਾਸ ਜੀ ਦੀ 19ਵੀਂ ਵਾਰ ਦੀ 6ਵੀਂ ਪਉੜੀ
ਦੀਵਾਲੀ ਦੀ ਰਾਤਿ ਦੀਵੇ ਬਾਲੀਅਨ।
ਤਾਰੇ ਜਾਤਿ ਸੁਨਾਤਿ ਅੰਬਰ ਭਾਲੀਅਨ।
ਫੁਲਾਂ ਦੀ ਬਾਗਾਤਿ ਚੁਣਿ ਚੁਣਿ ਚਾਲੀਅਨ।
ਤੀਰਥ ਜਾਤੀ ਜਾਤਿ ਨੈਣ ਨਿਹਾਲੀਅਨ।
ਹਰਿ ਚੰਦਉਰੀ ਝਾਤਿ ਵਸਾਇ ਉਚਾਲੀਅਨ।
ਗੁਰਿਮੁਖਿ ਸੁਖ ਫਲ ਦਾਤਿ ਸਬਦਿ ਸਮਾਲੀਅਨ।
ਸਾਡਾ ਖਾਸ ਧਿਆਨ ਮੰਗਦੀ ਹੈ ਭਾਈ ਗੁਰਦਾਸ ਜੀ ਦੀ ਵੀਚਾਰ ਨੂੰ ਸਮਝਣ ਲਈ ਉਹਨਾ ਦੇ ਪ੍ਰਚਾਰ ਦੇ ਢੰਘ ਨੂੰ ਸਮਝਣਾ ਜਰੂਰੀ ਹੈ। ਭਾਈ ਸਾਹਿਬ ਨੇ ਪਹਿਲ਼ੀਆਂ ਪੰਗਤੀਆਂ ਵਿਚ ਜੋ ਕੁਝ ਸੰਸਾਰ ਵਿਚ ਵਰਤ ਰਿਹਾ ਹੈ ਦਾ ਬਿਆਨ ਕਰਕੇ ਆਖਰੀ ਪੰਗਤੀ ਵਿਚ ਗੁਰਮਤ ਦਾ ਸਿਧਾਂਤ ਦਰਸਾਇਆ ਹੈ। ਜਿਵੇ ਗੁਰਬਾਣੀ ਵਿਚ ਰਹਾਉ ਦੀ ਪੰਗਤੀ ਵਿਚ ਸ਼ਬਦ ਦਾ ਕੇਦਰੀ ਭਾਵ ਹੁੰਦਾ ਹੈ। ਭਾਈ ਗੁਰਦਾਸ ਜੀ ਦੀ ਆਖਰੀ ਪੰਗਤੀ ਵਿਚ ਗੁਰਮਤ ਦਾ ਸਿਦਾਂਤ ਹੈ। ਇਸੀ ਕਰਕੇ ਭਾਈ ਗੁਦਾਸ ਜੀ ਦੀ ਵਾਰ ਦਾ ਕੀਰਤਨ ਕਰਨ ਲਈ ਆਖਰੀ ਪੰਗਤੀ ਨੂੰ ਸਥਾਈ ਬਣਾਣਾ ਜਰੂਰੀ ਹੈ
ਸਾਡੀ ਕੌਮ ਦੀ ਬਹੁਤ ਵਡੀ ਤਰਾਸਦੀ ਹੈ ਕੇ ਸਾਡੇ ਰਾਗੀ ਸਿਘਾਂ ਨੇ ਨਾ ਸਮਝੀ ਕਰਕੇ ਇਸ ਵਾਰ ਦੀ ਸਥਾਈ ਪਹਿਲੀ ਤੁਕ ਨੂੰ ਬਣਾ ਕੇ ਵਾਰ ਵਾਰ ਇਹ ਗਾ ਕੇ ਦੀਵਾਲੀ ਕੀ ਰਾਤ ਦੀਵੇ ਬਾਲੀਅਨ। ਦੀਵਾਲੀ ਕੀ ਰਾਤ ਦੀਵੇ ਬਾਲੀਅਨ ਕੌਮ ਵਿਚ ਏਹ ਗਲ ਪ੍ਰਚਾਰ ਦਿਤੀ ਕੇ ਦੀਵਾਲ਼ੀ ਦੀ ਰਾਤ ਦੀਵੇ ਬਾਲੀਦੇ ਹਨ।
ਹੁਣ ਆਉ ਜਰਾ ਸਬਦ ਦੀ ਸੰਖੇਪ ਵੀਚਾਰ ਕਰੀਏ। ਦੀਵਾਲੀ ਦੀ ਰਾਤ ਦੀਵੇ ਬਲਦੇ ਹਨ ਪਰ ਥੋੜੀ ਦੇਰ ਯਾ ਸਵੇਰ ਤਕ ਬੁਝ ਜਾਂਦੇ ਹਨ। ਰਾਤਦੇ ਵਕਤ ਅਸਮਾਨ ਵਿਚ ਛੋਟੇ ਤੇ ਵਡੇ ਤਾਰੇ ਦਿਸਦੇ ਹਨ ਸਵੇਰੇ ਅਲੋਪ ਹੋ ਜਾਦੇ ਹਨ ( ਜਾਤਿ ਵਡੇ ਸੁਨਾਤ ਛੋਟੇ) ।
ਫੁਲਾਂ ਦੇ ਮੋਸਮ ਵਿਚ ਮਾਲੀ ਫੁਲ ਚੁਣ ਚੁਣ ਕੇ ਤੋੜਦੇ ਹਨ ਮੌਸਮ ਦੇ ਨਾਲ ਫੁਲ ਵੀ ਨਹੀ ਰਹੀਂਦੇ। ਤੀਰਥਾਂ ਤੇ ਯਾਤਰੂ ਖਾਸ ਖਾਸ ਮੌਕੇਆਂ ਤੇ ਆਦੇ ਅਖਾ ਨੂੰ ਚੰਗੇ ਲਗਦੇ ਹਨ ਭਾਵ ਆਂਉਦੇ ਹਨ ਪਰ ਬਾਦ ਵਿਚ ਉਥੇ ਨਹੀ ਰਹਿੰਦੇ। ਹਰਚੰਦੌਰੀ ਦੇ ਕਲਪਤ ਨਗਰ (ਬਦਲ ਵਿਚ ਧੁਨਦ ਕਰਕੇ ਕੁਝ ਖੂਬਸੂਰਤ ਦ੍ਰਿਸ਼ ਬਣਦੇ ਹਨ ) ਪਰ ਸੂਰ ਨਿਕਲਣ ਤੋ ਬਾਦ ਅਲੋਪ ਹੋ ਜਾਂਦੇ ਹਨ ਭਾਈ ਸਾਹਿਬ ਸਾਨੂੰ ਸਮਝਾ ਰਹੇ ਹਨ ਇਹ ਸਭ ਕੁਝ ਵਕਤੀ ਹੈ ਜੋ ਖਤਮ ਹੋ ਜਾਂਦਾ ਹੈ ਨਾਸ਼ਵਾਨ ਹੈ।ਪਰ ਗੁਰਮੁਖਿ ਸ਼ਬਦ ਨੂੰ ਜੀਵਨ ਵਿਚ ਧਾਰ ਕੇ ਸਦੀਵ ਆਤਮਕ ਅਡੋਲਤਾ ਭਾਵ ਸਹਿਜ ਅਵਸਥਾ ਪ੍ਰਾਪਤ ਕਰਕੇ ਸਦੀਵ ਸੁਖੀ ਹੋ ਜਾਂਦਾ ਹੈ। ਪਰ ਹੋਇਆ ਇਸਦੇ ਉਲਟ ਸਿਖ ਕੌਮ ਨੂੰ ਗੁਮਰਾਹ ਕਰ ਦਿਤਾ ਵਾਰ ਵਾਰ ਇਹ ਗਾ ਗਾ ਕੇ ਦੀਵੲਲੀ ਦੀ ਰਾਤ ਦੀਵੇ ਬਾਲੀਅਨ ਜਦ ਕੇ ਸਿਖ ਨੇ ਤਾਂ ਆਤਮਾਂ ਨੂੰ ਰੋਸ਼ਨ ਕਰਨਾ ਗੁਬਾਣੀ ਦਾ ਪਾਵਨ ਫੁਰਮਾਨ ਹੈ
ਸਤਿਗੁਰ ਸਬਦਿ ਉਜਾਰੋ ਦੀਪਾ॥
ਬਿਨਸਿਓ ਅੰਦਕਾਰ ਤਿਹ ਮੰਦਰ
ਰਤਨ ਕੋਠੜੀ ਖੁਲੀ ਅਨੂਪਾ॥
ਹੇ ਭਾਈ ਜਿਸ ਮਨ ਦੇ ਅੰਦਰ ਸਤਿਗੁਰ ਦੇ ਸ਼ਬਦ ਦਾ ਦੀਵਾ ਜਗ ਜਾਂਦਾ ਹੈ ਉਸ ਵਿਚੋਂ ਅਗਿਆਨਤਾ ਦਾ ਨਾਸ ਹੌ ਜਾਂਦਾ ਹੈ ਅਤੇ ਅਤੇ ਪ੍ਰਭੂ ਦੇ ਗੁਣਾ ਦੀ ਖੂਬਸੂਰਤ ਕੋਠੜੀ ਖੁਲ ਜਾਦੀ ਹੈ ਭਾਵ ਉਹ ਮਨ ਗੁਣਾ ਨਾਲ ਭਰਪੂਰ ਹੋ ਜਾਦਾ ਹੈ।
ਸਤਿ ਗੁਰ ਨਾਨਕ ਪਾਦਸ਼ਾਹ ਜੀ ਨੇ ਸਾਨੂੰ ਜੋ ਦੀਵਾ ਬਾਲਣ ਲਈ ਕਿਹਾ ਹੈ ਉਹ ਹੈ
ਦੀਵਾ ਮੇਰਾ ਏਕੁ ਨਾਮਦੁਖਿ ਵਿਚ ਪਾਇਆ ਤੇਲੁ॥
ਉਨਿ ਚਾਨਣਿ ਓਹੁ ਸੋਖਿਆ ਚੂਕਾ ਜਮ ਸਿਉ ਮੇਲੁ॥
ਮੇਰੇ ਵਾਸਤੇ ਪ੍ਰਮੇਸ਼ਵਰਦਾ ਨਾ ਹੀ ਇਕ ਦੀਵਾ ਹੈ ਜੋ ਮੈਨੂੰ ਅਤਮਕ ਰੋਸ਼ਨੀ ਪ੍ਰਦਾਨ ਕਰਦਾ ਹੈ ਜਿਸ ਵਿਚ ਮੈ ਦੁਨੀਆ ਵਿਚ ਵਿਆਪਣ ਵਾਲਾ ਦੁਖ ਰੂਪੀ ਤੇਲ ਪਾਇਆ ਹੈ। ਉਸ ਆਤਮਕ ਦੀਵੇ ਵਿਚ ਮੇਰੇ ਦੁਖ ਰੂਪੀ ਤੇਲ ਸੜ ਰਿਹਾ ਹੈਅਤੇ ਹੁਣ ਮੇਰਾ ਜਮਾ ਤੋ ਭਾਵ ਕਾਮ ਕ੍ਰੋਦ ਲੋਭ ਮੋਹ ਹੰਕਾਰ ਨਿਦਿਆ ਚੁਗਲੀ ਬਖੀਲੀ ਇਨਾ ਸਾਰੇ ਔਗਣਾ ਤੋ ਛੁਟਕਾਰਾ ਹੋ ਗਿਆਂ ਹੈ
ਸਤਿਗੁਰ ਦਾ ਹੋਰ ਫੁਰਮਾਨ ਹੈ
ਪੋਥੀ ਪੁਰਾਣ ਕਮਾਈਐ॥
ਭਉ ਵਟੀ ਇਤੁ ਤਨਿ ਪਾਈਐ॥
ਸਚੁ ਬੂਝਣੁ ਆਣਿ ਜਲਾਈਐ॥
ਇਹੁ ਤੇਲੁ ਦੀਵਾ ਇਉ ਜਲੈ॥
ਕਰਿ ਚਾਨਣ ਸਾਹਿਬ ਤਉ ਮਿਲੈ॥
ਧਰਮ ਪੁਸਤਕਾਂ ਅਨਸਾਰ ਭਾਵ ਗੁਰੂ ਹੁਕਮ ਅਨੁਸਾਰ ਜੀਵਨ ਬਣਾਈਏ। ਇਹ ਤੇਲ ਹੋਵੇ ਪ੍ਰਮੇਸ਼ਵਰ ਦਾ ਡਰ ਪ੍ਰੇਮ ਭਾਉ ਦੀ ਵਟੀ ਸਰੀਰ ਦੀਵੇ ਵਿਚ ਪਾ ਦਈਏ। ਪ੍ਰਭੂ ਦੀ ਸਾਂਝ ਰੂਪੀ ਅਗ ਲਿਆ ਕੇ ਇਸ ਦੀਵੇ ਨੂੰ ਰੋਸ਼ਨ ਕਰੀਏ। ਇਸ ਤਰਾਂ ਜਦੋਂ ਇਹ ਦੀਵਾ ਜਗੇਗਾ ਤਾਂ ਪ੍ਰਮੇਸ਼ਵਰ ਦਾ ਮਿਲਾਪ ਹੋ ਜਾਵੇ ਗਾ।
ਪਰ ਅਸੀ ਅਜ ਅਗਿਆਨਤਾ ਵਸ ਹੋ ਹਰ ਸਾਲ ਕਰੋੜਾਂ ਰੁਪਇਆ ਦਾ ਤੇਲ ਫੂਕ ਰਹੇ ਹਾਂ ਲੋੜ ਤਾ ਸੀ ਵਿਦਿਆਂ ਦਾ ਦੀਵਾ ਜਗਾਂਦੇ ਅਗਰ ਏਹੀ ਪੈਸਾ ਗਰੀਬ ਬਚਿਆਂ ਦੀ ਭੜਾਈ ਤੇ ਲਾਇਆ ਹੁੰਦਾ ਤਾ ਅਜ ਕੌਮ ਦੀ ਨੁਹਾਰ ਹੀ ਕੁਝ ਹੋਰ ਹੁੰਦੀ ।
ਹੁਣ ਆਓ ਜਰਾ ਦੀਵਾਲੀ ਦੇ ਤਿਉਹਾਰ ਨੂੰ ਵੀ ਵੀਚਾਰ ਲਈਏ। ਹਿੰਦੂ ਧਰਮ ਦਾ ਤਿਉਹਾਰ ਹੈ ਜਿਸ ਦਿਨ ਰਾਮ ਚੰਦਰ ਜੀ ਬਨਵਾਸ ਤੋ ਵਾਪਸ ਆਏ ਸੀ ਅਤੇ ਅਯੁਦਿਆ ਵਿਚ ਦੀਪ ਮਾਲ ਹੋਈ ਸੀ ਜਿਸ ਦਾ ਸਿਖੀ ਨਾਲ ਕੋਈ ਤਲਕ ਨਹੀ ਸਿਖ ਘਟਘਟ ਵਿਚ ਰਮੇ ਹੋਏ ਰਾਮ ਨੂੰ ਮਨਦਾ ਹੈ ਦਸ਼ਰਥ ਦੇ ਪੁਤਰ ਨੂੰ ਨਹੀ ਬਾਣੀ ਦਾ ਫੁਰਮਾਨ ਹੈ
ਰੋਵੈ ਰਾਮ ਨਿਕਾਲਾ ਭਇਆਂ ॥
ਸੀਤਾ ਲਖਮਣੁ ਵਿਛੁੜੀ ਗਇਆ॥
ਪਾਂਡੇ ਤੁਮਰਾ ਰਾਮਚੰਦੁ ਸੋਭੀ ਆਵਤੁ ਦੇਖਿਆ ਥਾਂ॥
ਰਾਵਨ ਸੇਤੀ ਸਰਬਰ ਹੋਈ ਘਰਿ ਕੀ ਜੋਰਿ ਗੁਆਈ ਥੀ॥
ਅਸੀ ਨਾਮ ਰਖ ਲਿਆ ਬੰਦੀ ਛੋੜ ਗੁਰੂ ਹਰ ਗੋਬਿੰਦ ਸਾਹਿਬ ਜੀ ਦਾ ਜੇਲ ਚੋ ਰਿਹਾ ਹੋ ਕੇ ਆਣਾ। ਪਰ ਭਾਈ ਗੁਰਦਾਸ ਜੀਤਾਂ ਬੰਦੀ ਛੋੜ ਬਾਰੇ ਫੁਰਮਾ ਰਹੇ।
ਸਤਿਗੁਰੁ ਬੰਦੀ ਛੋੜ ਹੈ ਜੀਵਣ ਮੁਕਤਿ ਕਰੇ ਉਡੀਣਾ
ਸਤਿਗੁਰ ਦਾ ਪਾਵਨ ਫੁਰਮਾਨ ਹੈ
ਸਬਦ ਬੀਚਾਰ ਛੁਟੈ ਹਰਿ ਨਾਇ॥
ਸਤਿਗੁਰ ਦੇ ਸਬਦ ਦੀ ਵੀਚਾਰ ਕਰ ਕੇ ਮਨੁਖ ਵਾਸ਼ਨਾਵਾਂ ਦੇ ਬੰਦਨ ਤੋ ਛੁਟਕਾਰਾ ਪਾ ਲੈਦਾ ਹੈ।
ਬੰਧਨ ਤੇ ਛੁਟਕਾਵੈ ਪ੍ਰਭੂ ਮਿਲਾਵੈ ਹਰਿ ਹਰਿ ਨਾਮੁ ਸੁਨਾਵੈ
ਅਸਥਿਰੁ ਕਰੇ ਨਿਹਚਲੁ ਇਹੁ ਮਨੂਆ
ਬਹੁਰਿ ਨ ਕਤਹੂ ਧਾਵੈ॥
ਹੈ ਕੋਊ ਅੇਸੋ ਹਮਰਾ ਮੀਤੁ॥
ਸਗਲ ਸਮਗ੍ਰੀ ਜੀਉ ਹੀਉ ਦੇਉ ਅਰਪਉ ਅਪਨੋ ਚੀਤ॥
ਜੇ ਕੋਈ ਮਿਤਰ ਮੈਨੂ ਪ੍ਰਭੂ ਨੂ ਮਿਲਾ ਦੇਵੇ ਵਿਕਾਰਾਂ ਦੇ ਬੰਦਨ ਤੋ ਛੁਟਕਾਰਾ ਦਿਵਾ ਦੇਵੇ ਜਿਸ ਨਾਲ ਮਨ ਭਟਕਣ ਤੋ ਹਟ ਜਾਵੇ ਮੈ ਐਸੇ ਮਿਤਰ ਨੂੰ ਆਪਣਾ ਤਨ ਮਨ ਧਨ ਜਾਨ ਸਭ ਕੁਝ ਅਰਪਨ ਕਰ ਦੇਵਾ।
ਇਹ ਹੈ ਬੰਦਨ ਜਿਸ ਦੀ ਸਾਨੂੰ ਲੋੜ ਹੈ ਹਾ ਜੇ ਦੂਜੇ ਬੰਦੀ ਛੋੜ ਦੀ ਗਲ ਕਰੀਏ ਤਾਂ ਫਿਰ ਵਿਚਾਰਨਾ ਤਾਂ ਇਹ ਵੀ ਪਏ ਗਾ।
ਧਨ ਗੁਰੂ ਨਾਨਕ ਪਾਦਸ਼ਾਹ ਬਾਬਰ ਦੀ ਜੇਲ ਵਿਚੋ ਰਿਹਾ ਹੋ ਕੇ ਆਏ ਕਿਸ ਨੂੰ ਉਹ ਦਿਨ ਤਰੀਕ ਯਾਦ ਹੈ। ਧਨ ਗੁਰੂ ਤੇਗ ਬਹਾਦਰ ਸਾਹਿਬ ਵੀ ੮ ਨਵੰਬਰ ੧੫੬੫ ਤੋ ੩੧ ਦਸੰਬਰ ੧੬੬੫ ਤਕ ਜੇਲ ਵਿਚ ਰਹੇ ਪਰ ਸਿਖਾ ਨੂੰ ਤਾਂ ਇਸ ਗਲ ਦਾ ਪਤਾ ਵੀ ਨਹੀ । ਜੇਬੰਦੀ ਛੋੜ ਦੀ ਗਲ ਕਰੀਏ ਤਾਂ ਬੰਦੀ ਛੋੜ ਤਾਂ ਸਾਡੇ ਮਹਾਨ ਜਰਨੈਲ ਸਰਦਾਰ ਜਸਾ ਸਿੰਘ ਵੀ ਸਨ ਜਿਨਾ ਨੇ ੨੨੦੦ ਹਿੰਦੂ ਬਚੀਆਂ ਨੂੰ ਅਬਦਾਲੀ ਤੋ ਬਚਾ ਕੇ ਘਰ ਘਰ ਪਹੁੰਚਾਇਆ ਜਿਸ ਕਰਕੇ ਬਨਾਰਸ ਦੀ ਹਿੰਦੂ ਪੀਸਟ ਨੇ ਆਪ ਨੂੰ ਬੰਦੀ ਛੋੜ ਦਾ ਖਿਤਾਬ ਦਿਤਾ ਹੁਣ ਆਓ ਜਰਾ ਗੁਰੂ ਹਰਗੋਬਿੰਦ ਸਾਹਿਬ ਦੇ ਬੰਦੀ ਛੋੜ ਦਿਵਸ ਨੂੰ ਭੀ ਵਿਚਾਰ ਲਈਏ।
ਗੁਰੂ ਸਾਹਿਬ ਦੀ ਰਿਹਾਈ ੨੬ ਅਕਤੂਬਰ ੧੬੧੯ ਨੂੰ ਹੋਈ ਜਿਸ ਦਿਨ ਦੀਵਾਲੀ ਨਹੀ ਸੀ । ਗਵਾਲੀਅਰ ਦੀ ਜੇਲ ਤੋ ਬਾਦ ਹਰਿਦਾਸ ਜੇਲਰ ਦੇ ਘਰ ਗੁਰੂ ਸਾਹਿਬ ਗਏ ਜਿਥੇ ਉਸ ਦਿਨ ਹਰਿਦਾਸ ਦੇ ਘਰ ਦੀਪ ਮਾਲਾ ਕੀਤੀ ਜਿਸਦੇ ਹਵਾਲੇ ਭਟ ਵਹੀਆਂ ਵਿਚ ਮਿਲਦੇ ਹਨ। ਰਿਹਾਈ ਤੋ ਬਾਦ ਗੁਰੂ ਸਾਹਿਬ ਵਖ ਵਖ ਨਗਰਾਂ ਤੋ ਹੁਨਦੇ ਹੋਏ ਗੋਇੰਦਵਾਲ ਪਹੁੰਚੇ ਉਨੀ ਦਿਨੀ ਜਹਾਂਗੀਰ ਪੰਜਾਬ ਦੇ ਦਉਰੇ ਤੇ ਆਇਆਂ ਹੋਇਆ ਸੀ ਜਿਸ ਨਾਲ ਗੁਰੂ ਸਾਹਿਬ ਦੀ ਮੁਲਾਕਾਤ ੨੭ ਜਨਵਰੀ ੧੬੨੦ ਨੂੰ ਹੋਈ ਉਸ ਤੋ ਬਾਦ ੮ ਫਰਵਰੀ ਕਲਾਨੌਰ ਵਿਚ ਫਿਰ ਦੋ ਦਿਨਾ ਲਈ ਮੁਲਾਕਾਤ ਹੋਈ ੧੬ ਫਰਵਰੀ ੧੬੨੦ ਮੀਆਂ ਮੀਰ ਨਾਲ ਮੁਲਾਕਾਤ ਹੋਈ। ਉਸਤੋ ਂ ਬਾਦ ਗਰਮੀਆ ਵਿਚ ਗੁਰੂ ਸਾਹਿਬ ਜਹਾਗੀਰ ਨਾਲ ਗਰਮੀਆਂ ਵਿਚ ਕਸ਼ਮੀਰ ਗਏ ( ਤੁਜਕੇ ਜਹਾਗੀਰੀ ਪਨਾ ੨੭੪,੭੫,੩੧੨) ਗਰਮੀਆ ਤੋ ਬਾਦ ਜਹਾਂਗੀਰ ਵਾਪਸ ਆ ਗਿਆ ਪਰ ਕਸ਼ਮੀਰ ਵਿਚ ਗਠੀਆ ਰੋਗ ਦੀ ਬੀਮਾਰੀ ਫੈਲੀ ਹੋਈ ਸੀ ਜਿਸ ਕਰਕੇ ਗੁਰੂ ਸਾਹਿਬ ਬੀਮਾਰਾਂ ਦਾ ਇਲਾਜ ਕਰਨ ਵਾਸਤੇ ਕਸ਼ਮੀਰ ਰਹੇ ਭਟ ਮਥਰਾ ਅਤੇ ਕੀਰਤਜਿਨਾ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਤ ਹੈ ਕਸ਼ਮੀਰ ਗੁਰੂ ਸਾਹਿਬ ਦੇ ਨਾਲ ਸਨ ਜੋ ਕਿ ਉਹਨਾ ਦੀ ਲਿਖਤ ਮੌਜੂਦ ਹੈ। ਭਟ ਮਥਰਾ ਲਿਖਰਹੇ ਹਨ ਦੀਵਾਲੀ ਵਾਲੇ ਦਿਨ ਉਹ ਬਾਰਾਂ ਮੂਲਾ ਦੇ ਅਸਥਾਨ ਤੇ ਰੋਗੀਆਂ ਦਾ ਇਲਾਜ ਕਰ ਰਹੇ ਸਨ ਭਟ ਵਹੀ ਤਲਾਂਉਡਾ ਪਰਗਣਾ ਜੀੰਦ ਅਨਸਾਰ ਗੁਰੂ ਸਾਹਿਬ ੨੬ ਦਸੰਬਰ ਅਮ੍ਰਿਤ ਸਰ ਗਵਾਲੀਅਰ ਦੀ ਰਿਹਾਈ ਤੋ ਬਾਦ ਪਹਿਲੀ ਵਾਰ ਆਏ। ਕੁਝ ਸੋਮੇਆ ਅਨੁਸਾਰ ਗੁਰੂ ਸਾਹਿਬ ੧੬ ਫਰਵਰੀ ੧੬੨੧ ਵਾਲੇ ਦਿਨ ਅਮਰਤਸਰ ਪਹਿਲੀ ਵਾਰ ਆਏ। ਹੁਣ ਇਸਦਾ ਸਨ ਬੰਦ ਦੀਵਾਲੀ ਨਾਲ ਕਿਵੇ ਹੋਇਅ। ਇਹ ਮਨਮਤ ਮਹੰਤਾਂ ਦੇ ਕਬਜ਼ਿਆਂ ਵਕਤ ਆਰੰਬ ਹੋਇਆ ਅਤੇ ਸਾਡੇ ਅਗਿਆਨੀ ਰਾਗੀਆ ਨੇ ਭਾਈ ਗੁਰਦਾਸ ਜੀ ਦੀ ਵਾਰ ਦਾ ਗਲਤ ਸਥਾਈ ਬਣਾ ਕੇ ਕੀਰਤਨ ਕਰਨ ਨਾਲ ਪ੍ਰਚਾਰਿਆ।
ਇਕ ਗਲ ਹੋਰ ਵੀ ਵੀਚਾਰਨ ਜੋਗ ਹੈ ਜੋ ਅਸੀ ਕਦੇ ਨਹੀ ਵੀਚਾਰੀ ਸਿਖ ਮਿਸਲਾਂ ਆਪਣਾ ਦਸਵੰਦ ਜਮਾ ਕਰਾਣ ਲਈ ਹਾੜੀ ਅਤੇ ਸੌਣੀ ਮੌਕੇ ਜੋ ਲਗ ਭਗ ਦੀਵਾਲੀ ਅਤੇ ਵਿਸਾਖੀ ਦੇ ਨੇੜੇ ਹੁੰਦੇ ਸੀ ਆਇਆ ਕਰਦੀਆਂ ਸੀ ਅਤੇ ਸਿਖਾਂ ਦਾ ਇਕਠ ਇਨਾ ਮੌਕਿਆ ਤੇ ਹੁੰਦਾ ਸੀ ਭਾਈ ਮਨੀ ਸਿੰਘ ਜੀ ਦੀ ਗ੍ਰਿਫਤਾਰੀ ਦੀਵਾਲੀ ਦੇ ਮੌਕੇ ਤੇ ਸਿਖ ਸੰਗਤਾਂ ਦਾ ਉਤੇ ਨਾ ਪਹੁੰਚਣ ਕਰ ਕੇ ਦਸਵੰਦ ਨਹੀ ਪਹੁੰਚਿਆ ਜਿਸ ਕਰ ਕੇ ਸਰਕਾਰੀ ਕਰ ਨਾ ਦਿਤਾ ਗਿਆ ਅਤੇ ਭਾਈ ਮਨੀ ਸਿੰਘ ਜੀ ਨੂੰ ਗਰਿਫਤਾਰ ਕਰ ਕੇ ਬੰਦ ਬੰਦ ਕਟ ਕੇ ਸ਼ਹੀਦ ਕੀਤਾ ਗਿਆ ਵਾਹ ਗੁਰੂ ਕੇ ਸਿਖੋ ਇਤਨੀ ਮਹਾਨ ਕੁਰਬਾਨੀ ਨੂੰ ਭੁਲ ਕੇ ਜਸ਼ਨ ਮਨਾ ਰਹੇ ਹੋ। ਮੈਨੂ ਤਾਂ ਦੀਵਾਲੀ ਦੇ ਦੇ ਦੀਵੇ ਵਿਚ ਭਾਈ ਮਨੀ ਸਿੰਘ ਦਾ ਖੂਨ ਅਜ ਵੀ ਨਜ਼ਰ ਆ ਰਿਹਾ ਹੈ।

-ਗਿਆਨੀ ਜਸਬੀਰ ਸਿੰਘ (ਕੰਧਾਰੀ)